ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੩)

ਹਿਕਾਯਤ ਦਸਵੀਂ

ਬ ਮੇਹਰਸ਼ ਦਰਾਮਦ ਬਿਗੁਫ਼ਤ ਅਜ਼ ਜ਼ਬਾਂ॥
ਮਰਾ ਖ਼ਾਨਾਗਾਹੇ ਜ਼ਖ਼ੁਦ ਖਾਨਹ ਦਾਂ॥੮੬॥

ਬ = ਵਿਚ। ਮੇਹਰ = ਪਿਆਰ। ਸ਼ = ਉਸ। ਦਰਾਮਦ = ਆਯਾ। ਬਿਗੁਫ਼ਤ = ਆਖਿਆ
ਅਜ਼ = ਤੇ। ਜ਼ਬਾਂ = ਰਸਨਾ। ਮਰਾ = ਮੇਰਾ। ਖ਼ਾਨਾਗਾਹ = ਘਰ ਦਾ ਥਾਉਂ।
ਏ = ਇਕ। ਜ਼ਖੁਦ = ਆਪਣਾ। ਖਾਨਹ = ਘਰ। ਦਾਂ = ਜਾਣ।

ਭਾਵ— ਉਸ ਵਿਚ ਮੋਹ ਆਇਆ ਅਤੇ ਰਸਨਾ ਤੇ ਕਹਿਆ ਮੇਰੇ ਘਰ ਦਾ ਥਾਉਂ ਇਕ ਆਪਣਾ ਘਰ ਜਾਣ॥੮੬॥

ਵਜ਼ਾਰਤ ਖੁਦਸ਼ ਰਾ ਤੁਰਾ ਮੈ ਦਿਹਮ॥
ਕੁਲਾਹੇ ਮੁਮਾਲਿਕ ਤੋਂ ਬਰ ਸਰ ਨਿੱਹਮ॥੮੭॥

ਵਜ਼ਾਰਤ = ਮੰਤ੍ਰੀ ਦਾ ਕੰਮ। ਖੁਦਸ਼ = ਆਪਣਾ। ਰਾ = ਨੂੰ। ਤੁਰਾ = ਤੈਨੂੰ।
ਮੇਦਿਹਮ = ਦਿੰਦਾ ਹਾਂ। ਕੁਲਾਹ = ਛਤ। ਏ = ਦਾ। ਮੁਮਾਲਿਕ = ਬਹੁਤੇ ਦੇਸ।
ਤੋ = ਤੇਰੇ। ਬਰ = ਉਪਰ। ਸਰ = ਸੀਸ। ਨਿਹੱਮ = ਰੱਖਦਾ ਹਾਂ।

ਭਾਵ— ਆਪਣੇ ਮੰਤ੍ਰੀ ਦਾ ਕੰਮ ਮੈਂ ਤੈਨੂੰ ਦਿੰਦਾ ਹਾਂ ਅਤੇ ਤੇਰੇ ਸਿਰ ਉਤੇ ਦੇਸਾਂ ਦਾ ਛਤਰ ਰੱਖਦਾ ਹਾਂ॥੮੭॥

ਬਿਗੁਫ਼ਤੰਦ ਈਂਰਾ ਓ ਕਰਦੰਦ ਵਜ਼ੀਰ॥
ਕਿ ਨਾਮੇ ਵਜ਼ਾਂ ਬੂਦ ਰੌਸ਼ਨ ਜ਼ਮੀਰ॥੮੮॥

ਬਿ = ਵਾਧੂ। ਗ਼ੁਫ਼ਤੰਦ = ਕਹਿਆ। ਈਂਰਾ = ਇਸਨੂੰ। ਓ = ਅਤੇ। ਕਰਦੰਦ = ਕੀਤਾ
ਵਜ਼ੀਰ = ਮੰਤ੍ਰੀ। ਕਿ = ਜੋ। ਨਾਮੇ = ਨਾਉਂ। ਵਜ਼ਾਂ = ਉਸਦਾ। ਬੂਦ = ਸੀ।
ਰੌਸ਼ਨਜ਼ਮੀਰ = (ਪ੍ਰਗਾਸ ਚਿਤ)।

ਭਾਵ— ਏਹ ਗਲ ਕਹੀ ਅਤੇ ਉਸਨੂੰ ਮੰਤ੍ਰੀ ਬਣਾਇ ਦਿਤਾ ਜਿਸਦਾ ਨਾਉਂ ਰੌਸ਼ਨ ਜ਼ਮੀਰ ਸੀ॥੮੮॥

ਬਹਰ ਜਾ ਕਿ ਦੁਸ਼ਮਨ ਸ਼ਨਾਸਦ ਅਜ਼ੀਮ॥
ਦਵੀਦੰਦ ਬਰਵੈ ਬ ਹੁਕਮਿ ਕਰੀਮ॥੮੯॥

ਬਹਰਜਾ = ਜਿੱਥੇ ਕਿ = ਜੋ। ਦੁਸ਼ਮਨ = ਵੈਰੀ। ਸ਼ਨਾਸਦ = ਜਾਣਿਆ।
ਅਜ਼ੀਮ = ਵੱਡਾ। ਦਵੀਦੰਦ = ਦੌੜੇ। ਬਰਵੈ = ਉਸ ਉਤੇ। ਬ = ਨਾਲ।
ਹੁਕਮ = ਆਗਿਆ। ਇ = ਦੀ। ਕਰੀਮ = ਕਿਰਪਾਲੂ।

ਭਾਵ— ਜਿਥੇ ਜੋ ਵੱਡਾ ਵੈਰੀ ਦੇਖਿਆ ਉਸ ਉਤੇ ਪਰਮੇਸ਼ਰ ਦੀ ਆਗਿਆ ਨਾਲ ਧਾਵਾ ਕੀਤਾ।।੮੯॥