ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੪)

ਹਿਕਾਯਤ ਦਸਵੀਂ

ਕਿ ਖੂਨਸ਼ ਬਰੇਜ਼ੀਦ ਵ ਕਰਦੰਦ ਜ਼ੋਰ॥
ਦਿਗਰ ਜਾਂ ਸ਼ੁਨੀਦੇ ਦਵੀਦੇ ਦਲੇਰ॥੯॥

ਕਿ = ਅਤੇ। ਖ਼ੂਨ = ਲਹੂ। ਸ਼ = ਉਸ। ਬਰੇਜ਼ੀਦ = ਡੋਲ੍ਹਿਆ। ਵ = ਅਤੇ
ਕਰਦੰਦ = ਕੀਤਾ। ਜ਼ੇਰ = ਅਨੁਸਾਰ। ਦਿਗਰਜਾ = ਦੂਜੇ ਥਾਂ। ਸ਼ੁਨੀਦੇ = ਸੁਣਦਾ
ਸੀ। ਦਵੀਦੇ = ਦੌੜਦਾ ਸੀ। ਦਲੇਰ = ਨਿਡਰ।

ਭਾਵ— ਅਤੇ ਉਸਨੂੰ ਲਹੂ ਲੁਹਾਣ ਕਰਦਾ ਸੀ ਅਤੇ ਅਨੁਸਾਰ ਕਰ ਲੈਂਦਾ ਸੀ ਅਰ ਦੂਜੇ ਥਾਂ (ਜਦੋਂ) ਸੁਣਦਾ ਸੀ ਤਾਂ ਨਿਰਭੈ ਹੋਕੇ ਧਾਵਾ ਕਰਦਾ ਸੀ॥੯੦॥

ਬਹਰਜਾ ਕਿ ਤਰਕਸ਼ ਬਰੇਜ਼ੀਦ ਤੀਰ।
ਬਿ ਕੁਸ਼ਤੇ ਅਦੂਰਾ ਬਿਕਰਦੇ ਅਸੀਰ॥੯੧॥

ਬ = ਵਾਧੂ ਪਦ। ਹਰਜਾ = ਜਿਥੇ ਕਿਤੇ। ਕਿ = ਜੋ। ਤਰਕਸ਼ = ਭੱਥਾ।
ਬਰੇਜ਼ੀਦ = ਸੁਟਿਆ। ਤੀਰ = ਬਾਣ। ਬਿ = ਵਾਧੂ। ਕੁਸ਼ਤੇ = ਮਾਰਦਾ ਸੀ।
ਅਦੂ = ਵੈਰੀ। ਰਾ = ਨੂੰ। ਬਿ = ਵਾਧੂ। ਕਰਦੇ = ਕਰਦਾ ਸੀ। ਅਸੀਰ = ਬੰਧੂਆ।

ਭਾਵ—ਜਿਥੇ ਕਿਤੇ ਭੱਥੇ ਵਿਚੋਂ ਤੀਰ ਚਲੌਂਦਾ ਸੀ ਵੈਰੀ ਨੂੰ ਮਾਰਦਾ ਜਾਂ ਬੰਧੂਆਂ (ਕੈਦ) ਕਰਦਾ ਸੀ (ਅਰਥਾਤ ਬੰਨ੍ਹ ਲੈਂਦਾ ਸੀ)॥੯੧॥

ਬ ਮੁੱਦਤ ਯਕੇ ਸਾਲ ਤਾ ਚਾਰ ਮਾਹ॥
ਦਰਖ਼ਸ਼ਿੰਦਹ ਆਮਦ ਚੋ ਰਖ਼ਸ਼ਿੰਦਹ ਮਾਹ॥੯੨॥

ਬ = ਵਿਚ। ਮੁੱਦਤ = ਸਮਾਂ। ਯਕੇ = ਇਕ। ਸਾਲ = ਵਰ੍ਹਾ। ਤਾ = ਅਤੇ।
ਚਾਰ = ਚਾਰ। ਮਾਹ = ਮਹੀਨਾ। ਦਰਖ਼ਸ਼ਿੰਦਹ = ਚਮਕੀਲਾ। ਆਮਦ = ਹੋਯਾ।
ਚੋ = ਨਿਆਈਂ। ਰਖ਼ਸ਼ਿੰਦਹ = ਚਮਕਣ ਵਾਲਾ ਮਾਹ = ਚੰਦ੍ਰਮਾਂ।

ਭਾਵ—ਇਕ ਵਰ੍ਹੇ ਅਤੇ ਚਾਰ ਮਹੀਨੇ ਦੇ ਸਮੇਂ ਵਿਚ ਪੁੰਨਿਆਂ ਦੇ ਚੰਦ੍ਰਮੇਂ ਵਾਂਗ ਚਮਕੀਲਾ (ਅਰਥਾਤ ਪ੍ਰਗਟ) ਹੋਇਆ॥ ੯੨॥

ਬਦੋਜ਼ੰਦ ਦੁਸ਼ਮਨ ਬਸੋਜ਼ੰਦ ਤਨ॥
ਬਯਾਦ ਆਮਦਸ਼ ਰੋਜ਼ਗਾਰਿ ਕੁਹਨ॥੯੩॥

ਬ = ਵਾਧੂ। ਦੋਜ਼ੰਦ = ਪ੍ਰੋਂਦੇ ਸੀ। ਦੁਸ਼ਮਨ = ਵੈਰੀ। ਬ = ਵਾਧੂ।
ਸੋਜ਼ੰਦ = ਸਾੜਦੇ ਸਨ। ਤਨ = ਸਰੀਰ। ਬ = ਵਿਚ। ਯਾਦ = ਚੇਤੇ।
ਆਮਦ = ਆਇਆ। ਸ਼ = ਉਸਨੂੰ। ਰੋਜ਼ਗਾਰ = ਸਮਾਂ। ਇ = ਉਸਤਤੀ
ਸੰਬੰਧਕ। ਕੁਹਨ = ਪੁਰਾਣਾ।

ਭਾਵ—ਉਨ੍ਹਾਂ ਨੇ ਵੈਰੀਆਂ ਨੂੰ (ਤੀਰਾਂ ਨਾਲ) ਵਿੰਨ੍ਹ ਦਿਤਾ ਅਤੇ ਉਨ੍ਹਾਂ ਦੇ