ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੫)

ਹਿਕਾਯਤ ਦਸਵੀਂ


ਸਰੀਰ ਸਾੜ ਸੁੱਟੇ ਅਤੇ ਉਸਨੂੰ ਅਪਣਾ ਪਹਿਲਾ ਸਮਾਂ (ਦੇਸ) ਚੇਤੇ ਆਯਾ॥੯੩॥

ਬਿ ਗੁਫ਼ਤਸ਼ ਯਕੇ ਰੋਜ਼ ਦੁਖ਼ਤਰ ਵਜ਼ੀਰ॥
ਕਿ ਐ ਸ਼ਾਹਿਸ਼ਾਹਾਨ ਰੋਸ਼ਨ ਜ਼ਮੀਰ॥੯੪॥

ਬਿ = ਵਾਧੂ। ਗੁਫ਼ਤ = ਆਖਿਆ। ਸ਼ = ਉਸਨੂੰ। ਦੁਖ਼ਤਰ = ਪਤ੍ਰੀ। ਵਜ਼ੀਰ = ਮੰਤ੍ਰੀ।
ਕਿ = ਜੋ। ਐ = ਹੈ। ਸ਼ਾਹਿਸ਼ਾਹਾਨ = ਚੱਕ੍ਰਵਰਤੀ।
ਰੌਸ਼ਨਜ਼ਮੀਰ = ਨਾਉਂ (ਪ੍ਰਗਾਸ ਚਿਤ)।

ਭਾਵ—ਇਕ ਦਿਨ ਮੰਤ੍ਰੀ ਦੀ ਪੁਤ੍ਰੀ ਨੇ ਉਸਨੂੰ ਆਖਿਆ ਕਿ ਹੇ ਚੱਕ੍ਰਵਰਤੀ ਰੌਸ਼ਨਜ਼ਮੀਰ॥੯੪॥

ਬਯਕ ਬਾਰ ਮੁਲਕਤ ਫ਼ਿਰਾਮੋਸ਼ ਗਸ਼ਤ॥
ਕਿ ਅਜ਼ ਮਸਤ ਮਸਤੀ ਹਮਹ ਹੋਸ਼ ਗਸ਼ਤ॥੯੫॥

ਬਯਕ ਬਾਰ = ਇਕ ਵੇਰੀ। ਮੁਲਕ = ਦੇਸ। ਤ = ਤੈਨੂੰ।ਫ਼ਿਰਾਮੋਸ਼ਗਸ਼ਤ = ਭੁਲ
ਗਿਆ। ਕਿ = ਅਤੇ। ਅਜ਼ = ਨਾਲ। ਮਸਤ = ਹੰਕਾਰ। ਮਸਤੀ = ਮੱਦ
ਹਮਹ = ਸਾਰੀ। ਹੋਸ਼ = ਬੁਧੀ। ਗਸ਼ਤ = ਜਾਂਦੀ ਰਹੀ।

ਭਾਵ—ਇਕ ਵੇਰੀ ਤੈਨੂੰ ਦੇਸ ਭੁਲ ਗਿਆ ਅਤੇ ਰਾਜ ਹੰਕਾਰ ਦੇ ਮੱਦ ਵਿਚ ਸਾਰੀ ਬੁਧੀ ਮਾਰੀ ਗਈ।੯੫॥

ਤੋਆਂ ਮੁਲਕ ਪੇਸ਼ੀਨਹ ਰਾ ਯਾਦ ਕੁਨ॥
ਕਿ ਸ਼ਹਰਿ ਪਿਦਰ ਰਾ ਤੋ ਆਬਾਦ ਕੁਨ॥੯੬॥

ਤੋ = ਤੂੰ। ਆਂ = ਉਸ। ਮੁਲਕ = ਦੇਸ। ਪੇਸ਼ੀਨਹ = ਪਹਿਲੇ। ਰਾ = ਨੂੰ।
ਯਾਦਕੁਨ = ਚੇਤੇ ਕਰ। ਕਿ = ਅਤੇ। ਸ਼ਹਰ = ਨਗਰ। ਇ = ਦੀ। ਪਿਦਰ = ਪਿਤਾ
ਰਾ = ਨੂੰ। ਤੋ = ਤੂੰ। ਆਬਾਦਕੁਨ = ਬਸਦੀ ਕਰ।

ਭਾਵ—ਤੂੰ ਉਸ ਪਹਿਲੇ ਦੇਸ ਨੂੰ ਚੇਤੇ ਕਰ ਅਤੇ ਪਿਤਾ ਦੀ ਨਗਰੀ ਨੂੰ ਬਸਾਉ॥੯੬॥

ਨਿਗਰ ਦਾਸ਼ਤ ਅਜ਼ ਫ਼ੌਜ ਲਸ਼ਕਰ ਤਮਾਮ॥
ਬਸੇਗੰਜ ਬਖ਼ਸ਼ੀਦ ਬਰਵੈ ਮੁਦਾਮ॥੯੭॥

ਨਿਗਹਦਾਸ਼ਤ = ਦ੍ਰਿਸ਼ਟੀ ਵਿਚ ਰਖਿਆ ਹੋਇਆ। ਅਜ਼ = ਆਦਿਕ। ਫੌਜ = ਸੈਨਾ
ਲਸ਼ਕਰ = ਦਲ। ਤਮਾਮ = ਸਾਰੇ। ਬਸੇ-ਬਹੁਤੇ। ਗੰਜ-ਭਡਾਰ। ਬਖਸ਼ੀਦ = ਵੰਡੇ
ਬਰਵੈ = ਉਨਾਂ ਉਤੇ। ਮੁਦਾਮ = ਸਦੀਵ।