ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੬)

ਹਿਕਾਯਤ ਦਸਵੀਂ

ਭਾਵ—ਸੈਨਾਂ ਅਤੇ ਦਲ ਆਦਿਕਾਂ ਦਾ ਹਰ ਪ੍ਰਕਾਰ ਧਿਆਨ ਰਖਿਆ ਤੇ ਉਨ੍ਹਾਂ ਨੂੰ ਸਦੀਵ ਬਹੁਤੇ ਪੋਤੇ ਵੰਡੇ॥੯੭॥

ਯਕੇ ਲਸ਼ਕਰ ਆਰਾਸਤ ਚੂੰ ਨੌਬਹਾਰ॥
ਜ਼ਿ ਖ਼ੰਜਰ ਵ ਗੁਰਜ਼ੋ ਵ ਬਖ਼ਤਰ ਹਜ਼ਾਰ॥੯੮॥

ਯਕੇ ਇਕ। ਲਸ਼ਕਰ = ਸੈਨਾ। ਆਰਾਸਤ = ਸਵਾਰੀ। ਚੂੰ = ਨਿਆਈਂ। ਨੌ
ਬਹਾਰ = ਬਸੰਤ ਰੁੱਤ। ਜ਼ਿ = ਨਾਲ। ਖੰਜਰ = ਕਟਾਰ। ਵ = ਅਤੇ। ਗੁਰਜ਼ = ਮੋਗਰੀ
ਓ = ਅਤੇ। ਵ = ਅਤੇ। ਬਖ਼ਤਰ = ਸੰਜੋਇ। ਹਜ਼ਾਰ = ਸਹੰਸ੍ਰ

ਭਾਵ—ਬਸੰਤ ਦੀ ਰੁਤ ਵਾਂਗੂੰ ਇਕ ਸੈਨਾ ਸਵਾਰੀ ਸਹੰਸਰ ਕਟਾਰਾਂ ਅਤੇ ਮੋਗਰੀਆਂ ਅਤੇ ਸੰਜੋਆਂ ਨਾਲ॥੯੮॥

ਜ਼ਿਰਹ ਖ਼ੋਦੋ ਖ਼ਫ਼ਤਾਨ ਬਰਗੁਸਤਵਾਂ॥
ਜ਼ਿ ਸ਼ਮਸ਼ੇਰ ਹਿੰਦੀ ਗਿਰਾਂ ਤਾ ਗਿਰਾਂ॥੯੯॥

ਜ਼ਿਰਹ = ਸੰਜੋਇ ਜਾਲੀ ਵਾਲੀ। ਖੋਦ = ਟੋਪ। ਓ = ਅਤੇ। ਖ਼ਫ਼ਤਾਨ = ਚਿਲਤਾ
ਬਰਗ਼ੁਸਤਵਾਂ = ਪਾਖਰ। ਜ਼ਿ = ਅਤੇ। ਸ਼ਮਸ਼ੇਰ, ਹਿੰਦੀ = ਹਿੰਦੁਸਤਾਨ ਦੀ
ਤਲਵਾਰ। ਗਿਰਾਂ = ਭਾਰੇ ਮੁਲ ਦੀ। ਤਾ = ਅਤੇ। ਗਿਰਾਂ = ਭਾਰੀ।

ਭਾਵ—ਸੰਜੋਇ ਟੋਪ ਚਿਲਤਾ ਅਤੇ ਪਾਖਰ ਹਿੰਦੀ ਤਲਵਾਰਾਂ ਵਡੇ ਮੁਲ ਦੀਆਂ ਅਤੇ ਭਾਰੀਆਂ॥੯੯॥

ਜ਼ਿ ਬੰਦੂਕ ਮਸ਼ਹਦ ਵ ਚੀਨੀਂ ਕਮਾਂ॥
ਜ਼ਿਰਹ ਰੂਮ ਸ਼ਮਸ਼ੇਰਿ ਹਿੰਦੋਸਤਾਂ॥੧੦੦॥

ਜ਼ਿ = ਅਤੇ। ਬੰਦੂਕ = ਰਾਮ ਜੰਗਾ। ਮਸ਼ਹੂਦ = ਨਗਰੀ ਦਾ ਨਾਉਂ। ਵ = ਅਤੇ
ਚੀਨੀ = ਚੀਨ ਦੇਸ ਦੀ। ਕਮਾਂ = ਧਨੁਖ। ਜਿਰਹਰੂਮ = ਰੂਮ ਦੇਸ ਦੀ ਸੰਜੋਇ।
ਸ਼ਮਸ਼ੇਰ ਹਿੰਦੋਸਤਾਂ = ਤਲਵਾਰ ਹਿੰਦੁਸਤਾਨ ਦੀ।

ਭਾਵ—ਅਤੇ ਮਸ਼ਹੂਦ ਦੇ ਰਾਮੜੰਗੇ ਚੀਨ ਦੇ ਧਨੁਖ ਅਰ ਰੂਮ ਦੀ ਸੰਜੋਆਂ ਹਿੰਦੁਸਤਾਨ ਦੀਆਂ ਤਲਵਾਰਾਂ॥੧੦੦॥

ਚਿ ਅਜ਼ ਤਾਜ਼ੀ ਅਸਪਾਨ ਫੌਲਾਦ ਨਾਲ॥
ਹਮਹ ਯਿੰਦਹ ਫ਼ੀਲਾਨ ਅਜ਼ ਸ਼ਬ ਮਸਾਲ॥੧੦੧॥

ਚਿ = ਕੀ। ਅਜ਼ = ਤੇ। ਤਾਜ਼ੀ = ਅਰਬ ਦੇਸ ਦੇ। ਅਸਮਾਨ = ਘੋੜੇ। ਫੌਲਾਦ
ਨਾਲ = ਈਸਪਾਤੀ ਖੁਰੀਆਂ। ਹਮਹ = ਸਾਰੇ। ਯਿੰਦਹ = ਮਤਵਾਲੇ।
ਫੀਲਾਨ = ਹਾਥੀ। ਅਜ਼ = ਆਦਿਕ। ਸ਼ਬ = ਰਾਤ੍ਰੀ। ਮਸਾਲ ਵਰਗੇ।