ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੭)

ਹਿਕਾਯਤ ਦਸਵੀਂ

ਭਾਵ—ਕੀ ਅਰਬੀ ਘੋੜੇ ਈਸਪਾਤੀ ਚੁਬੰਦੀ ਵਾਲੇ ਅਤੇ ਸਾਰੇ ਮਤਵਾਲੇ ਹਾਥੀ ਰਾਤ੍ਰੀ ਵਰਗੇ (ਕਾਲੇ)॥ ੧੦੧॥

ਹਮਹ ਸ਼ੇਰ ਮਰਦਾਨੋ ਜ਼ੋਰਆਵਰਾਂ॥
ਕਿ ਸ਼ੇਰ ਅਫ਼ਗਨਾਂ ਰਾ ਬਸਫ਼ ਅਫ਼ਗਨਾਂ॥੧੦੨॥

ਹਮ = ਸਾਰੇ। ਸ਼ੇਰ ਮਰਦਾਨ = ਸੂਰਮੇ। ਓ = ਅਤੇ। ਜ਼ੋਰਾਵਰਾਂ = ਬਲਵਾਨ
(ਬਹੁ ਵਾਕ)। ਕਿ = ਜੋ। ਸ਼ੇਰ ਅਫ਼ਗਨਾਂ = ਸ਼ੀਹਾਂ ਨੂੰ ਮਾਰਨ ਵਾਲੇ। ਰਾ = ਨੂੰ
ਬ = ਵਿਚ। ਸਫ਼ = ਪਾਲ। ਅਫ਼ਗਨਾਂ = ਸੁਟਣ ਵਾਲੇ।

ਭਾਵ—ਸਾਰੇ ਸੂਰਮੇ ਅਤੇ ਬਲਵਾਨ ਜੋ ਸ਼ੀਹਾਂ ਦੇ ਮਾਰਨ ਵਾਲਿਆਂ ਨੂੰ ਪਾਲਾਂ ਦੀਆਂ ਪਾਲਾਂ ਪਰੇ ਸੁੱਟਣ ਵਾਲੇ ਸੀ (ਕੱਠੇ ਕੀਤੇ)॥੧੦੨॥

ਬ ਰਜ਼ਮ ਅੰਦਰੂੰ ਹਮਚੋ ਫ਼ੀਲ ਅਫ਼ਗਨ ਅਸਤ॥
ਬ ਬਜ਼ਮ ਅੰਦਰੂੰ ਚਰਬ ਚਾਲਾਕ ਦਸਤ॥੧੦੩॥

ਬ = ਵਿਚ। ਰਜ਼ਮ ਲੜਾਈ। ਅੰਦਰੂੰ = ਵਿਚ, ਵਾਧੂ ਪਦ। ਹਮਚੋ = ਅਜੇਹਾ।
ਫ਼ੀਲ ਅਫ਼ਗਨ = ਹਾਥੀ ਨੂੰ ਢਾਉਣ ਵਾਲਾ। ਅਸਤ = ਹੈਸੀ। ਬ = ਵਾਧੂ।
ਬਜ਼ਮ = ਸਭਾ। ਅੰਦਰੂੰ = ਵਿਚ। ਚਰਬ = ਮਿੱਠਾ ਬੋਲ। ਚਾਲਾਕ ਦਸਤ = ਫੁਰਤੀਲੇ

ਭਾਵ—ਲੜਾਈ ਵਿਚ ਅਜੇਹਾ ਹਾਥੀ ਨੂੰ ਢਾਉਣ ਵਾਲਾ ਹੈਸੀ ਅਤੇ ਸੁਭਾ ਵਿਚ ਮਿਠੇ ਬੋਲ ਵਾਲਾ ਅਤੇ ਵਿਖਿਆਨ ਦੇਣ ਵਾਲਾ॥ ੧੦੩॥

ਨਸ਼ਾ ਮੇਦਿਹਦ ਨੇਜ਼ਹ ਰਾ ਨੋਕ ਖੂੰ॥
ਕਸ਼ੀਦੰਦ ਅਜ਼ਤੇਗ ਜ਼ਹਰ ਆਬਗੂੰ॥੧੦੪॥

ਨਸ਼ਾਂ = ਪਤਾ। ਮੇਦਿਹਦ = ਦਿੰਦੀ ਹੈ। ਨੇਜ਼ਹ = ਭਾਲਾ। ਰਾ = ਦੀ। ਨੋਕ = ਮੁਖੀ
ਖੂੰ = ਲਹੂ। ਕਸ਼ੀਦੰਦ = ਖਿਚੀਆਂ। ਅਜ਼ = ਆਦਿਕ। ਤੇਗ = ਤਲਵਾਰ।
ਜ਼ਹਰ = ਬਿਖ। ਆਬਗੂੰ = ਪਾਨ ਦਿਤੀ ਹੋਈ।

ਭਾਵ—ਭਾਲੇ ਦੀ ਮੁਖੀ ਲਹੂ ਦਾ ਪਤਾ ਦਿੰਦੀ ਸੀ ਤੇ ਬਿਖ ਦੀ ਪਾਣ ਚੜ੍ਹੀ ਹੋਈ ਤਲਵਾਰਾਂ ਖਿੱਚੀਆਂ॥੧੦੪॥

ਯਕੇ ਫ਼ੌਜ ਆਰਾਸ਼ਤਰ ਹਮਚੋ ਕੋਹ॥
ਜਵਾਨਾਨਿ ਸ਼ਾਇਸ਼ਤਹ ਏ ਯਕ ਗਰੋਹ॥੧੦੫॥

ਯਕੇ = ਇਕ। ਫੌਜ = ਸੈਨਾ। ਆਰਾਸ਼ਤਹ = ਬਣਾਈ। ਹਮਚੋ = ਵਰਗੀ।
ਕੋਹ = ਪਹਾੜ। ਜਵਾਨਾਨ = ਗੱਭਰੂ। ਇ = ਉਸਤਤੀ ਸੰਬੰਧੀ। ਸ਼ਾਇਸ-
ਤਹ = ਸਜੀਲੇ। ਏ = ਦੇ। ਯਕ = ਇਕ। ਗਰੋਹ = ਟੋਲਾ।