ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੮)

ਹਿਕਾਯਤ ਦਸਵੀਂ

ਭਾਵ—ਪਹਾੜ ਵਰਗੀ ਇਕ ਸੈਨਾ ਬਣਾਈ ਅਤੇ ਇਕ ਜੱਥਾ ਸੁੰਦਰ ਗੱਭਰੂਆਂ ਦਾ (ਬਣਾਇਆ॥੧੦੫॥

ਬਿਪੋਸ਼ੀਦ ਦਸਤਾਰ ਦੁਖ਼ਤਰ ਵਜ਼ੀਰ॥
ਬਿ ਬਸਤੰਦ ਸ਼ਮਸ਼ੇਰ ਜਸਤੰਦ ਤੀਰ॥੧੬॥

ਬਿ = ਵਾਧੂ। ਪੋਸ਼ੀਦ = ਪੈਹਨੀ। ਦਸਤਾਰ = ਪਗੜੀ। ਦੂਖ਼ਤਰ = ਪੁਤ੍ਰੀ।
ਵਜ਼ੀਰ = ਮੰਤ੍ਰੀ। ਬਿ = ਵਾਧੂ। ਬਸਤੰਦ = ਬੰਨ੍ਹੀ। ਸ਼ਮਸ਼ੇਰ = ਤਲਵਾਰ।
ਜੁਸਤੰਦ = ਢੂੰਡਿਆ। ਤੀਰ = ਬਾਣ।

ਭਾਵ—ਮੰਤ੍ਰੀ ਦੀ ਪੁਤ੍ਰੀ ਨੇ ਪੱਗ ਬੰਨ੍ਹੀ ਅਤੇ ਤਲਵਾਰ ਗਾਤ੍ਰੇ ਪਾਈ ਅਰ ਬਾਣ ਲੀਤਾ॥੧੦੬॥

ਬ ਸਰਦਾਰੀ ਏ ਕਰਦ ਪੀਸ਼ੀਨਹ ਫੌਜ॥
ਰਵਾਂ ਕਰਦ ਲਸ਼ਕਰ ਚੋ ਦਰਿਯਾਇ ਮੌਜ॥੧੦੭॥

ਬ = ਉਤੇ। ਸਰਦਾਰੀ = ਜੱਥੇਦਾਰੀ। ਏ = ਦੀ। ਕਰਦ = ਕੀਤੀ। ਪੀਸ਼ੀ =
ਨਹ = ਮੋਹਰਲੀ। ਫੌਜ = ਸੈਨਾ। ਰਵਾਂਕਰਦ = ਤੋਰਿਆ। ਲਸ਼ਕਰ = ਦਲ।
ਚੋ = ਵਾਂਗੂੰ। ਦਰਿਯਾਇ ਮੌਜ = ਠਾਠਾਂ ਵਾਲੀ ਨਦੀ।

ਭਾਵ—ਮੋਹਰਲੀ ਸੈਨਾਂ ਦੀ ਜੱਥੇਦਾਰੀ ਉਤੇ ਕੀਤੀ (ਮੰਤ੍ਰੀ ਦੀ ਪੁਤ੍ਰੀ) ਅਰ ਠਾਠਾਂ ਵਾਲੇ ਨੱਦ ਵਾਂਗੂੰ ਦਲ ਤੋਰਿਆ॥੧੦੭॥

ਯਕੇ ਗ਼ੌਲ ਬਸਤਹ ਚੋ ਅਬਰਿ ਸਿਆਹੁ॥
ਬਿਲਰਜ਼ੀਦ ਬੂਮ ਓ ਬਿਲਗ਼ਜ਼ੀਦ ਮਾਹ॥੧੦੮॥

ਯਕੇ = ਇਕ। ਗੌਲ = (ਈਯੜ ਭੇਡਾਂ ਦਾ) ਜੱਥਾ। ਬਸਤਹ = ਬੰਨ੍ਹਿਆਂ।
ਚੋ = ਨਿਆਈਂ। ਅਬਰਿਸਿਆਹ = ਕਾਲੀ ਘਟਾ। ਬਿ = ਵਾਧੂ। ਲਰਜ਼ੀਦ = ਕੰਬੀ
ਬੂੰਮ = ਧਰਤੀ। ਓ = ਅਤੇ। ਬਿ = ਵਾਧੂ। ਲਗ਼ਜ਼ੀਦ = ਤਿਲਕ ਪਿਆ। ਮਾਹ = ਚੰਦ੍ਰਮਾਂ।

ਭਾਵ— ਕਾਲੀ ਘਟਾ ਵਾਂਗੂੰ ਇਕ ਜੱਥਾ ਬੰਨ੍ਹਿਆਂ (ਜਿਸ ਨਾਲ) ਧਰਤੀ ਕੰਬ ਉਠੀ ਅਤੇ ਚੰਦ੍ਰ੍ਮਾਂ ਹਿਲ ਗਿਆ॥ ੧੦੮॥

ਬਿਆਵਰਦ ਲਸ਼ਕਰ ਚ ਬਰਵੈ ਹਦੂਦ॥
ਸਲਾਹੇ ਦਿਗਰ ਤੀਰ ਤੇਗੋ ਨ ਬੂਦ॥੧੦੯॥

ਬਿਆਵਰਦ = ਲਿਆਇਆ। ਲਸ਼ਕਰ = ਸੈਨਾ। ਚੁ = ਜਦ। ਬਰ = ਉਤੇ।
ਵੈ = ਉਸ। ਹਦੂਦ = ਬੰਨਾ (ਬਸੀਆਂ)। ਸਲਾਹ = ਇਛਾ। ਏ = ਕੋਈ।
ਦਿਗਰ = ਦੂਜੀ। ਤੀਰ = ਬਾਣ। ਤੇਗ਼ = ਤਲਵਾਰ। ਓ = ਅਤੇ।ਨਬੂਦ = ਨਾਹੋਈ।