ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੯)

ਹਿਕਾਯਤ ਦਸਵੀਂ

ਭਾਵ— ਜਦ ਉਸ ਬਸੀਮੇਂ ਉਤੇ ਸੈਨਾਂ ਲਿਆਂਦੀ ਤਾਂ ਹੋਰ ਤਲਵਾਰਾਂ ਅਤੇ ਬਾਣਾਂ ਦੀ ਇਛਾ ਨਾ ਹੋਈ॥੧੦੯॥

ਬਿ ਆਰਾਸਤ ਲਸ਼ਕਰ ਬਸ਼ਾਜ਼ਿ ਤਮਾਮ॥
ਹਮਹ ਖ਼ੰਜਰੋ ਗੁਰਜ਼ ਗੋਪਾਲ ਨਾਮ॥੧੧੦॥

ਬਿ = ਵਾਧੂ। ਆਰਾਸਤ = ਬਣਾਈ। ਲਸ਼ਕਰ = ਸੈਨਾ। ਬ = ਨਾਲ।
ਸਾਜ਼ = ਵਾਲੇਵਾ। ਇ = ਉਸਤਤੀ ਸੰਬੰਧਕ। ਤਮਾਮ = ਸਾਰਾ। ਹਮ = ਸਾਰੇ।
ਖੰਜਰ = ਕਟਾਰ। ਓ = ਅਤੇ। ਗੁਰਜ਼ = ਮੋਗਰੀ।
ਗੋਪਾਲ = ਗੋਪੀਆਂ। ਨਾਮ = ਨਾਉਂ

ਭਾਵ—ਪੂਰੇ ਵਾਲੇਵੇਂ ਨਾਲ ਸੈਨਾਂ ਸਵਾਰੀ ਅਤੇ ਸਾਰੇ ਕਟਾਰ ਮੋਗਰੀ ਗੋਪੀਏ ਨਾਉਂ ਵਾਲੇ (ਸ਼ਸਤ੍ਰ ਲਏ)॥੧੧੦॥

ਬਿਬੁਰਦੰਦ ਅਕਲੀਮ ਤਾਰਾਜ ਸਖ਼ਤ॥
ਬਿ ਬੁਰਦੰਦ ਸ਼ਹੇ ਬਾਦ ਪਾਯਾਨ ਰਖ਼ਤ॥ ੧੧੧॥

ਬਿਬੁਰਦੰਦ = ਲੈ ਗਏ। ਅਕਲੀਮ = ਦੇਸ। ਤਾਰਾਜ਼ = ਲੁਟ। ਸਖ਼ਤ = ਅਤੀ।
ਬਿਬੁਰਦੰਦ = ਲੈ ਗਏ। ਸ਼ਹੇ = ਇਕ ਰਾਜਾ। ਬਾਦਪਾਯਾਨ = ਪੌਣ ਵਾਂਗੂੰ
ਉਡਣ ਵਾਲੇ (ਘੋੜੇ)। ਰਖ਼ਤ = ਸਮਗ੍ਰੀ।

ਭਾਵ—ਉਹ ਦੇਸ ਅਤੀ ਕਰਕੇ ਲੁਟ ਲੈ ਗਏ ਅਰ ਉਹ ਰਾਜਾ(ਰਾਜ ਪੁਤ੍ਰ) ਘੋੜਿਆਂ ਅਤੇ ਸਮੱਗ੍ਰ ਨੂੰ ਲੈ ਗਿਆ (ਲੁਟਕੇ)॥ ੧੧੧॥

ਚੁਨਾਂ ਜੰਗ ਕਰਦੰਦ ਆਂ ਮੁਲਕ ਰਾ॥
ਚੋ ਬਰਗੇ ਦਰਖ਼ਤਾਂ ਜ਼ਬਾਦਿ ਖ਼ਿਜ਼ਾਂ॥੧੧੨॥

ਚੁਨਾਂ = ਅਜੇਹੀ। ਜੰਗ = ਜੁਧ। ਕਰਦੰਦ = ਕੀਤਾ। ਆਂ = ਉਸ। ਮੁਲਕ = ਦੇਸ।
ਰਾ = ਨੂੰ। ਚੋ = ਜਿਵੇਂ। ਬਰਗ = ਪੱਤ੍ਰ। ਏ = ਦੇ। ਦਰਖ਼ਤਾਂ = ਰੁਖ।
ਜ਼ = ਨਾਲ। ਬਾਦਿ = ਪਉਣ। ਖ਼ਜ਼ਾਂ = ਸਿਅਰ ਰੁਤ।
ਸਬਾ = ਸਵੇਰ ਦੀ ਪਉਣ (ਸਬਾ = ਭੀ ਪਾਠੰਤ੍ਰ ਹੈ)।

ਭਾਵ—ਉਸ ਦੇਸ ਨੂੰ ਜੁਧ ਨਾਲ ਅਜੇਹਾ ਕੀਤਾ ਜਿਵੇਂ ਪਤ ਝੜੀ ਪੌਣ ਨਾਲ ਰੁੱਖਾਂ ਦੇ ਪੱਤ੍ਰ (ਝੜ ਜਾਂਦੇ)॥੧੧੨॥

ਬਿ ਕੁਸ਼ਤਨ ਅਦੂਰਾ ਕੁਸ਼ਾਇਦ ਬਪੇਸ਼॥
ਬ ਬੇਰੂੰ ਜ਼ਿ ਮੁਲਕਸ਼ ਹਮਹ ਰੂਏ ਰੇਸ਼॥੧੧੩॥