ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੦ )

ਹਿਕਾਯਤ ਦਸਵੀਂ

ਬਿ = ਨਾਲ। ਕੁਸ਼ਤਨ = ਮਾਰਨਾ। ਅਦੂ = ਵੈਰੀ। ਰਾ = ਦੇ ।
ਕੁਸ਼ਾਇਦ = ਖੋਲ੍ਹਿਆ। ਬ = ਵਾਧੂ। ਪੇਸ਼ = ਅੱਗਾ। ਬ = ਵਾਧੂ। ਬੇਰੂੰ = ਬਾਹਰ।
ਜ਼ = ਤੇ। ਮੁਲਕ = ਦੇਸ। ਸ਼ = ਉਸ। ਹਮ = ਸਾਰਾ। ਰੂਏ = ਮੂੰਹ।
ਰੇਸ਼ = ਛਿੱਲਿਆ ਹੋਇਆ (ਲਹੂ ਲੁਹਾਣ)॥

ਭਾਵ—ਵੈਰੀ ਦੇ ਮਾਰਨੇ ਕਰਕੇ ਅੱਗਾ ਖੋਲ੍ਹਿਆ ਉਸ ਦੇਸ ਤੇ ਬਾਹਰਲੇ ਸਾਰੇ ਲਹੂ ਲੁਹਾਣ ਕੀਤੇ॥੧੧੩॥

ਪਰੀ ਚੇਹਰਹ ਏ ਹਮਚੋ ਸ਼ੇਰਿ ਨਿਯਾਦ॥
ਬਿਕੁਸ਼ਤਨ ਅਦੂਰਾ ਕਿ ਖ਼ੰਜਰ ਕੁਸ਼ਾਦ॥੧੧੪॥

ਪਰੀਚੇਹਰਹ = ਅਪੱਛਰਾਂ ਦਾ ਰੂਪ। ਏ = ਇਕ। ਹਮਚੋਂ = ਨਿਆਈਂ। ਸ਼ੇਰਿ
ਨਿਯਾਦ = ਸ਼ੀਂਹ ਦਾ ਜਮ। ਬਿ = ਲਈ। ਕੁਸ਼ਤਨ = ਮਾਰਨਾ। ਅਦੂ = ਵੈਰੀ।
ਰਾ = ਨੂੰ। ਕਿ = ਜੋ। ਖ਼ੇਜਰ = ਕਟਾਰ। ਕੁਸ਼ਾਦ = ਖੋਲ੍ਹੀ।

ਭਾਵ— ਉਸ ਅਪੱਛਰਾਂ ਰੂਪ ਸ਼ੀਂਹ ਜੰਮ (ਮੰਤ੍ਰੀ ਦੀ ਪੁਤ੍ਰੀ) ਨੇ ਜੋ ਵੈਰੀ ਦੇ ਮਾਰਨ ਲਈ ਕਟਾਰ ਸੂਤੀ॥੧੧੪॥

ਬਹਰਜਾ ਦਵੀਦੇ ਬਿਕੁਸ਼ਤੇ ਅਜ਼ਾਂ
ਬਹਰਜਾ ਰਸੀਦੇ ਬਿਬਸਤੇ ਅਜ਼ਾਂ॥੧੧੫॥

ਬ = ਵਾਧੂ। ਹਰਜਾ = ਜਿਥੇ। ਦਵੀਦੇ = ਦੌੜਦੀ। ਬਿ = ਵਾਧੂ। ਕੁਸ਼ਤੇ = ਮਾਰਦੀ।
ਅਜ਼ਾਂ = ਉਸਨੂੰ। ਬ = ਵਾਧੂ। ਹਰਜਾ = ਜਿਥੇ। ਰਸੀਦੇ = ਪੁਜਦੀ। ਬਿ = ਵਾਧੂ।
ਬਸਤੋ = ਬੰਨ੍ਹ ਲੈਂਦੀ। ਅਜ਼ਾਂ = ਉਸਨੂੰ।

ਭਾਵ—ਜਿਥੇ ਧਾਉਣੀ ਕਰਦੀ ਉਸਨੂੰ ਮਾਰ ਦੇਂਦੀ ਸੀ ਅਤੇ ਜਿਸ ਉਤੇ ਪੁਜਦੀ ਸੀ ਉਹਨੂੰ ਬੰਨ੍ਹ ਲੈਂਦੀ ਸੀ॥੧੧੫॥

ਸ਼ੁਨੀਦ ਈਂ ਅਜ਼ਾਂ ਸ਼ਾਹਿ ਮਾਯਿੰਦਰਾਂ॥
ਬ ਤੂੰਦੀ ਦਰਾਮਦ ਬਜਾਇ ਹਮਾਂ॥੧੧੬॥

ਸ਼ੁਨੀਦ = ਸੁਣੀ। ਈਂ = ਏਹ। ਅਜ਼ਾਂ = ਉਨਾਂ। ਸ਼ਾਹਿ = ਪ੍ਰਜਾਪਤਿ। ਏ = ਦੇ।
ਮਾਯਿੰਦਰਾਂ = ਦੇਸ ਦਾ ਨਾਉਂ। ਬ = ਨਾਲ। ਤੂੰਦੀ = ਕ੍ਰੋਧ। ਦਰਾਮਦ = ਆਯਾ।
ਬ = ਵਿਚ। ਜਾਇ = ਥਾਉਂ। ਹਮਾਂ = ਉਸੀ।

ਭਾਵ—ਏਹ ਉਨਾਂ ਦੀ ਗਲ ਮਾਯਿੰਦਰਾਂ ਦੇ ਪ੍ਰਜਾਪਤੀ ਨੇ ਸੁਣੀ ਕ੍ਰੋਧ ਨਾਲ ਉਸੇ ਥਾਂ ਆਇਆ॥੧੧੬॥

ਬਰ ਆਰਾਸਤਹ ਫ਼ੌਜ ਚੂੰ ਨੌ ਬਹਾਰ॥