ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੧)

ਹਿਕਾਯਤ ਦਸਵੀਂ

ਜ਼ ਤੋਬੋ ਤਫ਼ੰਗ ਖ਼ੰਜਰਿ ਆਬਦਾਰ॥੧੧੭॥

ਬ = ਵਾਧੂ। ਆਰਾਸਤਹ = ਸਵਾਰੀ। ਫੌਜ = ਸੈਨਾ। ਚੂੰ = ਨਿਆਈਂ। ਨੌ
ਬਹਾਰ = ਬਸੰਤ ਰੁਤ। ਜ਼ = ਨਾਲ। ਤੋਬ = ਤੋਪ। ਓ = ਅਤੇ। ਤੁਫੰਗ = ਰਾਮਜੰਗਾ
ਖੰਜ਼ਰ = ਕਟਾਰ। ਇ = ਉਸਤਤੀ ਸੰਬੰਧੀ। ਆਬਦਾਰ = ਪਾਣ ਵਾਲੀ।

ਭਾਵ—ਬਸੰਤ ਰੁਤ ਵਾਂਗੂੰ ਸੈਨਾ ਸਵਾਰੀ ਤੋਪਾਂ ਅਤੇ ਰਾਮਜੰਗਿਆਂ ਅਤੇ ਪਾਣ ਵਾਲੀ ਕਟਾਰਾਂ ਨਾਲ॥੧੧੭॥

ਬਪੇਸ਼ਿ ਸਫ ਆਮਦ ਚੋ ਦਰਿਯਾ ਅਮੀਕ॥
ਜ਼ ਸਰਤਾ ਕਦਮ ਹਮਚੋ ਆਹਨ ਗ਼ਰੀਕ॥੧੧੮॥

ਬ-ਵਾਧੂ। ਪੇਸ਼ = ਅੱਗੇ। ਇ = ਦੀ। ਸਫ਼ = ਪਾਲ। ਆਮਦ = ਆਇਆ।
ਚੋ = ਨਿਆਈਂ। ਦਰਿਯਾ ਅਮੀਕ = ਡੂੰਘੀ ਨਦੀ। ਜ਼ = ਤੋਂ। ਸਰ = ਸਿਰ।
ਤਾ = ਤਾਈਂ। ਕਦਮ = ਪੈਰ। ਹਮਚੋ = ਨਿਆਈਂ। ਆਹਨ = ਲੋਹਾ।
ਗਰੀਕ = ਡੁੱਬਿਆ ਹੋਇਆ।

ਭਾਵ—ਡੂੰਘੀ ਨਦੀ ਵਾਂਗੂੰ ਅਗਲੀ ਪੰਗਤੀ ਵਿਚ ਆਏ ਅਤੇ ਲੋਹੇ ਵਿਚ ਡੁਬੇ ਹੋਇ (ਮੜ੍ਹੇ ਹੋਇ) ਵਾਂਗੂੰ ਸਿਰ ਤੇ ਪੈਰਾਂ ਤਾਈਂ।੧੧੮॥

ਬ ਆਵਾਜ਼ ਤੋਬੋ ਤਮੰਚਹ ਤੁਫ਼ੰਗ॥
ਜ਼ਮੀਂ ਗਸ਼ਤ ਹਮਚੂੰ ਗੁਲੇਲਾਲਹ ਰੰਗ॥੧੧੯॥

ਬ = ਨਾਲ। ਆਵਾਜ਼ = ਬੋਲ। ਤੋਬ = ਤੋਪ। ਓ = ਅਤੇ। ਤਮੰਚਹੁ = ਪਸਤੌਲ
ਤੁਫੰਗ = ਰਾਮਜੰਗਾ। ਜ਼ਮੀਂ = ਧਰਤੀ। ਗਸ਼ਤ = ਹੋਈ। ਹਮਚੂੰ = ਨਿਆਈਂ।
ਗੁਲੇ ਲਾਲਹ ਰੰਗ-ਲਾਲ ਵਰਣ ਦਾ ਫੁਲ। (ਪੋਸਤ)

ਭਾਵ—ਤੋਪ ਅਤੇ ਪਸਤੌਲ ਅਰ ਰਾਮਜੁੰਗੇ ਦੇ ਬੋਲਾਂ ਨਾਲ ਭੂਮੀ ਪੋਸਤ ਦੇ ਫੁਲ ਵਾਂਗੂੰ ਹੋ ਗਈ।੧੧੯॥

ਬ ਮੈਦਾਂ ਦਰਾਮਦ ਕਿ ਦੁਖ਼ਤਰ ਵਜ਼ੀਰ॥
ਬਯਕ ਦਸਤ ਚੀਨੀ ਕਮਾਂ ਦਸਤ ਤੀਰ॥੧੨੦॥

ਬ-ਵਿਚ। ਮੈਦਾਂ = ਰਣ ਦਰਾਮਦ = ਆਈ। ਕਿ ਜਦ ਦੁਖ਼ਤਰ ਵਜ਼ੀਰ = ਮੰਤ੍ਰੀ
ਦੀ ਪੁਤ੍ਰੀ। ਬ = ਵਿਚ। ਯਕ = ਇਕ। ਦਸਤ = ਹੱਥ। ਚੀਨੀ = ਚੀਨ ਦਾ।
ਕਮਾਂ = ਧਨੁਖ। ਦਸਤ = ਹੱਥ। ਤੀਰ = ਬਾਣ।

ਭਾਵ—ਜਦ ਮੰਤ੍ਰੀ ਦੀ ਪੁਤ੍ਰੀ ਰਣਭੂਮੀ ਵਿਚ ਆਈ ਤਾਂ ਇਕ ਹੱਥ ਚੀਨੀ ਧਨੁਖ ਅਰ ਦੂਜੇ ਹੱਥ ਵਿਚ ਬਾਣ ਫੜਿਆ ਹੋਇਆ ਸੀ॥੧੨੦॥