ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੨)

ਹਿਕਾਯਤ ਦਸਵੀਂ

ਬਹਰਜਾ ਕਿ ਪਰੱਰਾ ਸ਼ਵਦ ਤੀਰਿਦਸਤ॥
ਬ ਸ੍ਵਦ ਪਹਲੂਏ ਪੀਲਮਰਦਾਂ ਗੁਜ਼ਸ਼ਤ॥੧੨੧॥

ਬ = ਵਾਧੂ | ਹਰਜਾ = ਜਿਥੇ। ਕਿ = ਕਿਤੇ। ਪਰੱਰਾ = ਉਡਾਰੂ। ਸ਼ਵਦ = ਹੁੰਦਾ ਸੀ।
ਤੀਰਿਦਸਤ = ਹੱਥ ਦਾ ਬਾਣ। ਬ = ਵਿਚ। ਸ੍ਵਦ = ਸੌ। ਪਹਲੂ = ਪਸਲੀ। ਏ = ਦੀ
  ਪੀਲ ਮਰਦਾਂ = ਹਾਥੀ ਵਰਗੇ ਮੋਟੇ ਪੁਰਸ਼। ਗੁਜ਼ਸ਼ਤ = ਲੰਘ ਗਿਆ।

ਭਾਵ—ਜਿਥੇ ਕਿਤੇ ਹੱਥ ਦਾ ਬਾਣ ਉਡਦਾ ਸੀ ਸੈਂਕੜੇ ਹਾਥੀ ਵਰਗਿਆਂ ਦੀਆਂ ਪਸਲੀਆਂ ਪਰੋ ਦਿੰਦਾ ਸੀ॥੧੨੧॥

ਚੁਨਾਂ ਮੌਜ ਖ਼ੇਜ਼ਦ ਜ਼ ਦਰਯਾ ਬਸੰਗ॥
ਬਰਖ਼ਸ਼ ਅੰਦਰ ਆਮਦ ਚੋ ਤੇਗ਼ੇ ਨਿਹੰਗ॥੧੨੨॥

ਚੁਨਾਂ = ਅਜੇਹੀਆਂ। ਮੌਜ = ਲਹਰਾਂ। ਖੇਜ਼ਦ = ਉਠਦੀਆਂ ਸਨ। ਜ਼ = ਤੇ।
ਦਰਯਾ = ਨਦੀ। ਬ = ਨਾਲ। ਸੰਗ = ਪੱਥਰ। ਬ = ਵਿਚ। ਰਖ਼ਸ਼ = ਚਮਕ
ਅੰਦਰ = ਵਿਚ। ਆਮਦ = ਆਇਆ। ਚੋ = ਉਸੇ ਪ੍ਰਕਾਰ।
ਤੇਗ਼ੇਨਿਹੰਗ = ਤਲਵਾਰ ਦਾ ਮਗਰਮੱਛ (ਤਲਵਾਰ)।

ਭਾਵ—ਜਿਵੇਂ ਪੱਥਰਾਂ ਨਾਲ ਨੱਦ ਦੀਆਂ ਠਾਠਾਂ ਉਠਦੀਆਂ ਹਨ ਤਿਉ ਤਲਵਾਰ ਚਮਕਣ ਲੱਗੀ॥੧੨੨॥

ਬ ਤਾਬਸ਼ ਦਰਾਮਦ ਯਕੇ ਤਾਬਨਾਕ॥
ਬ ਰਖ਼ਸ਼ ਅੰਦਰ ਆਮਦ ਯਕੋ ਖ਼ੂਨ ਖ਼ਾਕ॥੧੨੩॥

ਬ = ਵਿਚ। ਤਾਬਸ਼ = ਚਮਕ। ਦਰਾਮਦ = ਆਇਆ। ਯਕੇ = ਇਕ
ਤਾਬਨਾਕ = ਚਮਕੀਲਾ। ਬ = ਵਾਧੂ। ਰਖ਼ਸ਼ = ਚਮਕ। ਅੰਦਰ = ਵਿਚ।
ਆਮਦ = ਆਇਆ। ਯਕੇ = ਇਕ | ਖੂੰਨ = ਲਹੂ। ਖ਼ਾਕ = ਮਿੱਟੀ

ਭਾਵ—ਇਕ ਚਮਕੀਲਾ ਚਮਕਣ ਲੱਗਾ ਅਤੇ ਲਹੂ ਅਰ ਮਿੱਟੀ ਇਕੋ ਜੇਹੀ ਚਮਕਣ ਲੱਗੀ॥ ੧੨੩॥

ਬ ਤਾਬਸ਼ ਦਰਾਮਦ ਹਮਹ ਹਿੰਦ ਤੇਗ਼॥
ਬਿਗਰੱਰੀਦ ਲਸ਼ਕਰ ਚੋ ਦਰਯਾਇ ਮੇਗ਼॥੧੨੪॥

ਬ = ਵਿਚ। ਤਾਬਸ਼ = ਚਮਕ। ਦਰਾਮਦ = ਆਈ। ਹਮਹ = ਸਾਰੇ।
ਹਿੰਦੀ ਤੇਗ਼ = ਭਾਰਥ ਦੀ ਤਲਵਾਰ। ਬਿ = ਵਾਧੂ ਪਦ। ਗੁਰੱਰੀਦ = ਗਜਿਆ।
ਲਸ਼ਕਰ = ਦਲ। ਚੋ = ਨਿਆਈਂ। ਦਰਯਾ = ਨਦੀ। ਇ = ਦੀ। ਮੇਗ਼ = ਬਦਲ।