ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੩)

ਹਿਕਾਯਤ ਦਸਵੀਂ

ਭਾਵ—ਭਾਰਤ ਦੇਸ ਦੀ ਤਲਵਾਰ ਸਾਰੇ ਚਮਕਣ ਲੱਗੀ ਅਤੇ ਬੱਦਲ ਹੜ ਵਾਂਗੂੰ ਗਜਿਆ॥੧੨੪॥

ਬ ਰਖ਼ਸ਼ ਅੰਦਰ ਆਮਦ ਬ ਚੀਨੀ ਕਮਾਂ॥
ਬਤਾਬ ਆਮਦਸ਼ ਤੇਗ਼ਿ ਹਿੰਦੋਸਤਾਂ॥੧੨੫॥

ਬ = ਵਾਧੂ। ਰਖ਼ਸ਼ = ਘੋੜਾ। ਅੰਦਰ = ਵਿਚ। ਆਮਦ = ਆਈ।
ਬ = ਨਾਲ। ਚੀਨੀ ਕਮਾਂ-ਚੀਨ ਦੇਸ ਦਾ ਧਨੁਖ। ਬ = ਵਿਚ। ਤਾਬ- ਚਮਕ।
ਆਮਦ = ਆਈ। ਸ਼ = ਉਸ। ਤੇਗ਼ = ਤਲਵਾਰ ਹਿੰਦੋਸਤਾਂ = ਭਾਰਥ ਖੰਡ।

ਭਾਵ—ਚੀਨ ਦਾ ਧਨੁਖ ਫੜਕੇ ਘੋੜੇ ਉਪਰ ਚੜ੍ਹੀ ਅਤੇ ਉਸਦੀ ਭਾਰਥ ਦੇਸੀ ਤਲਵਾਰ ਚਮਕੀ॥੧੨੫॥

ਗਰੇਵਹ ਬਰਾਵਰਦ ਚੰਦੀ ਕ੍ਰੋਹ॥
ਬਲਗ਼ਜ਼ੀਦ ਦਰਯਾ ਬਿ ਦਰਰੀਦ ਕੋਹ॥੧੨੬॥

ਗਰੇਵਹ = ਰੌਲਾ। ਬਰਾਵਰਦ = ਚੁੱਕਿਆ। ਚੰਦੀ = ਕਈ। ਜ਼ੋਰ = ਕੋਹ
ਬ ਵਾਧੂ। ਲਗ਼ਜ਼ੀਦ = ਕੰਬੀ। ਦਰਯਾ = ਨਦੀ। ਬਿ = ਵਾਧੂ।
ਦਰਰੀਦ = ਚੀਰਿਆ। ਕੋਹ = ਪਹਾੜ।

ਭਾਵ—ਕਈਆਂ ਕੋਹਾਂ ਤਾਈਂ ਰੌਲਾ ਮਚਾਇਆ ਅਤੇ ਨਦੀਆਂ ਕੰਬ ਉਠੀਆਂ ਅਤੇ ਪਹਾੜ ਪਾੜ ਦਿਤੇ॥੧੨੬॥

ਬ ਰਖ਼ਸ਼ ਅੰਦਰ ਆਮਦ ਜ਼ਮੀਨੋ ਜ਼ਮਾਂ॥
ਬ ਤਾਬਸ਼ ਦਰਾਮਦ ਚੋ ਤੇਗ਼ਿ ਯਮਾਂ॥੧੨੭॥

ਬ = ਵਾਧੂ | ਰਖ਼ਸ਼ = ਚਮਕ। ਅੰਦਰ = ਵਿਚ। ਆਮਦ = ਆਏ।
ਜ਼ਮੀਨ = ਪ੍ਰਿਥਵੀ। ਓ = ਅਤੇ। ਜ਼ਮਾਂ = ਜਗਤ। ਬ = ਵਿਚ। ਤਾਬਸ਼=ਚਮਕ।
ਦਰਾਮਦ = ਆਇਆ। ਚੋ = ਜਦ। ਤੇਗ਼ = ਤਲਵਾਰ। ਯਮਾਂ = ਯਮਨ ਦੇਸ਼।

ਭਾਵ—ਜਦੋਂ ਯਮਨ ਦੇਸ਼ ਦੀ ਤਲਵਾਰ ਨੇ ਦਮਕ ਮਾਰੀ ਤਾਂ ਜਗਤ ਅਤੇ ਪ੍ਰਿਥਵੀ ਚਮਕ ਉਠੇ (ਅਰਥਾਤ ਬਲ ਉਠੇ)॥੧੨੭॥

ਬ ਤੇਜ਼ ਆਮਦ ਓ ਨੇਜ਼ਹ ਏ ਬਾਸਤੀਂ॥
ਬ ਜੁੰਬਸ਼ ਦਰਾਮਦ ਤਨਿ ਨਾਜ਼ਨੀਂ॥੧੨੮॥

ਬ = ਵਿਚ। ਤੇਜ਼ = ਫੁਰਤੀ। ਆਮਦ = ਆਇਆ। ਓ = ਅਤੇ। ਨੇਜ਼ਹ = ਭਾਲਾ।
ਏ = ਦਾ। ਬਾਸਤੀ = ਬਾਂਸ ਛੜ। ਬ = ਵਿਚ। ਜੁੰਬਸ਼ = ਹਿਲਣਾ।
ਦਰਾਮਦ = ਆਈ। ਤਨ = ਸਰੀਰ। ਇ = ਉਸਤਤੀ ਸਨਬੰਧਕ, ਨਾਜ਼ਨੀ = ਸੂਖਮ।