ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੪)

ਹਿਕਾਯਤ ਦਸਵੀਂ

ਭਾਵ—ਜਦ ਸੂਖਮ ਸਰੀਰ ਵਾਲੀ ਹਿੱਲੀ ਅਤੇ ਬਾਂਸ ਦੇ ਛੜ ਵਾਲਾ ਭਾਲਾ ਫੁਰਤੀ ਕਰਨ ਲੱਗਾ॥੧੨੮॥

ਬ ਸ਼ੋਰਸ਼ ਦਰਾਮਦ ਨਫ਼ਰਹਾਇ ਕਹਰ॥
ਜ਼ਿ ਤੋਬੋ ਜ਼ਿ ਨੇਜ਼ਹ ਬਿਪੋਸ਼ੀਦ ਦਹਰ॥੧੨੯॥

ਬ = ਵਿਚ। ਸ਼ੋਰਸ਼ = ਰੌਲਾ। ਦਰਾਮਦ = ਆਏ। ਨਫ਼ਰਹਾ = ਤੁਤੀਆਂ।
ਇ = ਉਸਤਤੀ ਸੰਬੰਧਕ। ਕਹਰ = ਰੋਹ। ਜਿ = ਨਾਲ। ਤੋਬ = ਤੋਪ। ਓ = ਅਤੇ।
ਜ਼ਿ = ਨਾਲ। ਨੇਜ਼ਹ = ਭਾਲਾ। ਬਿ = ਵਾਧੂ। ਪੋਸ਼ੀਦ = ਢੱਕਿਆ। ਦਹਰ = ਸੰਸਾਰ।

ਭਾਵ—ਕ੍ਰੋਧ ਭਰੀਆਂ ਤੂਤੀਆਂ ਰੌਲਾ ਪਾਉਣ ਲਗੀਆਂ ਅਤੇ ਤੋਪਾਂ ਅਰ ਭਾਲਿਆਂ ਨਾਲ ਜਗਤ ਛੁਪ ਗਿਆ॥੧੨੯॥

ਬ ਜੁੰਬਸ਼ ਦਰਾਮਦ ਕਮਾਨੋ ਕਮੰਦ॥
ਦਰਖ਼ਸ਼ਾਂ ਸ਼ੁਦਹ ਤੇਗ਼ ਸੀਮਾਬ ਹਿੰਦ॥੧੩੦॥

ਬ = ਵਿਚ। ਜੁੰਬਸ਼ = ਹਿਲਣਾ। ਦਰਾਮਦ = ਆਈ। ਕਮਾਨ = ਧਨੁਖ। ਓ = ਅਤੇ।
ਕਮੰਦ = ਫਾਸ। ਦਰਖਸ਼ਾਂ = ਚਮਕਣ ਵਾਲੀ। ਸ਼ੁਦਹ = ਹੋਈ। ਤੇਗ਼ = ਤਲਵਾਰ।
ਇ = ਉਸਤਤੀ ਸੰਬੰਧਕ। ਸੀਮਾਬ = ਪਾਰਾ। ਹਿੰਦ = ਭਾਰਤ ਦੇਸ।

ਭਾਵ—ਧਨੁਖ ਅਤੇ ਫਾਹੀਆਂ ਹਿੱਲੀਆਂ ਅਤੇ ਭਾਰਤ ਦੇਸ ਦੀ ਪਾਰੇ ਵਰਗੀ ਤਲਵਾਰ ਚਮਕੀ॥੧੩੦॥

ਬ ਜੋਸ਼ ਆਮਦਹ ਖ਼ੰਜਰਿ ਖ਼੍ਵਾਰ ਖੂੰ॥
ਜ਼ਬਾਂ ਨੇਜ਼ਹ ਮਾਰਸ਼ ਬਰਾਮਦ ਬਿਰੂੰ॥੧੩੧॥

ਬ = ਵਿਚ। ਜੋਸ਼ = ਰੋਹ। ਆਮਦ = ਆਈ। ਖੰਜ਼ਰ = ਕਟਾਰ। ਇ = ਉਸਤਤੀ
ਸੰਬੰਧਕ। ਖ੍ਵਾਰ = ਖ਼ਾਣ ਵਾਲੀ। ਖ਼ੂ = ਲਹੂ। ਜ਼ਬਾਂ = ਜੇਹਬਾ ਨੇਜ਼ਹ = ਭਾਲਾ।
ਮਾਰ = ਸਰੂਪ। ਸ਼ = ਉਸ। ਬਰਾਮਦ = ਨਿਕਲੀ। ਬਿਰੂੰ = ਬਾਹਰ।

ਭਾਵ—ਲਹੂ ਪੀਣ ਵਾਲੀ ਕਟਾਰ ਕ੍ਰੋਧ ਵਿਚ ਆਈ ਅਤੇ ਭਾਲਾ ਸੱਪ ਦੀ ਜਿਹਬਾ ਵਾਂਗੂੰ ਬਾਹਰ ਨਿਕਲਿਆ॥੧੩੧॥

ਬ ਤਾਬਸ਼ ਦਰਾਮਦ ਤਫ਼ਿ ਤਾਬਨਾਕ॥
ਯਕੇ ਸੁਰਖ਼ ਗੋਗਿਰਦ ਸ਼ੁਦ ਖ਼ੂੰਨ ਖ਼ਾਕ॥੧੩੨॥

ਬ = ਵਿਚ। ਤਾਬਸ਼ = ਚਮਕ। ਦਰਾਮਦ = ਆਈ। ਤਫ਼ = ਪ੍ਰਗਾਸ। ਇ = ਉਸਤਤੀ
ਸੰਬੰਧੀ। ਤਾਬਨਾਕ = ਚਮਕੀਲਾ। ਯਕੇ = ਇਕ। ਸੁਰਖ਼ = ਲਾਲ।
ਗੋਗਿਰਦ = ਗੰਧਕ। ਸ਼ੁਦ = ਹੋਈ। ਖ਼ੂੰਨ = ਲਹੂ। ਖ਼ਾਕ = ਮਿੱਟੀ।