ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੫)

ਹਿਕਾਯਤ ਦਸਵੀਂ

ਭਾਵ—ਚਮਕੀਲਾ ਪ੍ਰਗਾਸ ਚਮਕਣ ਲੱਗਾ ਅਤੇ ਲਹੂ ਮਿੱਟੀ (ਰਲਕੇ) ਇਕ ਲਾਲ ਗੰਧਕ ਹੋ ਗਈ॥੧੩੨॥

ਦਿਹਾਦਿਹ ਦਰਾਮਦ ਜ਼ ਤੀਰੋ ਤੁਫੰਗ॥
ਹਯਾਹਯ ਦਰਾਮਦ ਨਿਹੰਗੋ ਨਿਹੰਗ॥੧੩੩॥

ਦਿਹਾਦਿਹ = ਧਾਹ ਧਾਹ। ਦਰਾਮਦ = ਹੋਈ। ਜ਼ = ਤੇ। ਤੀਰ = ਬਾਣ
ਓ = ਅਤੇ। ਤੁਫ਼ੰਗ = ਰਾਮਜੰਗਾ। ਹਯਾਹਯ = ਹੈਅ ਹੈਅ। ਦਰ = ਵਿਚ।
ਆਮਦ = ਹੋਈ (ਦਰਾਮਦ = ਦਰ ਆਮਦ) ਨਿਹੰਗ = ਸੂਰਮਾ। ਓ = ਅਤੇ।
ਨਿਹੰਗ = ਸੂਰਮਾ।

ਭਾਵ—ਬਾਣਾਂ ਅਤੇ ਰਾਮਜੰਗਿਆਂ ਦਾ ਧਾਹ ੨ ਦਾ ਬੋਲ ਹੋਇਆ ਸੂਰਮਿਆਂ ਵਿਚ ਹੈਅ ਹੈਅ ਹੋਈ॥੧੩੩॥

ਚਕਾਚੱਕ ਬਰਖ਼ਾਸਤ ਤੀਰੋ ਕਮਾਂ॥
ਬਰਾਮਦ ਯਕੇ ਰੁਸਤਖ਼ੋਜ਼ ਅਜ਼ ਜਹਾਂ॥੧੩੪॥

ਚਕਾਚੱਕ = ਘਚਾਘਚ। ਬਰਖ਼ਾਸਤ = ਉਠੀ। ਤੀਰ = ਬਾਣ। ਓ = ਅਤੇ।
ਕਮਾਂ = ਧਨੁਖ। ਬਰਾਮਦ = ਨਿਕਲ। ਯਕੇ = ਇਕ। ਰੁਸ਼ਤਖੇਜ਼ = (ਮੁਸ-
ਲਮਾਨੀ ਧਰਮ ਵਿਚ ਲਿਖਿਆ ਹੈ ਪਰਲੈ ਸਮੇਂ ਉਨ੍ਹਾਂ ਦਾ ਇਕ ਵੱਡਾ
ਅਸਰਾਫ਼ੀਲ ਸੂਰ ਮੁਖ ਲੈਕੇ ਵਜਾਊਗਾ ਜਿਸਤੇ ਪਹਿਲੀ ਬੋਲੀ ਨਾਲ
ਸਾਰੀ ਸ੍ਰਿਸ਼ਟੀ ਮਰ ਜਾਊਗੀ ਫੇਰ ਦੂਜੇ ਬੋਲੇ ਨਾਲ ਓਹ ਸਾਰੇ ਅਤੇ ਜਿੰਨੇ
ਪੁਰਖ ਸੰਸਾਰ ਤੋਂ ਲੈਕੇ ਉਸ ਸਮੇਂ ਤਕ ਮਰਕੇ ਮਿੱਟੀ ਹੋ ਚੁਕੇ ਹਨ ਅਤੇ
ਉਨ੍ਹਾਂ ਦੀ ਹੱਡੀਆਂ ਦਾ ਭੀ ਕੁਛ ਥਹੁ ਪਤਾ ਨਹੀਂ ਰਹਿਆ ਸਾਰੇ ਦੇ ਸਾਰੇ
ਪ੍ਰਤੱਖ ਸਰੀਰਾਂ ਸਹਿਤ ਜੀ ਉਠਣਗੇ ਉਸ ਦਿਨ ਨੂੰ ਰੁਸਤਖੇਜ਼ ਜਾਂ
ਕਿਆਮਤ ਆਖਦੇ ਹਨ (ਸੂਰ ਇਕ ਵਡੇ ਵੰਝਲ ਤੁਰ੍ਰੀ ਦਾ ਨਾਉਂ ਹੈ)
ਪ੍ਰਲੋ। ਅਜ਼ = ਤੇ। ਜਹਾਂ = ਜਗਤ।

ਭਾਵ—ਭਾਵ ਬਾਣ ਅਤੇ ਧਨੁਖ ਘਚਾਘਚ ਬੋਲ ਉਠਿਆ ਅਤੇ ਜਗਤ ਤੇ ਇਕ ਪ੍ਰਲੋ ਹੋ ਗਈ॥੧੩੪॥

ਨ ਪੋਇੰਦਹ ਰਾਬਰ ਜ਼ਮੀਂ ਬੂਦ ਜਾ॥
ਨ ਪਰਰਿੰਦਹ ਰਾ ਦਰਹਵਾ ਬੂਦਰਾਹ॥੧੩੫॥

ਨ = ਨਹੀਂ। ਪੋਇੰਦਹ = ਪੈਦਲ। ਰਾ = ਨੂੰ। ਬਰ = ਉਤੇ। ਜ਼ਮੀਂ = ਧਰਤੀ।
ਬੂਦ = ਸੀ। ਜਾ = ਥਾਉਂ। ਨ = ਨਹੀਂ। ਪਰਰਿੰਦਹ = ਪੰਖੀ। ਰਾ = ਨੂੰ।
ਦਰ = ਵਿਚ। ਹਵਾ = ਆਕਾਸ਼। ਬੂਦ = ਸੀ। ਰਾਹ = ਰਸਤਾ।