ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

((੨੦੬))

ਹਿਕਾਯਤ ਦਸਵੀਂ

ਭਾਵ— ਨ ਪੈਦਲ ਨੂੰ ਧਰਤੀ ਤੇ ਥਾਉਂ ਸੀ ਨਾ ਪੰਖੀ ਨੂੰ ਆਕਾਸ਼ ਵਿਚ ਰਸਤਾ ਸੀ॥੧੩੫॥

ਚੁਨਾਂ ਤੇਗ਼ ਬਾਰੀਦ ਖੁਦਦਰ ਮਿਆਨੇ ਮੁਸ਼ਾਫ਼॥
ਕਿ ਅਜ਼ਕੁਸ਼ਤਗਾਂ ਸ਼ੁਦ ਜ਼ਮੀਂ ਕੋਹ ਕਾਫ਼॥੧੩੬॥

ਚੁਨਾਂ = ਅਜੇਹੀ। ਤੇਗ਼ = ਤਲਵਾਰ। ਬਾਦ = ਬਰਸੀ। ਖੁਦਦਰ = ਨਿਰਸੰਦੇਹ।
ਮਿਆਨ = ਵਿਚ। ਏ = ਦੇ। ਮੁਸਾਫ਼ = ਜੁਧ ਕਿ = ਜੋ। ਅਜ਼ = ਨਾਲ। ਕੁਸ਼ਤਗਾਂ = ਮੁਰਦੇ।
ਸ਼ੁਦ = ਹੋਈ। ਜ਼ਮੀਂ = ਪ੍ਰਿਥਵੀ। ਕੋਹ = ਪਹਾੜ। ਕਾਫ਼ = ਇਕ ਪਹਾੜ ਦਾ ਨਾਉ ਹੈ।

ਭਾਵ— ਜੁਧ ਵਿਚ ਅਜੇਹੀ ਨਿਰਸੰਦੇਹ ਤਲਵਾਰ ਚੱਲੀ ਜੋ ਮੁਰਦਿਆਂ ਨਾਲ ਧਰਤੀ ਕੋਹ ਕਾਫ਼ ਵਾਂਗੂੰ ਉਚੀ ਹੋ ਗਈ (ਢੇਰ ਲਗ ਗਏ)॥੧੩੬॥

ਕਿ ਪਾਓਸਰ ਅੰਬੋਹ ਚੰਦਾਂ ਸ਼ੁਦਹ॥
ਕਿ ਮੈਦਾਂ ਪੁਰਅਜ਼ ਗੋਇ ਚੌਗਾਂ ਸ਼ੁਦਹ॥ ੧੩੭॥

ਕਿ = ਜੋ। ਪਾ = ਪੈਰ। ਓ ਅਤੇ। ਸੁਰ = ਸਿਰ। ਅੰਬੋਹ = ਢੇਰ। ਚੰਦਾਂ = ਐਨਾ।
ਸ਼ੁਦਹ = ਹੋਇਆ। ਕਿ = ਜੋ। ਮੈਦਾਂ = ਰਣਭੂਮੀ। ਪੁਰਸ਼ੁਦਹ = ਭਰ ਗਿਆ।
ਅਜ਼ = ਨਾਲ। ਗੋਇ = ਖਿਦੋ। ਚੋਗਾਂ = ਖੂੰਡੀ।

ਭਾਵ—ਜੋ ਲੱਤਾਂ ਅਤੇ ਸੀਸ ਐਨੇ ਕੱਠੇ ਹੋਏ ਮਾਨੋਂ ਰਣਭੂਮੀ ਖਿੱਦੋ ਖੂੰਡੀਆਂ ਨਾਲ ਭਰ ਗਈ॥੧੩੭॥

ਰਵਾ ਰਉ ਦਰਾਮਦ ਬਤੀਰੋ ਤੁਫੰਗ॥
ਕਿ ਪਾਰਹ ਸ਼ੁਦਹ ਖ਼ੋਦ ਖ਼ਿਫਤਾਨਿ ਜੰਗ॥੧੩੮॥

ਰਵਾ ਰਉ = ਚਲੋਚਲੀ। ਦਰਾਮਦ = ਹੋਈ। ਬ = ਨਾਲ। ਤੀਰ = ਬਾਣ।
ਓ = ਅਤੇ। ਤੁਫ਼ੰਗ = ਰਾਮਜੰਗਾ। ਕਿ = ਜੋ। ਪਾਰਹ = ਟੁਕੜੇ। ਸ਼ੂਦਹ = ਹੋਏ।
ਖ਼ੋਦ = ਟੋਪ। ਖ਼ਿਫਤਾਨ = ਚਿਲਤਾ। ਇ = ਦੇ। ਜੰਗ = ਲੜਾਈ।

ਭਾਵ—ਬਾਣਾਂ ਤੇ ਰਾਮਜੰਗਿਆਂ ਦੀ ਅਖ਼ੇਹੀ ਚਲੋ ਚਲ ਹੋਈ (ਚੱਲ) ਜੋ ਲੜਾਈ ਦੇ ਟੋਪ ਅਤੇ ਚਿਲੜੇ ਟੁਕੜੇ ੨ ਹੋ ਗਏ॥੧੩੮॥

ਚੁਨਾਂ ਤੇਗ਼ ਤਾਬਸ਼ ਤਪੀਦ ਆਫ਼ਤਾਬ॥
ਦਰਖ਼ਤਾਂ ਸ਼ੁਦਹ ਖੁਸ਼ਕ ਦਰਯਾਇ ਆਬ॥੧੩੯॥

ਚੁਨਾਂ = ਅਜੇਹੀ। ਤੇਗ਼ = ਤਲਵਾਰ। ਤਾਬਕ = ਤਪਸ਼। ਤਪੀਦ = ਤਪੀ
ਆਫ਼ਤਾਬ = ਸੂਰਜ। ਦਰਖ਼ਤਾਂ = ਰੁਖ। ਸ਼ੂਦਰ = ਹੋਏ। ਖੁਸ਼ਕ = ਸੁਕੇ।
ਦਰਯਾ = ਨਦੀ। ਇ = ਦੀ। ਆਬ = ਪਾਣੀ।