ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੭)

ਹਿਕਾਯਤ ਦਸਵੀਂ

ਭਾਵ—ਤਲਵਾਰ ਅਜੇਹੀ ਸੂਰਜ ਦੀ ਤਪਣੀ ਤਪੀ ਜੋ ਰੁਖ ਅਤੇ ਪਾਣੀ ਦੀਆਂ ਨਦੀਆਂ ਸੁਕ ਗਈਆਂ॥੧੩੯॥

ਚੁਨਾਂ ਤੀਰ ਬਾਰਾਂ ਸ਼ੁਦਹ ਹਮਚੋ ਬਰਕ॥
ਕਿ ਉਫ਼ਤਾਦਹਸ਼ਦ ਫ਼ੀਲਚੂੰ ਫ਼ਰਕ ਫ਼ਰਕ॥੧੪੦॥

ਚੁਨਾਂ = ਅਜੇਹੀ। ਤੀਰ ਬਾਰਾਂ = ਬਾਣਾਂ ਦੀ ਬਰਖਾ। ਸ਼ੁਦਹ = ਹੋਈ
ਹਮਚੋ = ਵਰਗੀ। ਬਰਕ = ਬਿਜਲੀ। ਕਿ = ਜੋ। ਉਫ਼ਤਾਦਹਸ਼ੁਦ = ਡਿਗ ਪਏ।
ਫ਼ੀਲ = ਹਾਥੀ। ਚੂੰ = ਵਰਗੇ। ਫ਼ਰਕ = ਮੁੰਡੀ

ਭਾਵ—ਅਜੇਹੀ ਬਿਜਲੀ ਵਾਂਗੂੰ ਬਾਣਾਂ ਦੀ ਵਰਖਾ ਹੋਈ ਜੋ ਹਾਥੀ ਸਿਰ ਤਾਂਈ ਡੁਬ ਗਏ॥੧੪੦॥

ਬ ਹਰਬ ਅੰਦਰਆਮਦ ਵਜ਼ੀਰੇ ਚੋਬਾਦ॥
ਯਕੇ ਤੇਗ਼ਿ ਮਾਯਿੰਦਰਾਨੀ ਕੁਸ਼ਾਦ॥੧੪੧॥

ਬ = ਵਾਧੂ ਪਦ ਜੋੜਕ। ਹਰਬ = ਲੜਾਈ। ਅੰਦਰ = ਵਿਚ। ਆਮਦ = ਆਇਆ।
ਵਜ਼ੀਰੇ = ਓਹ ਮੰਤ੍ਰੀ। ਚੋ = ਨਿਆਈਂ। ਬਾਦ = ਪਉਣ। ਯਕੇ = ਇਕ।
ਤੇਗ਼ = ਤਲਵਾਰ। ਇ = ਦੀ। ਮਾਯਿੰਦਰਾਨੀੀ = ਮਾਯੰਦਰਾਂ
ਦੇਸ ਦਾ ਨਾਉਂ। ਕੁਸ਼ਾਦ = ਕਢੀ।

ਭਾਵ—ਉਹ ਮੰਤੀ ਪਉਣ ਵਾਂਗੂੰ ਜੁਧ ਵਿਖੇ ਆਇਆ ਅਤੇ ਇਕ ਮਾਯੁੰਦਰਾਂ ਦੇਸ਼ ਦੀ ਤਲਵਾਰ ਖਿਚੀ॥੧੪੧॥

ਦਿਗਰ ਤਰਫ਼ ਆਮਦ ਬ ਦੁਖ਼ਤਰ ਅਜ਼ਾਂ॥
ਬਰਹਨਹ ਯਕੇ ਤੇਗ਼ਿ ਹਿੰਦੋਸਤਾਂ॥੧੪੨॥

ਦਿਗ਼ਰਤਰਫ਼ = ਦੂਜੇ ਪਾਸੇ। ਆਮਦ = ਆਈ। ਬ = ਵਾਧੂ। ਦੁਖ਼ਤਰ = ਲੜਕੀ।
ਅਜ਼ਾਂ = ਉਸਦੀ। ਬਹਨਹ = ਨੰਗੀ। ਯਕੇ = ਇਕ। ਤੇਗ਼ਿ ਹਿੰਦੋਸਤਾਂ = ਭਾਰਤ
ਦੇਸ ਦੀ ਤਲਵਾਰ।

ਭਾਵ—ਦੂਸਰੇ ਪਾਸੇ ਉਸਦੀ ਪੁਤ੍ਰੀ ਆਈ ਇਕ ਭਾਰਤ ਦੇਸ ਦੀ ਤਲਵਾਰ ਨੰਗੀ ਕਰਕੇ॥ ੧੪੨॥

ਦਰਖ਼ਸ਼ਾਂ ਸ਼ੁਦਹ ਹਮਚੁਨਾਂ ਤੇਗ਼ਿ ਤੇਜ਼॥
ਅਦੂਰਾ ਅਜ਼ੋ ਦਿਲ ਸ਼ਵਦ ਰੇਜ਼ ਰੇਜ਼॥ ੧੪੩॥

ਦਰਖ਼ਸ਼ਾਂ ਸ਼ੁਦਹ = ਚਮਕਨ ਲੱਗੀ। ਹਮਚੁਨਾਂ = ਅਜੇਹੀ। ਤੇਗ਼ਿ ਤੇਜ਼ਿ=ਤੱਖੀ
ਤਲਵਾਰ। ਅਦੂ = ਵੈਰੀ। ਰਾ = ਦਾ। ਅਜ਼ੋ = ਉਸਤੇ। ਦਿਲ = ਚਿਤ
ਸ਼ਵਦ = ਹੋਵੇ। ਰੇਜ ਰੇਜ਼ = ਟੁਕੜੇ ਟੁਕੜੇ |