ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੮)

ਹਿਕਾਯਤ ਦਸਵੀਂ

ਭਾਵ—ਅਜੇਹੀ ਤਿੱਖੀ ਤਲਵਾਰ ਚਮਕਣ ਲੱਗੀ ਕਿ ਵੈਰੀ ਦਾ ਦਿਲ ਉਸਤੇ ਟੁਕੜੇ ੨ ਹੋ ਜਾਂਦਾ ਸੀ॥੧੪੩॥

ਯਕੇ ਤੇਗ਼ ਜ਼ਦ ਬਰਸਰੇ ਓ ਸਮੁੰਦ॥
ਜ਼ਮੀਨਜ਼ ਦਰਾਮਦ ਚੋ ਕੋਹਿ ਬੁਲੰਦ॥੧੪੪॥

ਯਕੋ = ਇਕ। ਤੇਗ਼ = ਤਲਵਾਰ। ਜ਼ਦ = ਮਾਰੀ। ਬ = ਉਪਰ। ਸਰ = ਸਿਰ।
ਏ = ਦੇ। ਓ = ਉਸ ਸਮੰਦ = ਘੋੜਾ। ਜ਼ਮੀਨ = ਧਰਤੀ। ਸ਼ =
ਦਰਾਮਦ = ਆਇਆ। ਚੋ = ਨਿਆਈਂ। ਕੋਹਿ ਬੁਲੰਦ = ਉਚਾ ਪਹਾੜ।

ਭਾਵ—ਉਸਦੇ ਘੋੜੇ ਦੇ ਸਿਰ ਪਰ ਅਜੇਹੀ, ਤਲਵਾਰ ਮਾਰੀ ਕਿ ਓਹ ਉਚੇ ਪਹਾੜ ਵਾਂਗੂੰ ਧਰਤੀ ਉਤੇ ਡਿਗ ਪਿਆ॥੧੪੪॥

ਦਿਗਰ ਤੇਗ਼ ਓਰਾ ਬਿਜ਼ਦ ਕਰਦ ਨੀਮ॥
ਬਿਉਫ਼ਤਾਦ ਬੂਮਸ਼ ਚੋ ਕਰਖੇ ਅਜ਼ੀਮ॥੩੪੫॥

ਦਿਗਰ = ਦੂਜੀ। ਤੇਗ = ਤਲਵਾਰ। ਓਰਾ = ਉਸਨੂੰ। ਬਿਜ਼ਦ = ਮਰੀ।
ਕਰਦ = ਕੀਤਾ। ਨੀਮ = ਅਧੋ ਵਿਚ। ਬਿ = ਵਾਧੂ। ਉਫ਼ਤਾਦ = ਡਿਗਿਆ।
ਬੂਮ = ਧਰਤੀ। ਸ਼ = ਓਹ। ਚੋ = ਨਿਆਈਂ। ਕਰਖ਼ = ਉਚੀ
ਅਟਾਰੀ। ਏ = ਇਕ। ਅਜ਼ੀਮ = ਵੱਡਾ।

ਭਾਵ—ਦੂਜੀ ਤਲਵਾਰ ਮਾਰੀ ਉਹਦੇ ਦੋ ਟੁਕੜੇ ਕੀਤੇ ਅਤੇ ਉਹ ਧਰਤੀ ਉਤੇ ਵਡੀ ਉਚੀ ਅਟਾਰੀ ਵਾਂਗੂੰ ਡਿਗ ਪਿਆ॥੧੪੫॥

ਦਿਗਰ ਮਰਦ ਆਮਦ ਚੋ ਪੱਰਰਾਂ ਉਕਾਬ॥
ਬਿਜ਼ਦ ਤੇਗ਼ ਓਰਾ ਬਿ ਕਰਦਸ਼ ਖ਼ਰਾਬ॥੪੬॥

ਦਿਗਰ = ਦੂਜਾ। ਮਰਦ = ਪੁਰਖ। ਆਮਦ = ਆਇਆ। ਚੋ = ਨਿਆਈਂ।
ਪੱਰਰਾਂ = ਪੰਖੀ। ਉਕਾਬ = ਇਕ ਪੰਛੀ ਦਾ ਨਾਉਂ। ਬਿਜ਼ਦ = ਮਾਰੀ। ਤੇਗ਼ = ਤਲ
ਵਾਰ। ਓਰਾ = ਉਸਨੂੰ। ਬਿਕਰਦ = ਕੀਤਾ। ਸ਼ = ਉਸ। ਖ਼ਰਾਬ = ਨਾਸ।

ਭਾਵ—ਦੂਜਾ ਪੁਰਖ ਉਕਾਬ ਪੰਛੀ ਵਾਂਗ ਆਇਆ ਉਸਨੇ ਉਸਨੂੰ ਤਲਵਾਰ ਮਾਰਕੇ ਨਾਸ ਕੀਤਾ॥੧੪੬॥

ਚੋਕਾਰੇ ਵਜ਼ੀਰਸ਼ ਬਰਾਹਤ ਰਸੀਦ॥
ਦਿਗਰ ਮਿਹਨਤੇ ਸਿਵੁਮ ਆਮਦ ਪਦੀਦ॥੧੪੭॥

ਚੋ = ਜਦੋਂ। ਕਾਰ = ਕੰਮ। ਏ = ਦਾ। ਵਜ਼ੀਰ = ਮੰਤ੍ਰੀ। ਸ਼ = ਉਸ। ਬ = ਨੂੰ।
ਰਾਹਤ = ਸੁਖ। ਰਸੀਦ = ਪੂਜਾ। ਦਿਗਰ = ਦੂਜੀ। ਮਿਹਨਤੇ = ਔਖਿਆਈ।