ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੦੯)

ਹਿਕਾਯਤ ਦਸਵੀਂ

ਭਾਵ—ਜਦੋਂ ਉਸ ਮੰਤ੍ਰੀ ਦਾ ਕੰਮ ਸੁਖ ਨੂੰ ਪੁਜਾ ਅਤੇ ਦੂਸਰਾ ਮਾਰਿਆ ਤਾਂ ਤੀਜੀ ਬਿਪਤਾ ਪਰਗਟ ਹੋਈ॥੧੪੭॥

ਸਿਵੁਮ ਦੇਵ ਆਮਦ ਬਗ਼ਲਤੀਦ ਖੂੰ॥
ਜ਼ਿ ਦਹਲੀਜ਼ਿ ਦੋਜ਼ਖ਼ ਬਰਾਂਮਦ ਬਰੂੰ॥੧੪੮॥

ਸਿਵੁਮ = ਤੀਜਾ। ਦੇਵ = ਦੈਂਤ। ਆਮਦ = ਆਇਆ। ਬ = ਵਾਧੂ। ਗਲ-
ਤੀਦ ਲਿਬੜਿਆ। ਖੂੰ = ਲਹੂ। ਜ਼ਿ = ਤੇ। ਦਹਲੀਜ਼ = ਸਰਦਲ। ਇ = ਦੀ।
ਦੋਜ਼ਖ਼ = ਨਰਕ। ਬਰਾਮਦ = ਨਿਕਲਿਆ। ਬਰੂੰ = ਬਾਹਰ।

ਭਾਵ—ਤੀਜਾ ਦੈਂਤ ਜੋ ਆਇਆ ਸੀ ਮਾਨੋ ਨਰਕ ਦੇ ਬੂਹੇ ਤੋਂ ਬਾਹਰ ਨਿਕਲਿਆ ਸੀ ਓਹ ਲਹੂ ਲੁਹਾਣ ਹੋ ਗਿਆ॥੧੪੮॥

ਬਿਕੁਸ਼ਤੰਦ ਓਰਾ ਦੋ ਕਰਦੰਦ ਤਨ॥
ਚੋ ਸ਼ੇਰੇ ਯਿਆਂ ਹਮਚੋ ਗੋਰਿ ਕੁਹਨ॥੧੪੯॥

ਬਿਕੁਸ਼ਤੰਦ = ਮਾਰਿਆ। ਓਰਾ = ਉਸਨੂੰ। ਦੋ ਕਰਦੰਦ = ਦੋ ਕੀਤਾ। ਤਨ = ਸਰੀਰ
ਚੋ = ਜਿਵੇਂ। ਸ਼ੇਰ = ਸ਼ੀਂਹ। ਏ = ਉਸਤਤੀ ਸਨਬੰਧੀ। ਯਿਆਂ = ਵੱਡਾ।
ਹਮਚੋ = ਨਿਆਈਂ। ਗੋਰਿ ਕੁਹਨ = ਬੁਢਾ ਗੋਰਖਰ।

ਭਾਵ—ਵਡੇ ਸ਼ੀਂਹ ਅਤੇ ਬੁਢੇ ਗੋਰਖਰ ਵਾਂਗੂੰ ਓਹਦਾ ਸਰੀਰ ਤੋੜ ਸਿਟਿਆ ਅਰ ਮਾਰ ਦਿਤਾ॥੧੪੯॥

ਚਹਾਰੁਮ ਦਰਾਮਦ ਚੋ ਸ਼ੇਰੇ ਬਜੰਗ॥
ਚੋ ਬਰ ਬਚਹ ਏ ਗੋਰ ਗ਼ੱਰਰਾਂ ਪਲੰਗ।੧੫੦॥

ਚਹਾਰੁਮ = ਚੌਥਾ। ਦਰਾਮਦ = ਆਇਆ। ਚੋ = ਜਿਉਂ। ਸ਼ੇਰੇ = ਇਕ ਸਿੰਘ।
ਬ = ਵਿਚ। ਜੰਗ = ਯੁੱਧ। ਚੋ = ਜੀਕਰ। ਬਰ = ਉਤੇ! ਬਰਹ = ਪੁਤ੍ਰ। ਏ=ਦੇ।
ਗੋਰ = ਗੋਰਖਰ। ਗ਼ੱਰਰਾਂ = ਗੱਜਣ ਵਾਲਾ। ਪਲੰਗ = ਚਿਤ੍ਰਾ।

ਭਾਵ—=ਚੌਥਾ ਇਕ ਸਿੰਘ ਵਾਂਗੂੰ ਯੁਧ ਵਿਚ ਆਇਆ ਜਿਕਰ ਗੋਰਖਰ ਦੇ ਪੁਤ੍ਰ ਉਤੇ ਸੂਰਮਾਂ ਚਿਤ੍ਰਾ ਆਉਂਦਾ ਹੈ॥ ੧੫੦॥

ਚੁਨਾਂ ਤੇਗ਼ ਬਰਵੈ ਬਿਜ਼ਦ ਨਾਜ਼ਨੀਂ॥
ਕਿ ਅਜ਼ ਪੁਸ਼ਤਿ ਅਸਪਸ਼ ਦਰਾਮਦ ਜ਼ਮੀਂ॥੧੫੧॥

ਚੁਨਾਂ = ਅਜੇਹੀ। ਤੇਗ਼ = ਤਲਵਾਰ। ਬਰਵੈ = ਉਸਤੇ। ਬਿਜ਼ਦ = ਮਾਰੀ।
ਨਾਜ਼ਨੀਂ = ਸੂਖਮ। ਕਿ = ਜੋ। ਅਜ਼ = ਤੇ। ਪੁਸ਼ਤ = ਪਿੱਠ। ਇ = ਦੀ।