ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੦)

ਹਿਕਾਯਤ ਯਾਰਵੀਂ

ਬਿਗੀਰੰਦ ਸ਼ਾਹੀ ਬਿਉਫ਼ਤਾਦ ਤੁਰਗ਼॥
ਬਪੇਸ਼ਸ਼ਗੁਰੇਜ਼ਦ ਚੋ ਅਜ਼ ਬਾਜ਼ ਮੁਰਗ਼॥੧੦॥

ਬਿ = ਵਾਧੂ। ਗੀਰੰਦ = ਫੜਦੇ ਸੀ। ਸ਼ਾਹੀ=ਰਾਜ। ਬਿਉਫ਼ਤਾਦ= (ਸੁਟਿਆ)
ਦੁੜਾਇਆ। ਤੁਰਗ਼ = ਪੰਖੀ। ਬਪੇਸ਼ਸ਼ = ਉਸਦੇ ਅੱਗੇ। ਗੁਰੇਜ਼ਦ = ਭਜਦਾ ਹੈ।
ਚੋ = ਜਿਵੇਂ। ਅਜ਼ ਤੇ। ਬਾਜ਼ = ਸੀਚਾਨ। ਮੁਰਗ਼ = ਕੁਕੜ।

ਭਾਵ—ਜਿਦੇ ਪਿੱਛੇ ਰਾਜ ਲੈਣ ਨੂੰ ਪੰਛੀ ਵਰਗਾ (ਘੋੜਾ) ਸੁਟਿਆ ਓਹ ਉਹਦੇ ਅੱਗੇ ਐਉਂ ਭਜਦਾ ਹੈ ਜਿਵੇਂ ਬਾਜ ਤੋਂ ਕੁੱਕੜ॥੧੦॥

ਬਗੀਰਦ ਅਜ਼ੋ ਹਰਦੋ ਅਸਪਿ ਕਲਾਂ॥
ਕਿ ਮੁਲਕਿ ਅਰਾਕਸ਼ ਬਿਆਮਦ ਅਜ਼ਾਂ॥੧੧॥

ਬਗੀਰਦ = ਲਏ। ਅਜ਼ - ਵਾਧੂ। ਓ = ਉਸਨੇ। ਹਰਦੋ = ਦੋਨੋਂ।
ਅਸਪਿਕਲਾਂ = ਵੱਡੇ ਘੋੜੇ। ਕਿ = ਜੋ। ਮੁਲਕਿ ਅਰਾਕ = ਅਰਾਕ ਦੇਸ ਦੇ।
ਸ਼ = ਉਸ। ਬਿਆਮਦ = ਆਏ। ਅਜ਼ = ਤੇ। ਆਂ = ਉਸ। (ਅਜ਼ ਆਂ)।

ਭਾਵ—ਉਸਨੇ ਓਹ ਦੋਨੋਂ ਵੱਡੇ ਘੋੜੇ ਲਏ ਹਨ ਜੋ ਅਰਾਕ ਦੇਸ ਦੇ ਉਸ ਪਾਸ ਆਏ ਸਨ॥ ੧੧॥

ਬਿ ਬਖਸ਼ੀਦ ਓਰਾ ਬਸੇ ਜ਼ਰਦ ਫੀਲ॥
ਕਿ ਬੇਰੂੰ ਬਿਆਵਰਦ ਦਰਯਾਇ ਨੀਲ॥੧੨॥

ਬਿ = ਵਾਧੂ। ਬਖ਼ਸ਼ੀਦ=ਦਿਤੇ। ਓਰਾ = ਉਸਨੂੰ। ਬਸੇ=ਬਹੁਤ। ਜ਼ਰਦ=ਪੀਲਾ
(ਸੋਇਣਾ)। ਫ਼ੀਲ = ਹਾਥੀ। ਕਿ = ਕਿਉਂ ਜੋ। ਬੇਰੂੰ = ਬਾਹਰ।
ਬਿਆਵਰਦ = ਲਿਆਇਆ। ਦਰਯਾਇ ਨੀਲ = ਨੀਲ ਨਾਮੇਂ ਨਦੀ।

ਭਾਵ—ਉਸਨੂੰ ਬਹੁਤ ਸੁਇਨਾ, ਹਾਥੀ ਲੱਦੇ ਹੋਇ ਦਿੱਤੇ ਕਿਉਂ ਜੋ ਨੀਲ ਨਦੀ ਤੇ ਪਾਰ ਲਿਆਇਆ ਸੀ॥੧੨॥

ਯਕੇ ਨਾਮ ਰਾਹੋ ਸਰਾਹੋ ਦਿਗਰ।
ਚੋ ਆਹੂ ਕਲਾਂ ਪਾ ਅਜ਼ੀਮੇ ਦੋ ਨਰ॥੧੩॥

ਯਕੇ = ਇਕ। ਨਾਮ = ਨਾਉਂ। ਰਾਹੋ ਸਰਾਹੋ = ਦੋਨੋਂ ਨਾਉਂ ਹਨ।
ਦਿਗਰ = ਦੂਜਾ। ਚੋ = ਜਿਵੇਂ। ਆਹੂ = ਹਿਰਨ। ਕਲਾਂ = ਵੱਡਾ। ਪਾ-ਪੈਰ।
ਅਜ਼ੀਮ = ਵੱਡੇ। ਏ - ਵਾਲੇ। ਦੋ-੨ (ਨਰ = ਪੁਲਿੰਗਵਾਚ।

ਭਾਵ—ਇਕ ਦਾ ਨਾਉਂ ਰਾਹੂ ਦੂਜੇ ਦਾ ਸਰਾਹੂ ਹੈ ਅਤੇ ਹੀਰੇ ਹਰਨ ਵਾਂਗੂੰ ਦੋ ਵੱਡੇ ਪੈਰਾਂ ਵਾਲੇ (ਅਰਥਾਤ ਅਣਥੱਕ) ਘੋੜੇ ਹਨ।