ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੯)

ਹਿਕਾਯਤ ਯਾਰਵੀਂ

ਭਾਵ—ਇਕ ਉਸ ਥਾਓਂ ਦੇ ਧਨੀ ਦੀ ਪੁਤ੍ਰੀ ਸੀ ਜੋ ਉਸਤੋਂ ਅਧਿਕ ਕੋਈ ਇਸਤ੍ਰੀ ਕੋਮਲ ਦੇਹ ਨਹੀਂ ਸੀ॥੫॥

ਵਜ਼ਾਂ ਦੁਖ਼ਤਰਿ ਸ਼ਾਹ ਆਂ ਪਿਸਰਿ ਸ਼ਾਹ॥
ਸ਼ੁਦ ਆਸ਼ੁਫ਼ਤਹ ਬਰਵੈ ਚੋ ਬਰਸ਼ਮਸ ਮਾਹ॥੬॥

ਵ = ਅਤੇ। ਜਾਂ =ਤੇ। ਦੁਖ਼ਤਰ ਸ਼ਾਹ = ਸ਼ਾਹੂਕਾਰ ਦੀ ਪੁਤ੍ਰੀ। ਆਂ = ਉਸ
ਪਿਸਰਿਸ਼ਾਹ = ਰਾਜੇ ਦਾ ਪੁਤ੍ਰ। ਸ਼ੁਦ - ਹੋਈ। ਆਸ਼ੁਫ਼ਤਹ = ਮੋਹਤ।
ਬਰਵੈ - ਉਸਤੇ ਚੋ ਵਾਂਗੂੰ। ਬਰ = ਉਪਰ। ਸ਼ਮਸ = ਸੂਰਜ। ਮਾਹ=ਚੰਦ

ਭਾਵ—ਅਤੇ ਉਸ ਰਾਜੇ ਦੇ ਪੁਤ੍ਰ ਉਤੇ ਸ਼ਾਹੂਕਾਰ ਦੀ ਪੁਤ੍ਰੀ ਅਜੇਹੀ ਮੋਹਤ ਹੋਈ ਜਿਵੇਂ ਸੂਰਜ ਉਤੇ ਚੰਦ ਹੈ॥੬॥

ਬਿਗੋਯਦ ਕਿ ਐ ਸ਼ਾਹ ਮਾਰਾ ਬਿਕੁਨ॥
ਕਿ ਦਹਸ਼ਤ ਕਸੇ ਮਰਦ ਦੀਗਰ ਮਕੁਨ॥੭॥

ਬਿਗੋਯਦ = ਕਹਿੰਦੀ ਹੈ। ਕਿ - ਜੋ। ਐ - ਹੇ। ਸ਼ਾਹ-ਰਾਜਾ। ਮਾਰਾ = ਮੈਨੂੰ।
ਬਿਕੁਨ-ਕਰ। ਕਿ = ਅਤੇ। ਦਹਸ਼ਤ = ਡਰ। ਕਸੇ - ਕਿਸੀ
ਮਰਦ = ਪੁਰਖ। ਦੀਗਰ = ਦੂਜਾ। ਮਕੁਨ = ਨਾਂ ਕਰ।

ਭਾਵ—ਆਖਣ ਲੱਗੀ ਹੇ ਰਾਜ ਪੁਤ੍ਰ ਤੂੰ ਮੈਨੂੰ ਕਰ ਅਤੇ ਕਿਸੇ ਦੂਜੇ ਪੁਰਖ ਦਾ ਭੈ ਨਾ ਮੰਨ॥੭॥

ਸ਼ੁਨੀਦਮ ਕਿ ਦਰ ਸ਼ਾਹ ਹਿੰਦੋਸਤਾਂ॥
ਕਿ ਨਾਮਿ ਵਜ਼ਾਂ ਸ਼ੇਰ ਸ਼ਾਹਿ ਜਵਾਂ॥੮॥
ਚੁਨਾਂ ਨਸਤ ਦਸਤੂਰਿ ਮੁਲਕਿ ਖ਼ੁਦਾ॥
ਬਯਕ ਦਾਨਹ ਬੇਗਾਨਹ ਰੇਜ਼ਦ ਜਦਹ॥੯॥

ਸ਼ੁਨੀਦਮ = ਮੈਂ ਸੁਨਿਆ ਹੈ। ਕਿ=ਜੋ। ਦਰ=ਵਿਚ। ਸ਼ਾਹਿਹਿੰਦੋਸਤਾਂ=ਭਾਰਤ
ਭੂਮੀ ਦੇ ਰਾਜੇ। ਕਿ = ਜੋ। ਨਾਮ = ਨਾਉਂ। ਇ = ਦਾ। ਵਜ਼ਾਂ = ਉਸ।
ਸ਼ੇਰਸ਼ਾਹਿ ਜਵਾਂ = ਬਲਵਾਨ ਸ਼ੇਰਸ਼ਾਹ॥੮॥

ਚੁਨਾਂ ਨਸਤ = ਅਜੇਹਾ ਹੈ। ਦਸਤੂਰ = ਕੀਤੀ। ਇ-ਦੀ। ਮੁਲਕਿ
ਖ਼ੁਦਾ = ਈਸ੍ਵਰੀ ਦੇਸ। ਬ = ਸਦਰਸ। ਯਕ = ਇਕ। ਦਾਹ = ਦਾਣਾ
ਬੇਗਾਨਹ=ਓਪਰਾ। ਰੇਜ਼ਦ=ਸੁਟਦੇ ਹਨ। ਜੁਦਾ= ਨਿਆਰਾ॥੯॥

ਭਾਵ—ਮੈਂ ਸੁਣਿਆ ਹੈ ਕਿ ਭਾਰਤ ਦੇਸ ਦੇ ਇਕ ਸ਼ੇਰਸ਼ਾਹ ਨਾਉਂ ਵਾਲੇ ਰਾਜੇ ਦੇ ਰਾਜ ਵਿਚ ਈਸ੍ਵਰੀ ਦੇਸ ਦੀ ਅਜੇਹੀ ਰੀਤੀ ਹੈ ਜੋ ਇਕ ਦਾਣੇ ਦੇ ਸਦਰਸ ਭੀ ਪਰਾਈ ਵਸਤੂ ਰੁਖ਼ ਕਰ ਦਿੰਦੇ ਹਨ॥੮॥੬॥