ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੮)

ਹਿਕਾਯਤ ਯਾਰਵੀਂ

ਭਾਵ—ਹੇ (ਵਾਹਿਗੁਰੂ) ਤੂੰਹੀ ਹੈਂ ਜੋ ਥੱਕੇ ਹਾਰਿਆਂ ਦਾ ਸਹਾਈ ਹੈਂ ਜੋ ਨਿਰ ਉਪਾਵਾਂ ਦਾ ਕੰਮ ਸਵਾਰਨ ਵਾਲਾ ਹੈਂ॥੧॥

ਸ਼ਹਨਸ਼ਾਹ ਬਖ਼ਸ਼ਿੰਦਹ ਏ ਬੇਨਿਆਜ਼
ਜ਼ਮੀਨੋਂ ਜ਼ਮਾਂ ਰਾ ਤੋਈ ਕਾਰ ਸਾਜ਼॥੨॥

ਸ਼ਹਨਸ਼ਾਹ = ਚੱਕ੍ਰਵਰਤੀ। ਬਖ਼ਸ਼ਿੰਦਹ = ਕ੍ਰਿਪਾਲੂ। ਏ = ਉਸਤਤ ਸੰਬੰਧੀ।
ਬੇਨਿਆਜ਼ = ਬਿਨਾਂ ਲੋੜ। ਜ਼ਮੀਨ = ਪ੍ਰਿਥਵੀ। ਓ = ਅਤੇ। ਜ਼ਮਾਂ = ਅਕਾਸ਼
ਰਾ = ਦਾ। ਤੋਈ = ਤੂੰ ਹੈਂ। ਕਾਰਸਾਜ਼ = ਕਾਰਜ ਪੂਰਨ ਕਰਨ ਵਾਲਾ।

ਭਾਵ—ਤੂੰ ਬਿਨਾਂ ਲੋੜ ਤੇ ਕ੍ਰਿਪਾਲੂ ਚੱਕ੍ਰਵਰਤੀ ਅਤੇ ਧਰਤੀ ਅਰ ਅਕਾਸ ਦਾ ਕਾਰਜ ਸਿੱਧ ਕਰਨ ਵਾਲਾ ਹੈਂ॥੨॥

ਹਕਾਯਤ ਸ਼ੁਨੀਦੇਮ ਸ਼ਾਹਿ ਕਲਿੰਜਰ॥
ਕੁਨਾਨੀਦ ਯਕ ਦਰ ਚੋ ਅਜ਼ਕੋਹ ਮੰਜਰ॥੩॥

ਹਕਾਯਤ = ਸਾਖੀ। ਸੁਨੀਦੇਮ = ਅਸੀ ਸੁਣੀ ਹੈ। ਸ਼ਾਹਿ ਕਲਿੰਜਰ = ਕਲਿੰਜਰ
ਦੇ ਰਾਜੇ ਦੀ। ਕੁਨਾਨੀਦ = ਬਣਵਾਇਆ। ਯਕ = ਇਕ। ਦਰ = ਬੂਹਾ।
ਚੋ = ਨਿਆਈਂ। ਅਜ਼ = ਤੇ। ਕੋਹ = ਪਹਾੜ। ਮੰਜਰ = ਦੇਖਣੇ ਦਾ ਥਾਓਂ।

ਭਾਵ—ਅਸੀਂ ਕਲਿੰਜਰ ਨਗਰੀ ਦੇ ਰਾਜੇ ਦੀ ਕਥਾ ਸੁਣੀ ਹੈ ਜਿਨ ਦਰ ਤੇ ਦਿਸਣ ਵਾਲੇ ਪਹਾੜ ਵਾਂਗੂੰ (ਉੱਚਾ) ਬੂਹਾ ਬਣਵਾਇਆ ਸੀ॥੩॥

ਯਕੇ ਪਿਸਰਿ ਓ ਬੂਦ ਹੁਸਨਲ ਜਮਾਲ॥
ਕਿ ਲਾਇਕ ਜਹਾਂ ਬੂਦ ਅਜ਼ ਮੁਲਕੁ ਮਾਲ॥੪॥

ਯਕੇ = ਇਕ। ਪਿਸਰ = ਪੁਤ੍ਰ। ਇ = ਦਾ। ਓ = ਉਸ। ਬੂਦ = ਸੀ। ਹੁਸਨਲ
ਜਮਾਲ = ਸੁੰਦ੍ਰ ਸਰੂਪ। ਕਿ = ਜੋ। ਲਾਇਕ = ਜੋਗਯ। ਜਹਾਂ = ਜਗਤ। ਬੂਦ = ਸੀ।
ਅਜ਼ ਕਰਕੇ। ਮੁਲਕ = ਦੇਸ। ਓ = ਅਤੇ। ਮਾਲ = ਬਿਭੂਤੀ।

ਭਾਵ—ਉਸਦਾ ਇਕ ਸੁੰਦ੍ਰ ਸਰੂਪ ਪੁਤ੍ਰ ਸੀ ਜੋ ਦੇਸ ਅਤੇ ਧਨ ਕਰਕੇ ਸੰਸਾਰ ਦੇ ਜੋਗ੍ਯ ਸੀ॥੪॥

ਯਕੇ ਸ਼ਾਹ ਓਜਾਇ ਦੁਖ਼ਤਰ ਅਜ਼ੋ॥
ਕਿ ਦੀਗਰ ਨ ਜ਼ਨ ਬੁਦ ਸਮਨਬਰ ਕਜ਼ੋ॥੫॥

ਯਕੇ = ਇਕ। ਸ਼ਾਹ = ਸ਼ਾਹੂਕਾਰ। ਓਜਾਇ = ਉਸ ਥਾਂ। ਦੁਖਤਰ = ਪੁਤ੍ਰੀ।
ਅਜ਼ੋ = ਉਸਦੀ। ਕਿ = ਜੋ। ਦੀਗਰ = ਦੂਜੀ। ਨ = ਨਹੀਂ। ਜਨ = ਇਸਤ੍ਰੀ।
ਬੂਦ = ਹੀ। ਸਮਨਬਰ = ਚੰਬੇ ਦਾ ਪੱਤਾ। ਕ = ਵਾਧੂ। ਜ਼ੋ = ਉਸਤੇ। (ਸਮਨ
ਬਰਗਜ਼ੋ = ਚੰਬੇ ਦੀ ਪੱਤੀ = ਏ ਭੀ ਪਾਠੰਤ੍ਰ ਹੈ।