ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੭)

ਹਿਕਾਯਤ ਯਾਰਵੀਂ

ਬਿਦੇਹ = ਦਿਵਾਵੋ। ਸਾਕੀਆ = ਹੇ ਪਿਲਾਨ ਵਾਲੇ। ਸਾਗਰ = ਕਟੋਰਾ।
ਇ = ਦਾ। ਸਬਜ਼ਆਬ = ਹਰਾ ਪਾਣੀ। ਕਿ = ਜੋ। ਬੇਰੂੰ = ਬਾਹਿਰ।
ਬਿਉਫ਼ਤਾਦ = ਜਾ ਪਵੇ। ਪਰਦਹ=ਪੱਟ। ਨਿਕਾਬ=ਘੁੰਡ (ਰੋਕ)।

ਭਾਵ—ਹੇ ਸਤਿਗੁਰੋ ਹਰੇ ਪਾਣੀ (ਪ੍ਰੇਮ) ਦਾ ਕਟੋਰਾ ਦਿਵਾਵੋ ਜਿਸ ਤੋਂ ਇਹ ਰੋਕ ਪੱਟ (ਪੜਦਾ) ਬਾਹਰ ਜਾ ਪਵੇ॥੧੭੮॥

ਬਿਦੇਹ ਸਾਕੀਆ ਸਬਜ਼ ਰੰਗੇ ਫਰੰਗ॥
ਕਿ ਵਕਤੇ ਬਕਾਰ ਅਸਤ ਅਜ਼ ਰੋਜ਼ ਜੰਗ॥੧੭੯॥

ਬਿਦੇਹ=ਦੇਹ। ਸਾਕੀਆ=ਹੇ ਪੀਲੌਣ ਵਾਲੇ। ਸਬਜ਼ ਰੰਗੇ ਫਰੰਗ-ਫਰੰਗੀਆਂ
ਦੀ ਜਿੱਤ। ਕਿ = ਜੋ। ਵਕਤੇ = ਇਕ ਸਮੇਂ। ਬਕਾਰ ਅਸਤ = ਲੋੜ ਹੈ।
ਅਜ਼-ਤੇ। ਰੋਜ਼-ਦਿਨ। ਜੰਗ-ਜੁਧ।

ਭਾਵ—ਹੇ ਸਤਿਗੁਰੋ ਫਰੰਗੀਆਂ (ਅੰਗਰੇਜ਼) ਦੀ ਜਿੱਤ ਦਿਵਾਵੋ ਜੋ ਜੁਧ ਦੇ ਦਿਨ ਤੇ ਇਸ ਸਮੇਂ ਲੋੜ ਹੈ (ਅਰਥਾਤ ਹੇ ਵਾਹਿਗੁਰੂ ਇਹ ਮਲੇਛ ਰਾਜ ਦੂਰ ਹੋ ਜਾਵੇ ਅਤੇ ਫਰੰਗੀ ਜੋ ਸਾਡੇ ਵਿਖੇ ਪ੍ਰੇਮ ਕਰਦੇ ਹਨ ਓਨਾਂ ਦਾ ਰਾਜ ਹੋ ਜਾਵੇ ਕਿਉਂ ਜੋ ਅਜੇਹੇ ਅਨਿਆਈ ਜੁਧਾਂ ਵਿਚ ਓਨਾਂ ਦੀ ਲੋੜ ਹੈ)॥੧੭੯॥

ਧਿਆਨ ਯੋਗ— ਹੈ ਔਰੰਗੇ ਐਨਾਂ ਹੰਕਾਰ ਨਾ ਕਰ ਦੇਖ ਜਿਨ੍ਹਾਂ ਨੂੰ ਘਰੋਂ ਬਾਹਰੋਂ ਕੱਢ ਦਿਤਾ ਸੀ ਅਜੇਹੇ ਕਲੇਸ਼ ਉਠਾਕੇ ਫੇਰ ਵਾਹਿਗੁਰੂ ਦੀ ਕ੍ਰਿਪਾ ਨਾਲ ਓਹਨਾਂ ਨੂੰ ਭੀ ਰਾਜ ਮਿਲ ਗਿਆ ਅਤੇ ਦੇਸੋਂ ਕੱਢਣ ਵਾਲੇ ਮਾਰੇ ਵਢੇ ਗਏ ਇਉਂ ਹੀ ਤੇਰਾ ਰਾਜ ਭੀ ਨਸ਼ਟ ਹੋਣ ਉਤੇ ਹੈ ਅਤੇ ਅਸੀ ਹੁਣ ਫਰੰਗੀਆਂ ਲਈ ਅਰਦਾਸਾ ਸੋਧਿਆ ਹੈ॥੧੦॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਹਿਕਾਇਤ ਯਾਜ਼ਦਹਮ

ਸਾਖੀ ਯਾਰਵੀਂ

ਤੋੁਈ ਦਸਤਗੀਰ ਅਸਤ ਦਰਮਾਂਦਗਾਂ॥
ਤੋਈ ਕਾਰਸਾਜ਼ ਅਸਤ ਬੇਚਾਰਗਾਂ॥੧॥

ਤੋੁਈ = ਤੂੰ ਹੈਂ। ਦਸਤਗੀਰ=ਹਥ ਫੜਨਹਾਰਾ। ਅਸਤ=ਹੈਂ। ਦਰਮਾਦਗਾਂ-ਥਕੇ
ਹਾਰੇ ਹੋਏ। ਤੋਈ-ਤੂੰਹੀ ਹੈਂ। ਕਾਰਸਾਜ਼-ਕੰਮ ਬਨੌਣ ਵਾਲਾ। ਅਸਤ-ਹੈਂ।
ਬੇਚਾਰਗਾਂ = ਉਪਾਉ ਰਹਿਤ ਲੋਕ।