ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੬)

ਹਿਕਾਯਤ ਦਸਵੀਂ

ਬਿ = ਵਿਚ। ਜ਼ਿੰਦਾਂ = ਬੰਦੀ ਘਰ। ਸੁਪਰਵੰਦ = ਸੌਂਪਿਆ। ਓਰਾ = ਉਸਨੂੰ
ਅਜ਼ੀਮ = ਵੱਡਾ। ਸਤਾਨਦ = ਲੈਂਦਾ ਹੈ। ਅਜ਼ੋ = ਉਸਤੇ। ਤਾਜ = ਛਤ੍ਰ।
ਇ = ਦਾ। ਸ਼ਾਹੀ = ਰਾਜ। ਕਲੀਮ = ਦੇਸ।

ਭਾਵ—ਉਸਨੂੰ ਵਡੇ ਬੰਦੀ ਘਰ ਵਿਚ ਸੌਂਪਿਆ ਅਤੇ ਉਸਤੇ ਦੇਸ ਦੇ ਰਾਜ ਦਾ ਛਤ੍ਰ ਲੈ ਲਿਆ॥੧੭੪॥

ਸ਼ਹਨਸ਼ਾਹਗੀ ਯਾਫਤ ਹੁਕਮਿ ਰਜ਼ਾਕ॥
ਬਸੇ ਦਸ਼ਮਨਾਂ ਰਾ ਕੁਨਦ ਚਾਕ ਚਾਕ॥੧੭੫॥

ਸ਼ਹਨਸ਼ਾਹਗੀ = ਚਕ੍ਰਵਰਤੀ ਰਾਜ। ਯਾਫਤ = ਪਾਇਆ। ਹੁਕਮ = ਆਗ੍ਯਾ।
ਇ = ਦੇ। ਰਜ਼ਾਕ = ਅੰਨ ਦਾਤਾ। ਬਸੇ = ਬਹੁਤੇ। ਦੁਸ਼ਮਨਾਂ = ਵੈਰੀਆਂ।
ਰਾ = ਨੂੰ। ਕੁਨਦ = ਕਰਦਾ ਹੈ। ਚਾਕ ਚਾਕ = ਲੀਰਾਂ ਲੀਰਾਂ।

ਭਾਵ—ਅੰਨ ਦਾਤੇ (ਪਰਮੇਸਰ) ਦੀ ਆਯਾ ਨਾਲ ਚਕ੍ਰਵਰਤੀ ਰਾਜ ਪਾਯਾ ਅਤੇ ਬਹੁਤੇ ਵੈਰੀਆਂ ਨੂੰ ਮਾਰ ਪਛਾੜਿਆ॥੧੭੫॥

ਚੁਨਾਂ ਕਰਦਹ ਸ਼ੁਦ ਕਸ੍ਵਦ ਮੇਹਨਤ ਕਸੇ॥
ਕਿ ਰਹਮਤ ਬਿ ਬਖ਼ਸ਼ੰਦ ਜੋ ਰਹਮਤੇ॥੧੭੬॥

ਚੁਨਾਂ = ਅਜੇਹੀ। ਕਰਦਹ ਖ਼ੁਦ = ਕੀਤਾ ਜਾਵੇ। ਕਸ੍ਵਦ = ਧਾਵਾ। ਇ = ਦਾ।
ਮੇਹਨਤ = ਔਖਿਆਈ। ਕਸੇ = ਕੋਈ। ਕਿ = ਜੋ। ਰਹਮਤ = ਦਯਾ।
ਬਿ ਬਖ਼ਸ਼ੰਦ = ਕਰਦੇ ਹਨ। ਜੋ = ਉਸ ਉਤੇ। ਰਹਮਤ = ਦਿਆਲੂ।

ਭਾਵ—ਜਦ ਕਿਸੇ ਦੀ ਔਖਿਆਈ ਦਾ ਅਜੇਹਾ ਧਾਵਾ ਕੀਤਾ ਜਾਵੇ (ਐਨੀ ਬਿਪਤਾ ਝੱਲੇ) ਤਾਂ ਦਿਆਲੂ ਉਸ ਉਤੇ ਦਯਾ ਪਾਲਦਾ ਹੈ॥ ੧੭੬॥

ਕਿ ਓ ਸ਼ਾਹਬਾਨੋ ਸ਼ੁਦੋ ਮੁਲਕ ਸ਼ਾਹ॥
ਕਿ ਸ਼ਾਹੀ ਹਮੀ ਯਾਫ਼ਤ ਹੁਕਮਿ ਅਲਾਹ॥੧੭੭॥

ਕਿ = ਜੋ। ਓ = ਉਹ। ਸ਼ਾਹਬਾਨੋ = ਰਾਣੀ। ਸ਼ੁਦ = ਹੋਈ। ਓ = ਅਤੇ।
ਮੁਲਕ = ਦੇਸ। ਸ਼ਾਹ = ਰਾਜਾ। ਕਿ = ਅਤੇ। ਸ਼ਾਹੀ = ਰਾਜ। ਹਮੀਯਾਫਤ = ਪਾਯਾ।
ਹੁਕਮ = ਆਯਾ। ਇ = ਦੀ। ਅਲਾਹ = ਅਲਖ।

ਭਾਵ—ਓਹ ਰਾਣੀ ਅਤੇ ਦੇਸ ਦਾ ਰਾਜਾ ਹੋ ਗਏ ਅਰ ਅਲਖ ਦੀ ਆਯਾ ਲ ਰਾਜ ਪਾਇਆ॥ ੧੭੭॥

ਬਿਦੇਹ ਸਾਕੀਆ ਸਾਗਰਿ ਸਬਜ਼ ਆਬ॥
ਕਿ ਬੇਰੂੰ ਬਿਉਫ਼ਤਾਦ ਪਰਦਹ ਨਿਕਾਬ॥੧੭੮॥