ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੫)

ਹਿਕਾਯਤ ਦਸਵੀਂ

ਕਿ = ਅਤੇ। ਪੁਸ਼ਤ = ਪਿਛੇ। ਸ਼ = ਉਸ। ਬਿਉਫ਼ਤਾਦ = ਪਈ।ਦੁਖ਼ਤਰ = ਪੁਤ੍ਰੀ।
ਵਜ਼ੀਰ = ਮੰਤ੍ਰੀ। ਬਿ = ਵਾਧੂ। ਬਸਤੰਦ = ਬੰਨ੍ਹਿਆ। ਓਰਾ = ਉਸਨੂੰ। ਵ = ਅਤੇ
ਕਰਦੰਦ = ਕੀਤਾ। ਅਸੀਰ = ਬੰਧੂਆ

ਭਾਵ—ਅਤੇ ਮੰਤ੍ਰੀ ਦੀ ਪੁਤ੍ਰੀ ਉਸਦੇ ਪਿਛੇ ਪਈ ਉਸਨੂੰ ਬੰਨ੍ਹ ਲਿਆ ਅਤੇ ਬੰਧੂਆ ਬਨਾਯਾ॥੧੭੦॥

ਬ ਨਿਜ਼ਦੇ ਬਿਆਵਰਦ ਜੋ ਸ਼ਾਹਿ ਖ਼੍ਵੇਸ਼॥
ਇ ਗੁਫ਼ਤਹ ਕਿ ਐ ਸ਼ਾਹਿ ਸ਼ਾਹਾਨਿ ਪੇਸ਼॥੧੭੧॥

ਬ = ਵਾਧੂ। ਨਿਜ਼ਦੇ = ਪਾਸ। ਬਿਆਵਰਦ = ਲਿਆਈ। ਜੋ = ਉਸਨੂੰ।
ਸ਼ਾਹਿਵੇਸ਼ = ਅਪਣਾ ਰਾਜਾ। ਬਿ = ਵਾਧੂ। ਫ਼ਤਹ = ਆਖਿਆ ਕਿ = ਜੋ।
ਐ = ਹੈ। ਸ਼ਾਹ = ਰਾਜਾ। ਇ = ਦੇ। ਸ਼ਾਹਾਨਿ ਪੇਸ਼ = ਪਹਲੇ ਰਾਜੇ।

ਭਾਵ—ਉਸਨੂੰ ਅਪਣੇ ਰਾਜੇ (ਪਤੀ) ਦੇ ਪਾਸ ਲਿਆਈ ਅਤੇ ਆਖਿਆ ਹੇ ਪਹਿਲੇ ਰਾਜਿਆਂ ਦੇ ਰਾਜੇ॥੧੭੧॥

ਬਿਗੋਯਦ ਕਿ ਐ ਸ਼ਾਹਿ ਮਾਯਿੰਦਰਾਂ॥
ਬਿ ਬਸਤਹ ਬਿਆਵਰਦ ਨਿਜ਼ਦਿ ਸ਼ੁਮਾਂ॥੧੭੨॥

ਬਿਗੋਯਦ = ਆਖਦੀ ਹੈ। ਕਿ = ਜੋ। ਐ = ਹੇ। ਸ਼ਾਹਿ ਮਾਯਿੰਦਰਾਂ = ਮਾਯਿੰਦਰਾਂ
ਦੇਸ ਦੇ ਰਾਜੇ। ਬਿ = ਵਾਧੂ। ਬਸਤਹ = ਬੰਨ੍ਹਕੇ। ਬਿਆਵਰਦ = ਲਿਆਂਦਾ ਹੈ।
ਨਿਜ਼ਦਿ ਸ਼ੁਮਾਂ = ਤੁਹਾਡੇ ਪਾਸ।

ਭਾਵ—ਆਖਦੀ ਹੈ ਹੇ ਮਾਯਿੰਦਰਾਂ ਦੇਸ ਦੇ ਰਾਜੇ (ਇਹ) ਆਪਦੇ ਪਾਸ ਬੰਨ੍ਹਕੇ ਲਿਆਂਦਾ ਹੈ॥੧੭੨॥

ਅਗਰ ਤੋ ਬਿਗੋਈ ਬਜਾਂ ਈਂ ਬਰਮ॥
ਵਗਰ ਤੋਂ ਬਿਗੋਈ ਬਜ਼ਿੰਦਾ ਦਿਹਮ॥੧੭੩॥

ਅਗਰ = ਜੇ। ਤੋ = ਤੂੰ। ਬਿਗੋਈ = ਕਹੇਂ। ਬ = ਤੇ। ਜਾਂ = ਜਿੰਦ। ਈਂ = ਇਸ।
ਬਰਮ = ਲੈ ਜਾਵਾਂ। ਵ = ਅਤੇ। ਗਰ = ਜੇ। ਤੋ = ਤੂੰ। ਬਿਗੋਈ = ਕਹੇਂ।
ਬ = ਵਿਚ। ਜਿੰਦਾ = ਬੰਧੂਆਂ ਦਾ ਘਰ। (ਕਾਰਾ ਗ੍ਰਹਿ) ਦਿਹਮ = ਦੇਵਾਂ।

ਭਾਵ—ਜੇ ਤੂੰ ਕਹੇਂ ਤਾਂ ਇਸਦੀ ਜਿੰਦ ਕੱਢ ਲਜਾਵਾਂ (ਮਾਰ ਦੇਆਂ) ਅਤੇ ਜੇ ਤੂੰ ਕਹੇਂ ਤਾਂ ਬੰਧੂਆਂ ਦੇ ਘਰ ਵਿਚ ਦੇਵਾਂ॥੧੭੩॥

ਬਿ ਜ਼ਿੰਦਾ ਸੁਪੁਰਦੰਦ ਓਰਾ ਅਜ਼ੀਮ॥
ਸਤਾਨਦ ਅਜ਼ੋ ਤਾਜ਼ਿ ਸ਼ਾਹੀ ਕਲੀਮ॥੧੭੪॥