ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੪)

ਹਿਕਾਯਤ ਦਸਵੀਂ

ਭਾਵ—ਸਰੀਰਾਂ ਵਿਚੋਂ ਕ੍ਰੋਧ ਭੜਕਿਆ ਅਤੇ ਸੂਰਮਿਆਂ ਦੀ ਭੁਜਾਂ ਵਿਚ ਉਛਾਲਾ ਆਇਆ॥੧੬੬॥

ਯਕੇ ਫਰਸ਼ ਆਰਾਸਤ ਸੁਰਖ ਅਤਲਸੀ॥
ਬਿਖਾਨਦ ਚੋ ਮੁਕਤਿਬ ਜ਼ੁਬਾਂ ਪਹਲਵੀ॥੧੬੭॥

ਯਕੇ = ਇਕ। ਫਰਸ਼ = ਵਛੌਣਾ। ਆਰਾਸਤ = ਵਛਾਇਆ। ਸੁਰਖ = ਸੂਹਾ।
ਅਤਲਸੀ = ਪੱਟਦਾ। ਬਿ = ਵਾਧੂ। ਖਾਨਦ = ਪੜ੍ਹਦੇ ਹਨ। ਚੋ = ਜਿਵੇਂ। ਮਕਤਿਬ = ਪਾਠਸ਼ਾਲਾ। ਜ਼ਬਾਂ = ਬੋਲੀ। ਪਹਲਵੀ = ਸੁਰਮਿਆਂ ਦੀ
ਇਕ ਪਰਕਾਰ ਦੀ ਪਾਰਸੀ ਬੋਲੀ ਭੀ ਹੈ)।

ਭਾਵ—ਇਕ ਸੂਹੇ ਪੱਟ ਦਾ ਵਛੌਣਾ ਵਛਾ ਦਿੱਤਾ ਜਿਵੇਂ ਪਾਠਸ਼ਾਲਾ ਵਿਚ ਸੂਰਮਿਆਂ ਦੀ ਬੋਲੀ ਪੜ੍ਹਾਈ ਜਾਵੇ (ਅਰਥਾਤ ਸੂਰਮਿਆਂ ਨੂੰ ਲਹੂ ਦੇ ਵਛੌਣੇ ਪਰ ਸੂਰਮਤਾਈ ਦੀ ਵਿਦਿਆ ਸਖਾਈ ਜਾ ਰਹੀ ਸੀ)॥੧੬੭॥

ਬਮਰਦੁਮ ਚੁਨਾਂ ਕੁਸ਼ਤਹ ਸ਼ੁਦ ਕਾਰਜ਼ਾਰ॥
ਜ਼ਬਾਂ ਦਰ ਗੁਜ਼ਾਰਮ ਨਿਯਾਯਦ ਸ਼ੁਮਾਰ॥੧੬੮॥

ਬ = ਵਿਚ। ਮਰਦੁਮ = ਪੁਰਖ। ਚੁਨਾਂ = ਐਨੇ। ਕੁਸ਼ਤਹ ਸ਼ੁਦ = ਮਾਰੇ ਗਏ।
ਕਾਰਜ਼ਾਰ = ਜੁਧ। ਜ਼ਬਾਂ = ਰਸਨਾਂ। ਦਰ ਗੁਜ਼ਾਰਮ = ਵਿਚ ਕਰਦਾ ਹਾਂ।
ਨਿਯਾਯਦ = ਨਹੀਂ ਹੁੰਦੀ। ਸ਼ੁਮਾਰ = ਗਿਣਤੀ।

ਭਾਵ—ਐਨੇ ਪੁਰਖ ਜੁਧ ਵਿਚ ਮਾਰੇ ਗਏ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਅਰ ਮੈਂ ਰਸਨਾ ਨੂੰ ਚੁਪ ਕਰਾਉਂਦਾ ਹਾਂ (ਅਰਥਾਤ ਮੈਂ ਚੁਪ ਹੁੰਦਾ ਹਾਂ)॥੧੬੮॥

ਗੁਰੇਜ਼ਾਂ ਸ਼ੁਦਹ ਸ਼ਾਹਿ ਮਾਯਿੰਦਰਾਂ
ਬਿ ਕੁਸ਼ਤੰਦ ਲਸ਼ਕਰ ਗਿਰਾਂ ਤਾ ਗਿਰਾਂ॥੧੬੯॥

ਗੁਰੇਜ਼ਾਂ = ਨਸਨ ਵਾਲਾ। ਸ਼ੁਦਹ = ਹੋਇਆ। ਸ਼ਾਹ = ਰਾਜਾ। ਇ = ਦਾ।
ਮਾਯਿੰਦਰਾਂ = ਦੇਸ ਦਾ ਨਾਉਂ। ਬਿ = ਵਾਧੂ। ਕੁਸ਼ਤੰਦ = ਮਾਰੇ। ਲਸ਼ਕਰ = ਸੈਨਾਂ
ਗਿਰਾਂ = ਭਾਰਾ। ਤਾ = ਅਤੇ। ਗਿਰਾਂ = ਬਹੁਤੇ

ਭਾਵ—ਮਾਯਿੰਦਰਾਂ ਦਾ ਰਾਜਾ ਨੱਸ ਗਿਆ ਅਤੇ ਭਾਰੀ ਸੈਨਾਂ ਬਹੁਤ ਮਾਰੀ॥੧੬੯॥

ਕਿ ਪੁਸ਼ਤਸ਼ ਬਿਉਫਤਾਦ ਦੁਖਤਰ ਵਜ਼ੀਰ॥
ਬਿ ਬਸਤੰਦ ਓਰਾ ਵ ਕਰਦੰਦ ਅਸੀਰ॥੧੭੦॥