ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੩)

ਹਿਕਾਯਤ ਦਸਵੀਂ

ਹਯਾ ਹੂ ਦਰਾਂਮਦ ਚੋ ਪਹਨ ਅੰਦਰੂੰ॥
ਦਿਹਾ ਦੇਹ ਸ਼ੁਦਹ ਖੰਜਰੇ ਖਾਰ ਖੂੰ॥੧੬੩॥

ਹਯਾ ਹੂ = ਹਾਇ ੨। ਦਰਾਂਮਦ = ਹੋਈ। ਚੋ = ਜਦੋਂ। ਪਹਨ = ਰਣਭੂਮੀ
ਅੰਦਰੂੰ = ਵਿਚ। ਦਿਹਾ ਦੇਹ = ਧਾਅ ਧਾਅ। ਸ਼ੁਦਹ = ਹੋਈ। ਖੰਜਰੇ = ਇਕ
ਕਰਾਰ। ਖਾਰਖੂੰ = ਲਹੂ ਪੀਣ ਵਾਲੀ।

ਭਾਵ—ਜਦੋਂ ਲਹੂ ਪੀਣ ਵਾਲੀ ਕਟਾਰ ਧਾਅ ਧਾਅ ਵੱਜੀ ਤਾਂ ਰਣ ਭੂਮੀ ਵਿਚ ਹਾਇ ਹਾਇ ਹੋਈ॥੧੬੩॥

ਬਰਖਸ਼ ਅੰਦਰ ਆਮਦ ਯਕੇ ਤਾਬ ਰੰਗ॥
ਬ ਰਖਸ਼ ਅੰਦਰ ਆਮਦ ਦੋਚਾਲਾਕ ਜੰਗ॥੧੬੪॥

ਬ = ਵਾਧੂ। ਰਖਸ਼ = ਬਿਜਲੀ ਦੀ ਚਮਕ। ਅੰਦਰ = ਵਿਚ। ਆਮਦ = ਹੋਯਾ।
ਯਕੇ = ਇਕ। ਤਾਬ = ਚਮਕੀਲਾ। ਰੰਗ = ਵਰਣ। ਬ = ਪਰ। ਰਖਸ਼ = ਘੋੜਾ।
ਅੰਦਰ = ਵਾਧੂ। ਆਮਦ = ਆਏ। ਦੋ = ੨। ਚਾਲਾਕ ਜੰਗ = ਫੁਰਤੀਲੇ ਜੁਧੀ।

ਭਾਵ—ਜਦੋਂ ਦੋ ਫੁਰਤੀਲੇ ਜੁਧ ਕਰਨ ਵਾਲੇ ਘੋੜਿਆਂ ਪਰ ਚੜ੍ਹੇ ਤਾਂ ਇਕ ਚਮਕਾਰੇ ਦਾ ਪਰਕਾਸ਼ ਹੋਇਆ (ਅਰਥਾਤ ਤਲਵਾਰ ਸ਼ਸਤਰ ਬਿਜਲੀ ਵਾਂਗੂੰ ਚਮਕੇ॥੧੬੪॥

ਬ ਸ਼ੋਰਸ਼ ਦਰਾਮਦ ਸਰਾਫੀਲ ਸ੍ਵੂਰ॥
ਬਰਖਸ਼ ਅੰਦਰ ਆਮਦ ਤਨਿ ਖ੍ਵਾਸ ਹੂਰ॥੧੬੫॥

ਬ = ਵਿਚ। ਸ਼ੋਰਸ਼ = ਰੌਲਾ। ਦਰਾਮਦ = ਹੋਈ। ਸਰਾਫੀਲ = ਮੁਸਲਮਾਨੀ ਨਬੀ ਦਾ ਨਾਉਂ।
ਸ੍ਵੂਰ = ਵੰਝਲਾ। ਬ = ਵਾਧੂ। ਰਖਸ਼ = ਘੋੜਾ। ਅੰਦਰ = ਵਿਚ।
ਆਮਦ = ਆਇਆ। ਤਨ = ਸਰੀਰ। ਇ = ਦਾ। ਖ੍ਵਾਸਹੂਰ = ਉਤਮ ਅਪੱਛਰਾਂ।

ਭਾਵ—ਜਦ ਉਤਮ ਅਪੱਛਰਾਂ (ਮੰਤ੍ਰੀ ਦੀ ਪੁਤ੍ਰੀ) ਦਾ ਸਰੀਰ ਕਾਠੀ ਵਿਚ ਆਇਆ (ਅਰਥਾਤ ਘੋੜੇ ਚੜ੍ਹੀ) ਤਾਂ ਮਾਨੋ ਅਸਰਾਫੀਲ ਦਾ ਵੰਝਲਾ ਰੌਲਾ ਪੌਣ ਲੱਗਾ (ਅਰਥਾਤ ਪਰਲੋ ਆ ਗਈ॥੧੬੫॥

ਬ ਸ਼ੋਰਸ਼ ਦਰਾਮਦ ਜ਼ ਤਨ ਦਰ ਖਰੋਸ਼॥
ਬ ਬਾਜੂਏ ਮਰਦਾਂ ਬਰਾਵਰਦ ਜੋਸ਼॥੧੬੬॥

ਬ = ਵਿਚ। ਸ਼ੋਰਸ਼ = ਰੌਲਾ। ਦਰਾਮਦ = ਆਇਆ।ਜ਼ = ਵਾਧੂ। ਤਨ = ਸਰੀਰ
ਦਰ = ਵਿਚ। ਖਰੋਸ਼ = ਕਰੋਧ। ਬ = ਤੇ। ਬਾਜੂ = ਅੰਗ। ਏ = ਦੇ।
ਮਰਦਾਂ = ਸੂਰਮੇ। ਬਰਾਵਰਦ = ਕਢਿਆ। ਜੋਸ਼ = ਉਛਾਲਾ।