ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੨)

ਹਿਕਾਯਤ ਦਸਵੀਂ

ਬ ਰਖ਼ਸ਼ ਅੰਦਰ ਆਮਦ ਜ਼ਮੀਂ ਆਸਮਾਂ॥੧੫੯॥

ਚੋ = ਜਦ। ਅਬਰ = ਬਦਲ (ਘੋੜਾ)। ਸ਼ = ਉਸ। ਤਗ = ਛਾਲ।
ਅੰਦਾਖਤ = ਮਾਰੀ। ਦੌਰ = ਗਿਰਦ। ਇ = ਦੋ। ਯਲਾਂ = ਸੂਰਮੇ।
ਬ = ਵਾਧੂ। ਰਖ਼ਸ਼ = ਚਕ੍ਰ। ਅੰਦਰ = ਵਿਚ। ਆਮਦ = ਆਇਆ।
ਜ਼ਮੀਂ = ਧਰਤੀ। ਆਸਮਾਂ = ਅਕਾਸ਼।

ਭਾਵ—ਜਦ ਉਸਦੇ ਘੋੜੇ ਨੇ ਸੂਰਮਿਆਂ ਦੇ ਗਿਰਦੇ ਛਾਲਾਂ ਮਾਰੀਆਂ ਤਾਂ ਧਰਤੀ ਅਕਾਸ਼ ਘੁੰਮਣ ਲਗ ਗਏ॥੧੫੯॥

ਬ ਤਾਬਸ਼ ਦਰਾਮਦ ਜ਼ਮੀਨੋ ਜਮਾਂ॥
ਦਰਖਸ਼ਾਂ ਸ਼ੁਦਹ ਤੇਗ਼ਿ ਹਿੰਦੀ ਯਮਾਂ॥੧੬੦॥

ਬ = ਵਿਚ। ਤਾਬਸ਼ = ਚਮਕ। ਦਰਾਮਦ = ਆਈ। ਜ਼ਮੀਨ = ਧਰਤੀ
ਓ = ਅਤੇ। ਜ਼ਮਾਂ = ਸੰਸਾਰ। ਦਰਖ਼ਸ਼ਾਂ = ਚਮਕੀਲੀ। ਸ਼ੁਦਹ = ਹੋਈ।
ਤੇਗ਼ = ਤਲਵਾਰ। ਇ = ਦੀ। ਹਿੰਦੀ = ਭਾਰਤ ਭੂਮੀ ਦੀ।
ਯਮਾਂ = ਦੇਸ ਦਾ ਨਾਉਂ।

ਭਾਵ—(ਜਦ) ਹਿੰਦੀ ਅਤੇ ਯਮਨ ਦੀ ਤਲਵਾਰ ਚਮਕੀ ਤਾਂ ਧਰਤੀ ਤੇ ਸੰਸਾਰ ਵਿਖ਼ੇ ਪ੍ਰਕਾਸ਼ ਹੋ ਗਿਆ॥੧੬੦॥

ਚਲਾ ਚਲ ਦਰਾਮਦ ਕਮਾਨੋ ਕਮੰਦ॥
ਹਯਾ ਹਯ ਬਰਾਮਦ ਬ ਗੁਰਜ਼ੋ ਗਜ਼ੰਦ॥੧੬੧॥

ਚਲਾਚਲ = ਦੂਹੋਂਦੂਹ ਦਰਾਮਦ = ਆਈ। ਕਮਾਨ = ਧਨਖ। ਓ = ਅਤੇ।
ਕਮੰਦ = ਫਾਹੀ। ਹਯਾ ਹਯ = ਹਾਇ ਹਾਇ। ਬਰਾਮਦ = ਨਿਕਲੀ।
ਬ = ਨਾਲ। ਗੁਰਜ਼ = ਮੁਦਕਹਰੀ। ਓ = ਅਤੇ। ਗਜ਼ੰਦ = ਸੱਟ।

ਭਾਵ—ਧਨੁਖ ਅਤੇ ਫਾਹੀਆਂ ਦੂਹੋ ਦੂਹ ਚਲੀਆਂ ਅਤੇ ਮੁਦਕਹਰੀ ਅਤੇ ਸੱਟਾਂ ਨਾਲ ਹਾਇ ਹਾਇ ਕਰਨ ਲਗੇ॥੧੬੧॥

ਚਕਾ ਚਕ ਬਰਖਾਸਤ ਤੀਰ ਓ ਤੁਫੰਗ॥
ਜ਼ਮੀਂ ਲਾਲ ਸ਼ਦ ਚੂੰ ਗੁਲਿ ਲਾਲਹ ਰੰਗ॥੧੬੨॥

ਚਕਾ ਚਕ = ਸ਼ੂੰਕ। ਬਰਖ਼ਾਸਤ = ਉਠਿਆ। ਤੀਰ = ਬਾਣ। ਓ = ਅਤੇ।
ਤੁਫੰਗ = ਰਾਮਜੰਗਾ। ਜ਼ਮੀਂ = ਪ੍ਰਿਥਵੀ। ਲਾਲ ਸ਼ੁਦ = ਸੂਹੀ ਹੋਈ। ਚੂੰ = ਵਾਂਗੂੰ।
ਗੁਲ = ਫੁਲ। ਇ = ਉਸਤਤੀ ਸੰਬੰਧੀ। ਲਾਲਹ ਰੰਗ = ਪੋਸਤ ਦਾ ਫੁਲ

ਭਾਵ—ਬਾਣ ਅਤੇ ਰਾਮਜੰਗਿਆਂ ਦਾ ਸੁਰਾਟਾ ਉਠਿਆ ਅਤੇ ਧਰਤੀ ਪੋਸਤ ਦੇ ਫੁੱਲ ਵਾਂਗੂੰ ਸੂਹੀ ਹੋ ਗਈ॥੧੬੨॥