ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੧)

ਹਿਕਾਯਤ ਦਸਵੀਂ

ਬਿਜ਼ਦ = ਮਾਰੀ। ਤੇਗ਼ = ਤਲਵਾਰ। ਓਰਾ = ਉਸਦੇ। ਕਿ = ਅਤੇ
ਓ = ਓਹ। ਨੀਮ = ਅੱਧਾ। ਸ਼ੁਦ = ਹੋਇਆ। ਕਿ = ਅਤੇ। ਦੀਗ਼ਰ = ਦੂਜੇ।
ਯਲਾਂ = ਸੂਰਮੇ। ਰਾ = ਨੂੰ। ਅਜੋ = ਉਸਤੇ। ਬੀਮ = ਡਰ। ਸ਼ੁਦ = ਹੋਇਆ।

ਭਾਵ—ਉਸਦੇ ਤਲਵਾਰ ਮਾਰੀ ਅਤੇ ਓਹ ਦੋ ਟੁਕੜੇ ਹੋ ਗਿਆ ਅਤੇ ਦੂਜੇ ਸੂਰਮਿਆਂ ਨੂੰ ਉਸਤੋਂ ਡਰ ਪੈ ਗਿਆ॥੧੫੫॥

ਚੁਨੀ ਤਾ ਬ ਮਿਕਦਾਰ ਹਫ਼ਤਾਦ ਮਰਦ॥
ਬਤੇਗ ਅੰਦਰ ਆਵੇਖਤ ਖਾਸ ਅਜ਼ ਨਬਰਦ॥੧੫੬॥

ਚੁਨੀ = ਇਵੇਂ ਹੀ। ਭਾ = ਤਾਈਂ। ਬ = ਵਾਧੂ। ਮਿਕਦਾਰ = ਗਿਣਤੀ।
ਹਫ਼ਤਾਦ = ੭੦ ਸੱਤ੍ਰ। ਮਰਦ = ਸੂਰਮੇ। ਬ = ਵਾਧੂ। ਤੇਗ਼ = ਤਲਵਾਰ।
ਅੰਦਰ = ਵਿਚ। ਆਵੇਖ਼ਤ = ਲਟਕਾਏ। ਖ਼ਾਸ = ਚੁਣਵੇਂ। ਅਜ਼ = ਵਿਚ।
ਨਬਰਦ = ਯੁਧ।

ਭਾਵ—ਇਵੇਂ ਹੀ ਚੁਣਵੇਂ ਸਤਰਾਂ ਤਾਈਂ ਸੂਰਮੇ ਯੁਧ ਸਮੇਂ ਤਲਵਾਰ ਵਿਚ ਲਟਕਾਏ ਅਰਥਾਤ ਵਢੇ॥੧੫੬॥

ਦਿਗਰ ਕਸ ਨਿਆਮਦ ਤਮੰਨਾਏ ਜੰਗ॥
ਕਿ ਬੇਰੂੰ ਨਿਆਮਦ ਦਿਲਾਵਰ ਨਿਹੰਗ॥੧੫੭॥

ਦਿਗ਼ਰ = ਫੇਰ। ਕਸ = ਕਿਸੇ ਨੂੰ। ਨਿਆਮਦ = ਨਾ ਹੋਈ। ਤਮੰਨਾ = ਇੱਛਾ।
ਏ = ਦੀ। ਜੰਗ = ਜੁਧ। ਕਿ = ਅਤੇ। ਬੇਰੂੰ = ਬਾਹਰ। ਨਿਆਮਦ = ਨਾ
ਆਇਆ। ਦਿਲਾਵਰ = ਸੂਰਮਾ। ਨਿਹੰਗ = ਮਗਰਮੱਛ।

ਭਾਵ—ਫੇਰ ਕਿਸੇ ਨੂੰ ਲੜਾਈ ਦੀ ਇਛਾ ਨਾ ਹੋਈ ਅਤੇ ਕੋਈ ਸੂਰਮਾ ਲੜਾਕਾ ਬਾਹਰ ਨਾ ਆਇਆ॥੧੫੭॥

ਬ ਹਰਬ ਆਮਦਸ਼ ਸ਼ਾਹਿ ਮਾਯਿੰਦਰਾਂ॥
ਬਤਾਬਸ਼ ਤਪੀਦਨ ਦਿਲਿ ਮਰਦਮਾਂ॥੧੫੮॥

ਬ = ਵਿਚ। ਹਰਬ = ਬੁਧ। ਆਮਦ = ਆਇਆ। ਸ਼ = ਓ।
ਸ਼ਾਹਿ ਮਾਯਿੰਦਰਾਂ = ਮਾਯਿੰਦਰਾਂ ਦੇਸ ਦਾ ਰਾਜਾ। ਬ = ਵਿਚ। ਤਾਬਸ਼ = ਰੋਹ।
ਤੀਪਦਨ = ਤਪਨਾ। ਦਿਲ = ਚਿਤ। ਇ = ਦਾ। ਮਰਦਮਾਂ = ਸੂਰਮੇ।

ਭਾਵ—ਮਾਯਿੰਦਰ ਦਾ ਰਾਜਾ ਜੁਧ ਵਿਖੇ ਆਇਆ ਅਤੇ ਸੂਰਮਿਆਂ ਦਾ ਚਿਤ ਰੋਹ ਨਾਲ ਤਪਿਆ॥ ੧੫੮॥

ਚੋ ਅਬਰਸ਼ ਤਗ ਅੰਦਾਖਤ ਦੌਰਿ ਯਲਾਂ॥