ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੨)

ਹਿਕਾਯਤ ਯਾਰਵੀਂ

ਬਦੀਦੰਦ ਓਰਾ ਬਸੇ ਪਾਸਬਾਂ॥
ਬਤੁੰਦੀ ਦਰਾਮਦ ਬ ਤਾਬਸ਼ ਹੁਮਾਂ॥੧੮॥

ਬਿ = ਵਾਧੂ। ਦੀਦੰਦ = ਦੇਖਿਆ। ਓਰਾ = ਉਸਨੂੰ। ਬਸੇ = ਬਹੁਤੇ। ਪਾਸਬਾਂ = ਰਾਖੇ
ਬ = ਨਾਲ। ਤੁੰਦੀ = ਰੋਹ। ਦਰਾਮਦ = ਵਿਚ ਆਏ। ਬ = ਵਾਧੂ।
ਤਾਬਸ਼ = ਚਮਕ। ਹੁਮਾਂ = ਉਸੇ ਵੇਲੇ।

ਭਾਵ—ਉਸ (ਘਾਹ ਦੇ ਪੂਲਿਆਂ) ਨੂੰ ਬਹੁਤ ਰਾਖਿਆਂ ਨੇ ਭੀ ਦੇਖਿਆ ਅਤੇ ਕ੍ਰੋਧ ਵਿਚ ਆਏ ਅਤੇ ਉਸ ਸਮੇਂ ਚਮਕਾਰੇ ਨਾਲ ਚਮਕੇ॥੧੮॥

ਬਸੇ ਬਰਵੈ ਬੰਦੂਕ ਬਾਰਾਂ ਕੁਨਦ॥
ਚੋ ਬਾਬਰਕ ਅਬਰਸ਼ ਬਹਾਰਾਂ ਕੁਨਦ॥੧੯॥

ਬਸੇ = ਬਹੁਤ। ਬਰਵੈ = ਉਸ ਪਰ। ਬੰਦੂਕ = ਰਾਮਜੰਗਾ। ਬਾਰਾਂ = ਬਰਖਾ।
ਕੁਨਦ = ਕਰਦੇ ਹਨ। ਚੋ = ਜਿਵੇਂ। ਬਾ = ਨਾਲ। ਬਰਕ = ਬਿਜਲੀ।
ਅਬਰ = ਘਟਾ। ਸ਼ = ਓਹ। ਬਹਾਰਾਂ = ਬਰਸਾਤ। ਕੁਨਦ = ਕਰਦੇ ਹਨ।

ਭਾਵ—ਓਹ ਉਸ ਪਰ ਬਹੁਤ ਰਾਮਜੰਗਿਆਂ (ਅਰਥਾਤ ਗੋਲੀਆਂ ਦੀ) ਬਰਖਾ ਕਰਦੇ ਹਨ ਜਿਵੇਂ ਬਰਸਾਤੀ ਘਟਾ ਬਿਜਲੀ ਸਹਤ ਕਰਦੀ ਹੈ॥੧੯॥

ਹਮੀ ਵਜਹ ਕਰਦਹ ਦੋ ਸਿਹ ਚਾਰ ਬਾਰ॥
ਹਮ ਆਖਿਰ ਕੁਨਦ ਖ੍ਵਾਬ ਖ਼ੁਫਤਇਖਤਿਆਰ॥੨੦॥

ਹਮੀ = ਇਸੀ। ਵਜਹ = ਪ੍ਰਕਾਰ। ਕਰਦੰਦ = ਕੀਤਾ। ਦੋ = ੨। ਸਿਹ = ੩।
ਚਾਰ = ੪। ਬਾਰ = ਵੇਰੀ। ਹਮ ਆਖਿਰ = ਓੜਕ ਨੂੰ। ਕੁਨਦ = ਕਰਦੇ ਹਨ।
ਖ੍ਵਾਬ = ਨੀਂਦ। ਖੁਫ਼ਤ = ਸੌਣਾ। ਇਖਤਿਆਰ = ਪਸੰਦ

ਭਾਵ—ਇਸੇ ਪਰਕਾਰ ਦੋ ਤਿਨ ਚਾਰ ਵੇਰ ਕੀਤਾ ਓੜਕ ਨੂੰ (ਰਾਖਿਆਂ) ਨੀਂਦ ਭਰਕੇ ਸੌਣਾ ਪਸੰਦ ਕੀਤਾ॥੨੦॥

ਬਿਦਾਨਦ ਕਿ ਖ਼ੁਫਤਹ ਸ਼ਵਦ ਪਾਸਬਾਂ॥
ਬਿਪਯ ਮੁਰਦਹ ਸ਼ੁਦ ਹਮਚੋ ਜ਼ਖਮਿ ਯਲਾਂ॥੨੧॥

ਬਿ = ਵਾਧੂ। ਦਾਨਦ = ਜਾਣ ਲੈਂਦੀ ਹੈ। ਕਿ = ਜੋ। ਖ਼ੁਫ਼ਤਹ ਸ਼ਵਦ = ਸੌਂ ਜਾਂਦੇ
ਹਨ। ਪਾਸਬਾਂ = ਰਾਖੇ। ਬਿ = ਵਾਧੂ। ਪਯਮੁਰਦਹ = ਥੱਕੇ ਹਾਰੇ। ਸ਼ੁਦ = ਹੋ
ਗਏ। ਹਮਚੋ = ਵਾਂਗੂੰ। ਜ਼ਖ਼ਮ = ਘਾਉ। ਇ = ਦੇ। ਯਲਾਂ = ਸੂਰਮੇ।

ਭਾਵ—ਰਾਖੇ ਜੋ ਸੌਂ ਜਾਂਦੇ ਹਨ ਓਹ ਜਾਣ ਲੈਂਦੀ ਹੈ ਜੋ ਸੂਰਮਿਆਂ ਦੇ ਘਾ ਵਾਲੇ ਵਾਂਗੂੰ ਥੱਕ ਹਾਰ ਗਏ ਹਨ॥੨੧॥