ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੩)

ਹਿਕਾਯਤ ਯਾਰਵੀਂ

ਰਵਾਂ ਕਰਦ ਓ ਜਾ ਬਿਆਮਦ ਅਜ਼ਾਂ॥
ਕਿ ਬੁਨਗਾਹ ਅਜ਼ ਸ਼ਾਹ ਕਰਖ਼ਿ ਗਿਰਾਂ॥੨੨॥

ਰਵਾਂਕਰਦ = ਤੋਰਿਆ। ਓਜਾ = ਉਸ ਥਾਂ। ਬਿਆਮਦ = ਆਈ। ਅਜ਼ਾਂ=ਉਥੋਂ
ਕਿ = ਜੋ। ਬੁਨਗਾਹ = ਵਸਤੂ ਰੱਖਣ ਦਾ ਥਾਉਂ ਅਰਥਾਤ ਨੀਂਹ)। ਅਜ਼=ਦਾ।
ਸ਼ਾਹ = ਰਾਜਾ। ਕਰਖ਼ਿ ਗਿਰਾਂ = ਊਚੀ ਅਟਾਰੀ।

ਭਾਵ—ਓਥੋਂ ਉਸਨੇ (ਆਪਣੇ ਆਪ ਨੂੰ) ਤੋਰਿਆ ਅਤੇ ਉਸ ਥਾਂ ਆਈ ਜੋ ਰਾਜੇ ਦੇ ਵੱਡੀ ਅਟਾਰੀ ਦੀ ਨੀਂਹ (ਪਛਵਾੜੇ ਸੀ)॥੨੨॥

ਘੜੀ ਰਾ ਬਿਕੋਬਦ ਘਰੀਆ ਘਰਿਆਰ॥
ਵਜ਼ਾਂ ਮੇਖ਼ ਕੋਬਦ ਬਿਪੁਸ਼ਤਿ ਦੀਵਾਰ॥੨੩॥

ਘੜੀ = ਘੜਿਆਲ। ਰਾ = ਨੂੰ। ਬਿਕੌਬਦ = ਬਜੌਂਦਾ ਹੈ। ਘਰੀਆ ਘਰਿਆਰ = ਘੜਿਆਲ ਵਜੌਣ ਵਾਲਾ। ਵ = ਅਤੇ। ਜਾਂ = ਉਸ ਕਾਰਨ।
ਮੇਖ਼ = ਲੋਹੇ ਦਾ ਕਿੱਲਾ। ਕੋਬਦ = ਠੋਕਦੀ ਹੈ। ਬਿ = ਵਿਚ।
ਪੁਸ਼ਤ = ਪਿੱਠ। ਇ=ਦੀ। ਦੀਵਾਰ = ਕੰਧ।

ਭਾਵ—ਜਦੋਂ ਘੜਿਆਲ ਵਜੌਣ ਵਾਲਾ ਘੜਿਆਲ ਵਜੌਂਦਾ ਹੈ ਓਹ ਭੀ ਉਸ ਕਾਰਣ ਕੰਧ ਦੀ ਪਿੱਠ ਵਿਚ ਕਿੱਲਾ ਠੋਕਦੀ ਹੈ॥੨੩॥

ਚੁਨਾਂ ਤਾ ਬਰਾਮਦ ਦੀਵਾਰਿ ਅਜ਼ੀਮ॥
ਦੋ ਅਸਪਸ਼ ਨਜ਼ਰ ਕਰਦ ਹੁਕਮਿ ਕਰੀਮ॥੨੪॥

ਚੁਨਾਂ = ਇਉਂ ਹੀ। ਤਾ = ਤਾਈਂ। ਬਰ = ਉਪਰ। ਆਮਦ = ਆਈ।
ਦੀਵਾਰਿ ਅਜ਼ੀਮ = ਵਡੀ ਕੰਧ। ਦੋ ਅਸਪ - ਦੋ ਘੋੜੇ। ਸ਼ = ਉਸ। ਨਜ਼ਰ
ਕਰਦ = ਦੇਖੇ। ਹੁਕਮ = ਆਯਾ। ਇ = ਦੀ। ਕਰੀਮ = ਕ੍ਰਿਪਾਲੂ

ਭਾਵ—ਇਸੇ ਪ੍ਰਕਾਰ ਵੱਡੀ ਕੰਧ ਦੇ ਉਪਰ ਤਾਈਂ ਆਈ ਅਤੇ ਕ੍ਰਿਪਾਲੂ (ਵਾਹਿਗੁਰੂ) ਦੀ ਆਗ੍ਯਾ ਨਾਲ ਉਸਨੇ ਦੋ ਘੋੜੇ ਦੇਖੇ॥੨੪॥

ਯਕੇ ਰਾ ਬਿਜ਼ਦ ਤਾ ਅਜ਼ੋ ਨੀਮ ਕਰਦ॥
ਦਰੋ ਪਾਸਬਾਨੀ ਬਰ ਅਜ਼ਨੀਮ ਕਰਦ॥੨੫॥

ਯਕੇ = ਇਕ। ਰਾ = ਨੂੰ। ਬਿਜ਼ਦ = ਮਾਰਿਆ। ਤਾ = ਅਤੇ। ਅਜ਼ੋ = ਉਸਤੇ।
ਨੀਮ = ਅੱਧਾ। ਕਰਦ = ਕੀਤਾ। ਦਰ = ਬੂਹਾ। ਏ = ਇਕ। ਪਾਸ-
ਬਾਨੀ = ਰਾਖੀ। ਬਰ = ਉਤੇ। ਅਜ਼ਨੀਮ = ਅੱਧੇ ਵਿਚ। ਕਰਦ = ਕੀਤਾ।

ਭਾਵ—ਇਕ ਨੂੰ ਮਾਰਿਆ ਅਤੇ ਦੋ ਟੁਕ ਕੀਤਾ ਅਰ ਰਾਖੀ ਦੇ ਬੂਹੇ ਵਿਚ ਵੱਢਿਆ॥੨੫॥