ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੪)

ਹਿਕਾਯਤ ਯਾਰਵੀਂ

ਦਿਗਰ ਨਾ ਬਿਜ਼ਦ ਤਾ ਜੁਦਾ ਗਸ਼ਤ ਸਰ॥
ਸਿਵੁਮ ਰਾ ਬ ਕੁਸ਼ਤਨ ਸ਼ਵਦ ਖੂੰਨ ਤਰ॥੨੬॥

ਦਿਗਰਰਾ = ਦੂਜੇ ਨੂੰ। ਬਿਜ਼ਦ = ਮਾਰਿਆ। ਤਾ = ਜੋ। ਜੁਦਾਗਸ਼ਤ = ਨਿਆਰਾ
ਹੋਇਆ। ਸਰ = ਸਿਰ। ਸਿਵੁਮ ਰਾ = ਤੀਜੇ ਨੂੰ। ਬ = ਕਰਕੇ। ਕੁਸ਼ਤਨ = ਮਾਰਨਾ।
ਸ਼ਵਦ = ਹੁੰਦਾ ਹੈ। ਖ਼ੂਨ = ਲਹੂ। ਤਰ = ਬਹੁਤ।

ਭਾਵ—ਦੂਜੇ ਨੂੰ ਮਾਰਿਆ ਜੋ ਉਸਦਾ ਸਿਰ ਵੱਖ ਹੋ ਗਿਆ ਅਤੇ ਤੀਜੇ ਨੂੰ ਮਾਰਨ ਕਰਕੇ ਲਹੂ ਲੁਹਾਣ ਹੋ ਜਾਂਦੀ ਹੈ॥੨੬॥

ਚਾਵੁਮਰਾ ਜੁਦਾ ਕਰਦ ਪੰਜਮ ਬਿਕੁਸ਼ਤ॥
ਸ਼ਸ਼ੁਮ ਰਾ ਬਿਕੁਸ਼ਤੰਦ ਜਮਦਾਰ ਮੁਸ਼ਤ॥੨੭॥

ਚਾਾਵੁਮਰਾ = ਚੌਥੇ ਨੂੰ। ਜੁਦਾ ਕਰਦ = ਨਿਆਰਾ ਕੀਤਾ। ਪੰਜਮ = ਪੰਜਵਾਂ।
ਬਿਕੁਸ਼ਤ = ਮਾਰਿਆ। ਸ਼ਸ਼ਮ ਰਾ = ਛੇਵੇਂ ਨੂੰ। ਬਿਕੁਸ਼ਤੰਦ = ਠੋਕਿਆ।
ਜਮਦਾਰ = ਕਟਾਰ। ਮੁਸ਼ਤ = ਮੁਠੀ।

ਭਾਵ— ਚੌਥੇ ਨੂੰ ਨਿਆਰੋ ਨਿਆਰਾ ਕੀਤਾ ਪੰਜਵੇਂ ਨੂੰ ਮਾਰਿਆ ਅਤੇ ਛੇਵੇਂ ਨੂੰ ਕਟਾਰ ਦਾ ਹੱਥ ਠੋਕਿਆ (ਕਟਾਰ ਚਲਾਈ)॥੨੭॥

ਸ਼ਸ਼ੁਮ ਚੌਕੀਅਸ਼ ਕੁਸ਼ਤ ਆਮਦ ਅਜ਼ਾਂ॥
ਕਿ ਹਫਤੁਮ ਗਿਰਾਂ ਬੂਦ ਚੌਕੀ ਗਿਰਾਂ॥੨੮॥

ਸ਼ਸ਼ੁਮ = ਛੇਵਾਂ। ਚੌਕੀ = ਪਹਰਾ। ਸ਼ = ਉਸ। ਕੁਸ਼ਤ = ਮਾਰੀ। ਆਮਦ = ਆਈ।
ਅਜ਼ਾਂ = ਉਸਤੇ। ਕਿ = ਜੋ। ਹਫਤੁਮ = ਸਤਵਾਂ। ਗਿਰਾਂ ਬੂਦ=ਭਾਰੀ ਸੀ।
ਚੌਕੀ = ਪਹਰਾ। ਗਿਰਾਂ = ਭਾਰੀ

ਭਾਵ— ਉਸਨੇ ਛੇਵਾਂ ਪਹਰੂ ਮਾਰਿਆ ਉਸਤੇ ਅੱਗੇ ਬਧੀ ਜੋ ਭਾਰੀ ਪਹਰਿਆਂ ਤੇ ਭਾਰਾ ਪਹਿਰਾ ਸੀ॥੨੮॥

ਕਿ ਹਫਤੁਮ ਹਮੀ ਕੁਸ਼ਤ ਜ਼ਖਮਿ ਅਜ਼ੀਮ॥
ਕਿ ਦਸਤਸ਼ ਕੁਨਦ ਰਖਸ਼ ਹੁਕਮਿ ਕਰੀਮ॥੨੯॥

ਕਿ = ਅਤੇ। ਹਫ਼ਤਮ = ਸਤਵਾਂ। ਹਮ = ਭੀ। ਈ = ਇਸ। ਕੁਸ਼ਤ = ਮਾਰਿਆ।
ਜ਼ਖ਼ਮਿ ਅਜ਼ੀਮ = ਵੱਡਾ ਫੱਟ। ਕਿ = ਅਤੇ। ਦਸਤ = ਹੱਥ। ਸ਼ = ਓਹ।
ਕੁਨਦ = ਕਰਦੀ ਹੈ। ਰਖ਼ਸ਼ = ਘੋੜਾ। ਹੁਕਮਿ ਕਰੀਮ = ਕ੍ਰਿਪਾਲੂ ਦੀ ਆਗ੍ਯਾ।

ਭਾਵ— ਅਤੇ ਇਸ ਸੱਤਵੇਂ ਨੂੰ ਭੀ ਫੱਟ ਨਾਲ ਮਾਰਿਆ ਅਤੇ ਓਹ ਕ੍ਰਿਪਾਲੂ (ਵਾਹਿਗੁਰੂ) ਦੀ ਆਗਿਆ ਨਾਲ ਘੋੜੇ ਤੇ ਹੱਥ ਫੇਰਦੀ ਹੈ॥੨੯॥