ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੫)

ਹਿਕਾਯਤ ਯਾਰਵੀਂ

ਚੁਨਾਂ ਤਾਜ਼ੀਆਨਹ ਬਿਜ਼ਦ ਤਾਜ਼ੀਅਸ਼॥
ਕਿ ਬਾਲਾ ਬਰਾਮਦ ਬ ਜਮਨ ਅੰਦਰਸ਼ ੩੦॥

ਚੁਨਾਂ = ਅਜੇਹਾ। ਤਾਜ਼ੀਆਨਹ = ਕੋਰੜਾ। ਬਿਜ਼ਦ = ਮਾਰਿਆ। ਤਾਜ਼ੀ = ਘੋੜਾ।
ਸ਼ = ਉਸ। ਕਿ = ਜੋ। ਬਾਲਾ = ਉਪਰ। ਬਰਾਮਦ = ਨਿਕਲਿਆ। ਬ = ਵਾਧੂ
ਜਮਨ = ਜਮਨਾ। ਅੰਦਰ = ਵਿਚ। ਸ਼ = ਓਹ।

ਭਾਵ—ਓਸਨੇ ਘੋੜੇ ਦੇ ਅਜੇਹਾ ਕੋਰੜਾ ਮਾਰਿਆ (ਉਪਰ ਚੜਕੇ) ਜੋ ਓਹ ਉਪਰ ਦੀ ਨਿਕਲਕੇ ਜਮਨਾ ਵਿਚ ਆਗਿਆ॥੩੦॥

ਵ ਗਸ਼ਤੰਨ ਦਰ ਆਬੇ ਬ ਬੇਰੂੰ ਅਜ਼ਾਂ॥
ਕਿ ਹੈਰਤ ਬਿਮਾਂਦੰਦ ਸ਼ਾਹਿ ਜਹਾਂ॥੩੧॥

ਵ = ਔਰ। ਗਸ਼ਤੰਨ = ਹੋਣਾ। ਦਰ = ਵਿਚ। ਆਬੇ = ਪਾਣੀ। ਬ = ਵਾਧੂ ਪਦ।
ਬੇਰੂੰ = ਬਾਹਿਰ। ਅਜ਼ਾਂ = (ਅਜ਼ ਤੇ ਆਂ = ਓਹ) ਓਹ ਤੇ। ਕਿ = ਜੋ। ਹੈਰਤ = ਹੱਕਾ
ਬੱਕਾ। ਬਿਮਾਂਦੰਦ = ਰਹੇ। ਸ਼ਾਹਿ ਜਹਾਂ = ਪਰਜਾ ਪਤੀ।

ਭਾਵ—ਅਤੇ ਪਾਣੀ ਵਿਚ ਹੁੰਦੇ (ਪੈਂਦੇ ਸਾਰ) ਉਸਤੋਂ ਬਾਹਰ ਨਿਕਲ ਗਿਆ ਜਿਸਤੇ ਪਰਜਾ ਪਤੀ ਹੱਕਾ ਬੱਕਾ ਰਹਿ ਗਿਆ॥੩੧॥

ਕਿ ਦੰਦਾਂ ਖੁਰਦ ਦਸਤ ਅਜ਼ ਸ਼ੇਰ ਸ਼ਾਹ॥
ਬਹੈਰਤ ਹਮੀ ਰਫਤ ਆਲਮ ਪਨਾਹ॥੩੨॥

ਕਿ = ਜੋ। ਦੰਦਾਂ = ਦੰਦ। ਖ਼ੁਰਦ = ਖਾਧੇ (ਕੱਟੇ)। ਦਸਤ = ਹੱਥ। ਅਜ਼ = ਤੇ।
ਸ਼ੇਰ ਸ਼ਾਹ = ਨਾਉਂ। ਬ = ਵਿਚ। ਹੈਰਤ = ਅਸਚਰਜ। ਹਮੀ ਰਫ਼ਤ =
ਸੀ। (ਆਲਮ = ਜਗਤ। ਪਨਾਹ = ਆਸਰਾ।) ਆਲਮ ਪਨਾਹ = ਜਗਤ
ਦਾ ਆਸਰਾ (ਰਾਜਾ)।

ਭਾਵ— ਜੋ ਉਸਤੇ ਸ਼ੇਰ ਸ਼ਾਹ ਨੇ ਦੰਦਾਂ ਵਿਚ ਉਂਗਲੀਆਂ ਲਈਆਂ ਅਤੇ ਓਹ ਰਾਜਾ ਹੱਕਾ ਬੱਕਾ ਰਹਿ ਗਿਆ॥੩੨॥

ਕਿ ਮਾਰਾ ਕੂਜਾ ਬੁਰਦ ਅਸਪਿ ਅਜ਼ੀਮ॥
ਬਿ ਬਖਸ਼ੀਦ ਓ ਹਮਚੁ ਕਸਮਿ ਕਰੀਮ॥੩੩॥

ਕਿ = ਕਉਣ। ਮਾਰਾ = ਮੇਰਾ। ਕੁਜਾ = ਕਿਥੇ। ਬੁਰਦ = ਲੈ ਗਿਆ। ਅਸਪ = ਘੋੜਾ
ਇ = ਸਨਬੰਧਕ ਪਦ। ਅਜ਼ੀਮ = ਵੱਡਾ। ਬਿ = ਨੂੰ। ਬਖ਼ਸ਼ੀਦ = ਖਿਮਾਂ ਕੀਤੀ।
ਓ = ਉਸ। ਹਮਚੁ = ਅਜੇਹੇ। ਕਸਮ = ਸੁਰੀਦ! ਇ = ਸਨਬੰਧਕ। ਕਰੀਮ = ਦਾਤਾ

ਭਾਵ— ਕੌਣ ਮੇਰਾ ਘੋੜਾ, ਕਿੱਥੇ ਲੈ ਗਿਆ ਉਸ ਅਜੇਹੇ ਤੇ ਮੈਂ ਖਿਮਾਂ ਕਰਦਾ