ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੬)

ਹਿਕਾਯਤ ਯਾਰਵੀਂ

ਹਾਂ ਮੈਨੂੰ ਪਰਮੇਸ਼੍ਵਰ ਦੀ ਸੌਂਹ ਹੈ। ਮੇਰਾ ਵੱਡਾ ਘੋੜਾ ਕਉਣ ਕਿਥੇ ਲੈ ਗਿਆ ਮੈਨੂੰ ਪਰਮੇਸ੍ਵਰ ਦੀ ਸੌਂਹ ਹੈ ਮੈਂ ਓਹਨੂੰ ਛੱਡਿਆ॥੩੩॥

ਦਰੇਗ਼ਾ ਅਗਰ ਰੂਏ ਓ ਦੀਦਮੇ॥
ਬਸਦ ਗੰਜ ਸਰਬਸਤਹ ਬਖ਼ਸ਼ੀਦਮੈ॥੩੪॥

ਦਰੇਗ਼ = ਮਸੋਸ। ਅਗਰ = ਜੇ। ਰੂ = ਮੂੰਹ। ਏ = ਸਨਬੰਧ। ਓ = ਉਸ। ਦੀਦਮੇ = ਮੈਂ
ਦੇਖਦਾ ਹਾਂ। ਬ = ਵਾਧੂ | ਸਦ = ਸੌ। ਗੰਜ = ਨਿਧਾਨ।ਸਰਬਤਹ = ਭਰਪੂਰ।
ਬਖ਼ਸ਼ੀਦਮੇ = ਮੈਂ ਦਿੰਦਾ।

ਭਾਵ—ਅਫਸੋਸ ਜੋ ਮੈਂ ਓਹਦਾ ਦਰਸ਼ਨ ਕਰਦਾ ਤਾਂ ਸੈਂਕੜੇ ਭਰੇ (ਭੰਡਾਰ) ਦਿੰਦਾ॥੩੪॥

ਕਿ ਹੈਫ਼ਸਤ ਗਰਦੀਦਹ ਏ ਯਾਫ਼ਤਮ॥
ਬਜਾਇ ਦਿਗਰ ਦਿਲ ਨ ਜ਼ੋ ਤਾਫ਼ਤਮ॥੩੫॥

ਕਿ = ਜੋ। ਹੈਫ਼ = ਮਸੋਸ। ਸਤ = (ਅਸਤ) ਹੈ। ਗਰ = ਜੇਕਰ। ਦੀਦਹ ਏ = ਦੇਖਣਾ
ਯਾਫ਼ਤਮ = ਮੈਂ ਪਾਉਂਦਾ। ਬ = ਵਲ। ਜਾਇ = ਥਾਓਂ। ਦਿਗਰ = ਦੂਜੇ
ਦਿਲ = ਚਿੱਤ। ਨ = ਨਹੀਂ। ਜ਼ੋ = (ਅਜ਼ਓ) ਉਸਤੇ। ਤਾਫ਼ਤਮ = ਮੈਂ ਫੇਰਦਾ।

ਭਾਵ— ਜੋ ਅਫਸੋਸ ਹੈ ਜੇਕਰ ਮੈਂ ਓਹਨੂੰ ਦੇਖ ਪਉਂਦਾ। ਤਾਂ ਓਹਦੀ ਵਲੋਂ ਚਿੱਤ ਦੂਜੇ ਪਾਸੇ ਨਾ ਫੇਰਦਾ (ਕ੍ਰੋਧ ਨਾ ਕਰਦਾ)॥੩੫॥

ਕਿ ਦੀਦਾਰ ਬਖ਼ਸ਼ਦ ਅਗਰ ਓ ਮਰਾ॥
ਕਿ ਸਦ ਗੰਜ ਸਰ ਬਸਤਹ ਬਖ਼ਸ਼ਮ ਵਰਾ॥੩੬॥

ਕਿ = ਅਤੇ। ਦੀਦਾਰ = ਦਰਸ਼ਨ। ਬਖ਼ਸ਼ਦ = ਦੇਵੇ। ਓ = ਓਹ। ਮਰਾ = ਮੈਨੂੰ।
ਕਿ = ਬਧੀਕ। ਸਦ = ਸੌ। ਗੰਜ = ਨਿਧਾਨ। ਸਰਬਸਤਹ = ਭਰੇ ਹੋਏ। ਬਖਸ਼ਮ = ਮੈਂ
ਦੇਵਾਂਗਾ। ਵਰਾ = ਓਹਨੂੰ।(ਵਰਾ ਓਰਾ)

ਭਾਵ—ਅਤੇ ਜੇ ਓਹ ਮੈਨੂੰ ਦਰਸ਼ਨ ਦੇਵੇ ਤਾਂ ਮੈਂ ਸੈਂਕੜੇ ਭਰੇ ਕੋਸ਼ ਉਸਨੂੰ ਦੇਵਾਂਗਾ॥੩੬॥

ਚੋ ਸ਼ੁਹਰਤ ਕੁਨਾਨੀਦ ਸ਼ਹਰ ਅੰਦਰੂੰ॥
ਬਿ ਬਖ਼ਸ਼ੀਦ ਮਨ ਖ਼ੂਨ ਅਜ਼ਾਂ ਖ੍ਵਾਰ ਖੂੰ॥੩੭॥

ਚੋ = ਜਦ। ਸ਼ੁਹਰਤ = ਢੰਡੋਰਾ। ਕੁਨਾਨੀਦ = ਕਰਾਇਆ। ਸ਼ਹਰ = ਨਗਰੀ।
ਅੰਦਰੂ = ਵਿਖੇ। ਬਿ = ਬਧੀਕ। ਬਖ਼ਸ਼ੀਦ = ਛਡਿਆ। ਮਨ = ਮੈਂ। ਖ਼ੂੰ = ਨ।
ਅਜਾਂ = ਉਸ। ਖ਼ਾਰਖ਼ੂੰ = (ਖੂੰਖਾਰ) ਧਾੜਵੀ।