ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੮)

ਹਿਕਾਯਤ ਯਾਰਵੀਂ

ਭਾਵ—ਜੋ ਉਸਦਾ ਅਲੰਕਾਰ ਮੈਨੂੰ ਦਿਖਾਓ ਕਿ ਤੂੰ ਪੁਰਾਣਾ ਘੋੜਾ ਕਿਕਰ ਲੈ ਗਿਆ ਹੈਂ॥੪੧॥

ਨਿਸ਼ਸਤੰਦ ਅਜ਼ਾਂ ਵਹੇਬਰ ਰੋਂਦਿਆਬ॥
ਬਿਬੁਰਦੰਦ ਬਾਦਹ ਬਿਖ਼ੁਰਦੰਦ ਕਬਾਬ॥੪੨॥

ਨਿਸ਼ਸਤੰਦ = ਬੈਠ ਗਈ। ਅਜ਼ਾਂ = ਉਸੇ। ਵਜ਼ਾ = ਢੰਗ। ਬਰ = ਉਪਰ।
ਰੋਦ = ਨਦੀ। ਇ = ਦੀ। ਆਬ = ਪਾਣੀ। ਬਿਬੁਰਦੰਦ = ਲੈ ਗਏ। ਬਾਦਹ = ਸੁਰਾ
ਖੁਰਦੰਦ = ਖਾਧਾ। ਕਬਾਬ = ਭੁੰਨਿਆਂ ਮਾਸ।

ਭਾਵ—ਓਸੇ ਢੰਗ ਪਾਣੀ ਦੀ ਨਦੀ ਉਤੇ ਬੈਠ ਗਈ ਅਤੇ ਦਾਰੂ ਪੀਤਾ ਅਤੇ ਮਾਸ ਖਾਧਾ॥੪੨॥

ਰਵਾਂਕਰਦ ਅੱਵਲ ਬਸੇ ਪੁਸ਼ਤਿਕਾਹ॥
ਦਗ਼ਾ ਮੇਦਿਹਦ ਪਾਸ ਬਾਨਾਨਿ ਸ਼ਾਹ॥੪੩॥

ਰਵਾਂਕਰਦ = ਤੋਰੇ। ਅੱਵਲ = ਪਹਿਲਾਂ। ਬਸੇ = ਬਹੁਤ। ਪੁਸ਼ਤ = ਪੂਲਾ। ਇ = ਦਾ
ਕਾਹ = ਘਾਉ। ਦਗ਼ਾ = ਧੋਖਾ। ਮੇਦਿਹਦ = ਦਿੰਦੀ ਰਹੀ। ਪਾਸਬਾਨਾਨ = ਰਾਖੇ।
ਇ = ਦੇ। ਸ਼ਾਹ = ਰਾਜਾ

ਭਾਵ—ਪਹਿਲਾਂ ਘਾਉ ਦੇ ਬਹੁਤੇ ਪੂਲੇ ਰੋਹੜੇ ਅਤੇ ਰਾਜੇ ਦੇ ਰਾਖਿਆਂ ਨੂੰ ਧੋਖਾ ਦਿੰਦੀ ਰਹੀ॥੪੩॥

ਵਜ਼ਾਂ ਪੁਸ ਬਿਕੋਸ਼ਸ਼ ਕੁਨਾਨੀਦ ਲਖ਼ਤ॥
ਬਪੈਰਸ਼ ਦਰਾਮਦ ਜ਼ ਦਰੀਆਇ ਸਖ਼ਤ॥੪੪॥

ਵ = ਅਤੇ। ਜ਼ਾਂ = ਉਸਤੇ। ਪਸ = ਪਿਛੋਂ। ਬਿ = ਵਾਧੂ। ਕੋਸ਼ਸ਼ = ਉਪਾਇ।
ਕੁਨਾਨੀਦ = ਕੀਤਾ। ਲਖਤ = ਥੋੜਾ ਚਿਰ। ਬ = ਵਾਧੂ। ਪੈਰ = ਪਾਰ। ਸ਼ = ਉਸ
ਦਰਾਮਦ = ਆਈ। ਜ਼ = ਤੇ। ਦਰੀਆ = ਨਦ। ਇ = ਉਸਤਤੀ
ਸੰਬੰਧੀ। ਸਖ਼ਤ = ਭਾਰਾ

ਭਾਵ—ਉਸਤੇ ਪਿਛੋਂ ਥੋੜਾ ਚਿਰ ਬੜੀ ਫੁਰਤੀ ਕੀਤੀ ਅਤੇ ਉਸ ਭਾਰੇ ਨਦ ਤੇ ਪਾਰ ਲੰਘ ਗਈ॥੪੪॥

ਵਜ਼ਾਂ ਬਿਸ਼ਕੁਨਾਨੀਦ ਓ ਗਰਦ ਸ਼ੁਦ
ਬਦੀਦਸ਼ ਅਜ਼ੋ ਸ਼ਾਹ ਪੁਛ ਮੁਰਦਾਸ਼ਦ॥੪੫॥

ਵ = ਅਤੇ। ਜਾਂ = ਉਸਤੇ। ਬਿਸ਼ਕੁਨਾਨੀਦ = ਮਾਰੇ। ਓ = ਓਹ। ਗਰਦਸ਼ੁਦ = ਪਉਣ
ਹੋ ਗਈ। ਬ = ਕਰਕੇ। ਦੀਦ = ਦੇਖਣੇ।ਸ਼ = ਉਸ।ਅਜ਼ੋ = ਉਸਤੇ। ਸ਼ਾਹ = ਰਾਜਾ।
ਪਜ਼ਮੁਰਦਾ = ਅਸਚਰਜ। ਸ਼ੁਦ = ਹੋਗਿਆ।