ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੯)

ਹਿਕਾਯਤ ਯਾਰਵੀਂ

ਭਾਵ—ਅਤੇ ਉਸ (ਢੰਗ ਨਾਲ) ਉਸਨੇ ਮਾਰੇ ਅਤੇ ਪਉਣ ਹੋ ਗਈ (ਨਸ ਗਈ) ਉਸਨੂੰ ਦੇਖਕੇ ਰਾਜਾ ਉਸਤੇ ਹੱਕਾ ਬੱਕਾ ਰਹਿ ਗਿਆ॥੪੫॥

ਘੜੀ ਯਕ ਬਿਮਾਂਦੰਹ ਗ਼ਰੂਬ ਆਫ਼ਤਾਬ॥
ਵਜ਼ਾਂਜਾ ਬਿਯਾਮਦ ਕਸ਼ਾਯਦ ਤਨਾਬ॥੪੬॥

ਘੜੀ ਯਕ = ਇਕ ਘੜੀ। ਬਿਮਾਂਦੰਹ = (ਬਿਮਾਦਹ) ਰਹੇ। ਗਰੂਬ = ਛਿਪਣਾ।
ਆਫਤਾਬ = ਸੂਰਜ। ਵ = ਅਤੇ। ਜ਼ਾਂਜਾ = ਉਸ ਥਾਂ ਤੇ। ਬਿਯਾਮਦ ਆਈ।
ਕੁਸ਼ਾਯਦ = ਖੋਲਦੀ ਹੈ। ਤਨਾਬ = ਅਗਾੜੀ (ਰੱਸੇ)।

ਭਾਵ—ਸੂਰਜ ਛਿਪਣ ਨੂੰ ਜਦ ਇਕ ਘੜੀ ਰਹੀ ਤਾਂ ਓਥੋਂ ਆਈ ਅਤੇ ਰਸੇ ਖੋਲ੍ਹਦੀ ਭਈ॥੪੬॥

ਲਗਾਮਸ਼ ਬਿਦਾਦੰਦ ਸਵਾਰੇ ਸ਼ੁਦਸਤ॥
ਬਿਜ਼ਦ ਤਾਜ਼ੀਆਨਹ ਚੋਇਫ਼ਰੀਤਿ ਮਸਤ॥੪੭॥

ਲਗਾਮ = ਲਗਾਮ। ਸ਼ = ਉਸ। ਬਿਦਾਦੰਦ = ਦਿਤਾ। ਸਵਾਰੇ = ਚੜਾਉ।
ਸ਼ੁਦਸਤ = ਹੋ ਗਈ ਹੈ। ਬਿ = ਵਾਧੂ। ਜ਼ਦ = ਮਾਰਿਆ। ਤਾਜ਼ੀਆਨਹ = ਕੋਰੜਾ
ਚੋ = ਨਿਆਈਂ। ਇਫ਼ਰੀਤ = ਦੈਂਤ। ਇ = ਉਸਤਤੀ ਸੰਬੰਧੀ। ਮਸਤ = ਮੱਤਿਆ।

ਭਾਵ—ਉਸਨੂੰ ਕੰਡਿਆਲਾ ਦੇਕੇ ਉੱਪਰ ਚੜ੍ਹ ਗਈ ਅਤੇ (ਉਸ) ਮਤੇ ਹੋਏ ਦੈਂਤ (ਘੋੜਾ) ਨੂੰ ਕੋਰੜਾ ਮਾਰਿਆ॥੪੭॥

ਚੁਨਾ ਅਸ਼ਪ ਖ਼ੇਜ਼ੀਦ ਬਰਤਰ ਜ਼ ਸ਼ਾਹ॥
ਜ਼ ਬਾਲਾ ਦਰਾਮਦ ਬ ਦਰੀਆਇ ਗਾਹ॥੪੮॥

ਚੁਨਾ = ਅਜੇਹਾ। ਅਸ਼ਪ = ਘੋੜਾ। ਖੇਜ਼ੀਦ = ਭੜਕਿਆ। ਬਰਤਰ = ਉਪਰ ਦੀ।
ਜ਼ = ਤੇ। ਸ਼ਾਹ = ਰਾਜਾ। ਜ਼ = ਵਿਚ। ਬਾਲਾ = ਉਚਿਆਈ। ਦਰਾਮਦ = ਆਇਆ
ਬ = ਵਾਧੂ। ਦਰੀਆਇ = ਨਦੀ। ਗਾਹ = ਥਾਉਂ।

ਭਾਵ—ਘੋੜਾ ਰਾਜੇ ਦੇ ਉਪਰ ਦੀ ਅਜਿਹਾ ਟੱਪਿਆ ਜੋ ਉਪਰ ਦੀ ਨਦੀ ਵਿਚ ਆ ਪਿਆ॥੪੮॥

ਬਪੈਰਸ਼ ਦਰਾਮਦ ਜ਼ਿ ਦਰੀਆ ਅਜ਼ੀਮ
ਕਿ ਪਾਰਸ਼ ਹਮੇਗਸ਼ਤ ਹੁਕਮਿ ਕਰੀਮ॥੪੯॥

ਬਪੈਰਸ਼ = ਤਕਕੇ। ਦਰਾਮਦ = ਆਈ। ਜਿ = ਤੇ। ਦਰੀਆ = ਨਦੀ।
ਅਜ਼ੀਮ = ਵੱਡਾ (ਭਿਆਨਕ)। ਕਿ = ਜੋ। ਪਾਰਸ਼ = ਉਸਤੇ ਪਾਰ।
ਹਮੇਗਸ਼ਤ = ਹੋ ਗਈ। ਹਰਮਿ ਕਰੀਮ = ਦਿਆਲੂ ਦੀ ਆਗ੍ਯਾ