ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੦)

ਹਿਕਾਯਤ ਯਾਰਵੀਂ

ਭਾਵ—ਉਸ ਭਿਆਨਕ ਨਦੀ ਵਿਚ ਤੁਰ ਪਈ ਅਤੇ ਦਿਆਲੂ (ਪਰਮੇਸਰ) ਦੀ ਆਗ੍ਯਾ ਨਾਲ ਪਾਰ ਹੋ ਗਈ॥੪੯॥

ਫਿਰੋਦ ਆਮਦ ਅਜ਼ ਅਸਪ ਕਰਦਸ਼ ਸਲਾਮ॥
ਬਿਗੋਯਦ ਸੁਖ਼ਨ ਸ਼ਾਹ ਅਰਬੀ ਕਲਾਮ॥੫੦॥

ਫਿਰੋਦ = ਹੇਠਾਂਹ। ਆਮਦ = ਆਈ। ਅਜ਼ = ਤੇ। ਅਸ਼ਪ = ਘੋੜਾ।
ਕਰਦ = ਕੀਤੀ। ਸ਼ = ਉਸ। ਸਲਾਮ = ਨਿਮਸ਼ਕਾਰ। ਬਿਗੋਯਦ = ਕਹਿੰਦੀ ਹੈ।
ਸੁਖ਼ਨ = ਵਚਨ। ਸ਼ਾਹ = ਰਾਜਾ। ਅਰਬੀ ਕਲਾਮ = ਅਰਬ ਦੇਸ ਦੀ ਬੋਲੀ।

ਭਾਵ—ਘੋੜਿਓਂ ਉਤਰੀ ਅਤੇ ਉਸਨੂੰ ਨਿਮਸ਼ਕਾਰ ਕੀਤੀ ਰਾਜੇ ਨਾਲ ਅਰਬੀ ਵਿਚ ਬੋਲੀ॥੫੦॥

ਤੋ ਅਕਲਸ਼ ਚਰਾ ਕੁਸ਼ਤਹਈ ਸ਼ੇਰ ਸ਼ਾਹ॥
ਕਿ ਮਾਰਾਹ ਬੁਰਦਨ ਤੋਂ ਦਾਦਨ ਸੁਰਾਹ॥੫੧॥

ਤੋ = ਤੂੰ। ਅਕਲ = ਬੁਧੀ। ਸ਼ = ਅਪਣੀ। ਚਰਾ = ਕਿਉਂ। ਕੁਸ਼ਤਹਈ = ਤੈਂ
ਮਾਰੀ ਹੈ। ਸ਼ੇਰਸ਼ਾਹ = ਨਾਉਂ। ਕਿ = ਜੋ। ਮਾ = ਅਸੀ। ਰਾਹ = ਰਾਹੂ
ਘੋੜੇ ਦਾ ਨਾਉਂ) ਬੁਰਦਨ = ਲੈ ਜਾਣਾ। ਤੋ = ਤੁਸੀ। ਦਾਦਨ = ਦੇਣਾ। ਸੁਰਾਹ = ਨਾਉਂ।

ਭਾਵ—ਹੇ ਸ਼ੇਰਸ਼ਾਹ ਤੋਂ ਆਪਣੀ ਬੁਧੀ ਕਿਉਂ ਮਾਰ ਲਈ ਜੋ ਅਸਾਡਾ ਰਾਹੂ ਲੈ ਜਾਣਾ ਅਤੇ ਤੁਸੀਂ ਆਪ ਸਰਾਹੂ ਦੇ ਦੇਣਾ॥ ੫੧॥

ਬਿਗੁਫ਼ਤਸ਼ ਚੁਨੀ ਤਾ ਰਵਾਕਰਦ ਰਖ਼ਸ਼॥
ਬਿਯਾਦ ਆਮਦ ਓ ਏਜ਼ਦਏਦਾਦ ਬਖਸ਼॥੫੨॥

ਬਿ = ਵਾਧੂ। ਗੁਫ਼ਤ = ਆਖਿਆ। ਸ਼ = ਉਸ। ਚੁਨੀ = ਇਸ ਕਾਰ।
ਰਵਾਕਰਦ = ਤੋਰਿਆ। ਰਖਸ਼ = ਘੋੜਾ। ਬਿਯਾਦ = ਚੇਤੇ। ਆਮਦ = ਆਇਆ।
ਓ = ਉਸਨੂੰ। ਏਜ਼ਦਏ = ਬਿਧਾਤਾ। ਦਾਦ ਬਖ਼ਸ਼ = ਦਾਤਾਰ।

ਭਾਵ—ਇਸ ਪ੍ਰਕਾਰ ਉਸਨੂੰ ਕਹਿਕੇ ਘੋੜਾ ਤੋਰਿਆ ਅਤੇ ਉਸਨੂੰ ਪ੍ਰਮੇਸਰ ਦਾਤਾਰ ਚੇਤੇ ਆਯਾ॥੫੨॥

ਬਿਉਫ਼ਤਾਦ ਪੁਸ਼ਤ ਅਸ਼ਪਹਾ ਬੇਸ਼ੁਮਾਰ॥
ਕਿ ਓਰਾ ਨਹਮ ਬਰ ਕੁਨਦ ਕਸ ਸਵਾਰ॥੫੩॥

ਬਿ = ਵਾਧੂ। ਉਫ਼ਤਾਦ = ਪਏ। ਪੁਸ਼ਤ = ਪਿਛੇ। ਅਸ਼ਪਹਾ = ਘੋੜੇ।
ਬੇ ਸ਼ੁਮਾਰ = ਅਣਗਿਣਤ। ਕਿ = ਭਰ। ਓਰਾ = ਉਸਨੂੰ। ਨ = ਨਹੀਂ।
ਹਮ = ਭੀ। ਬਰਕੁਨਦ = ਫੜਿਆ। ਕਸ = ਕਿਸੇ। ਸਵਾਰ = ਘੋੜ ਚੜ੍ਹਾ।