ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੧)

ਹਿਕਾਯਤ ਯਾਰਵੀਂ

ਭਾਵ—ਅਨਗਿਣਤ ਘੋੜੇ ਪਿਛੇ ਪਏ ਪਰ ਉਸਨੂੰ ਕਿਸੇ ਘੋੜ ਚੜ੍ਹੇ ਨੇ ਭੀ ਨਾ ਫੜਿਆ॥੫੩॥

ਬਿਜ਼ਦ ਮਰਦ ਦਸਤਾਰਹਾ ਪੇਸ਼ਿ ਸ਼ਾਹ॥
ਕਿ ਐ ਸ਼ਾਹ ਸ਼ਾਹਾਨਿ ਆਲਮ ਪਨਾਹ॥੫੪॥

ਬਿਜ਼ਦ = ਮਾਰੀਆਂ। ਮਰਦ = ਸੂਰਮਾ। ਦਸਤਾਰਹਾ = ਪਗੜੀਆਂ। ਪੇਸ਼ਿ
ਸ਼ਾਹ = ਰਾਜੇ ਅਗੇ। ਕਿ = ਜੋ। ਐ = ਹੇ। ਸ਼ਾਹਸ਼ਾਹਾਨ = ਅਧਿਰਾਜ।
ਇ = ਉਸਤਤੀ। ਆਲਮ ਪਨਾਹ = ਜਗਤ ਸਹਾਰਾ।

ਭਾਵ—ਸੂਰਮਿਆਂ ਨੇ ਰਾਜੇ ਅੱਗੇ ਪੱਗਾਂ ਸੁਟੀਆਂ ਜੋ ਹੈ ਜਗਤ ਆਸਰੇ ਅਧਿਰਾਜ॥੫੪॥

ਬਿਗੀਰਦ ਕਸੇ ਹਰਦੋ ਆਹੂ ਬੁਰਾਕ॥
ਤੋ ਓਰਾ ਬਿਬਖ਼ਸ਼ੀਦ ਖ਼ੁਦ ਦਸਤ ਤਾਕ॥੫੫॥

ਬਿਗੀਰਦ = ਫੜੇ। ਕਸੇ = ਕੋਈ। ਹਰਦੋ = ਦੋਨੋਂ। ਆਹੂ ਬੁਰਾਕ = ਹਰਨ ਵਾਲੇ
ਤੋ = ਤੁਸੀਂ। ਓਰਾ = ਉਸਨੂੰ। ਬਿ = ਵਾਧੂ। ਬਖਸ਼ੀਦ = ਦੇ ਦਿੱਤਾ।
ਖੁਦ ਦਸਤ = ਅਪਣੀ ਹੱਥੀਂ। ਤਾਕ = ਟਾਂਕ (ਇਕ)।

ਭਾਵ— ਕੋਈ ਦੋਨਾਂ ਬਿਜਲੀ ਵਰਗੇ ਹਰਨਾਂ ਨੂੰ (ਕਿਕੁਰ) ਫੜਦਾ ਤੁਸੀਂ ਅਪਣੀ ਹੱਥੀਂ ਉਸਨੂੰ ਇਕ ਦੇ ਦਿਤਾ। ੫੫॥

ਚਿਰਾ ਮੇਕੁਨਦ ਕਾਰਹਾ ਬੇਖ਼ੁਦੀ॥
ਕਿ ਰਾਹਾ ਅਜ਼ੋ ਮਨ ਸੁਰਾਹਾ ਤੁਈ॥੫੬॥

ਚਿਰਾ = ਕਿਉਂ। ਮੇਕੁਨਦ = ਕਰਦਾ ਹੈ। ਕਾਰਹਾ = ਕੰਮ (ਬਹੁਵਾਕ)।
ਬੇਖਦੀ = ਬੇਸੁਰਤੀ। ਕਿ = ਜੋ। ਰਾਹਾ = ਰਾਹੂ (ਘੋੜਾ)। ਅਜ਼ੋ = ਉਸਤੇ
ਮਨ = ਨਿਸਚੇ। ਸੁਰਾਹਾ = ਨਾਉਂ। ਤੁਸੀਂ = ਤੁਸੀਂ।

ਭਾਵ— (ਰਾਜਾ)ਕਿਉਂ ਬੇਸੁਰਤੀਦੇ ਕੰਮ ਕਰਦਾ ਹੈਂ ਜੋ ਰਾਹਾ ਉਸਤੇ (ਚੁਰਾਯਾ ਗਿਆ) (ਅਤੇ) ਨਿਸਚੇ ਜਾਣੋ ਸੁਰਾਹਾ ਤੁਸੀਂ (ਦੇ ਦਿੱਤਾ) ॥੫੬॥

ਬਿ ਬੁਰਦਸ਼ ਅਜ਼ੋ ਅਸ਼ਪ ਹਰਦੋ ਅਜ਼ੀਮ॥
ਵਜ਼ਾਂ ਰਾ ਬਿਖ਼ਸ਼ੀਦ ਹੁਕਮਿ ਰਹੀਮ॥੫੭॥

ਬਿ = ਵਾਧੂ। ਬੁਰਦ = ਲੈ ਗਈ। ਸ਼ = ਓਹ। ਅਜ਼ੋ = ਉਸਤੇ। ਅਸ਼ਪ = ਘੋੜਾ।
ਹਰਦੋ = ਦੋਨੋਂ। ਅਜ਼ਮ ਵੱਡੇ। ਵ = ਅਤੇ। ਜ਼ਾਂ = ਉਸ। ਰਾ = ਨੂੰ।
ਬਿਖਸ਼ੀਦ = ਦੇ ਦਿਤੇ। ਹੁਕਮ = ਆਗਿਆ। ਇ = ਦੇ। ਰਹੀਮ = ਦਿਆਲੂ।