ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੩)

ਹਿਕਾਯਤ ਬਾਰਵੀਂ

[1]ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਇਕ ਪ੍ਰਕਾਸ਼ਿਕ ਸੋਭਾ ਵਾਲਾ ਅਸਚਰਜ ਚੇਤਨ ਜੀਵ ਦੀ (ਜਨਮ ਮਰਨ ਦੇ ਛੁਟਕਾਰੇ ਰੂਪ) ਫ਼ਤੇ (ਜਿੱਤ) ਕਰਨ ਵਾਲਾ (ਪ੍ਰਮੇਸ਼ਰ)

ਹਿਕਾਇਤ ਦਵਾਜ਼ਦਹਮ

ਬਾਰਵੀਂ ਸਾਖੀਂ

ਰਜ਼ਾ ਬਖ਼ਸ਼ ਬਖ਼ਸ਼ਿੰਦਹ ਏ ਬੇਸ਼ੁਮਾਰ॥
ਰਿਹਾਈ ਦਿਹ ਓ ਪਾਕ ਪਰਵਰਦਿਗਾਰ॥੧॥

ਰਜ਼ਾਬਖ਼ਸ਼ = ਅਨੰਦ ਦੇਣ ਵਾਲਾ। ਬਖ਼ਸ਼ਿੰਦਰ = ਦਾਤਾਰ। ਏ = ਉਸਤਤੀ
ਸੰਬੰਧੀ। ਬੇਸ਼ੁਮਾਰ = ਅਨਗਿਣਤ। ਰਿਹਾਈ ਦਿਹ = ਛੁਟਕਾਰਾ ਦੇਣ ਵਾਲਾ।
ਓ = ਅਤੇ। ਪਾਕ = ਪਵਿਤ੍। ਪਰਵਰਦਿਗਾਰ = ਪਾਲਣ ਵਾਲਾ।

ਭਾਵ—(ਅਸੀ ਇਸ ਸਾਖੀ ਨੂੰ ਸ੍ਰੀ ਅਕਾਲ ਪੁਰਖ ਦਾ ਨਾਉਂ ਲੈਕੇ ਅਰੰਭ ਕਰਦੇ ਹਾਂ ਜੋ) ਅਨੰਦ ਦੇਣ ਵਾਲਾ ਅਤੇ ਅਨਗਿਣਤ ਦਾਤਾ ਛੁਟਕਾਰਾ ਦੇਣ ਵਾਲਾ ਅਤੇ ਪਵਿਤ੍ ਪਾਲਣ ਵਾਲਾ॥੧॥

ਰਹੀਮੋ ਕਰੀਮੋ ਮਕੀਨੋ ਮਕਾਂ॥
ਅਜ਼ੀਮ ਫ਼ਹੀਮੋ ਜ਼ਮੀਨੋ ਜ਼ਮਾਂ॥੨॥

(ਰਹੀਮੋ ਰਹੀਮ ਓ) ਰਹਮ = ਦਿਆਲੂ। ਓ = ਅਤੇ। ਕਰੀਮ = ਕ੍ਰਿਪਾਲੂ।
ਓ=ਅਤੇ। ਮਕੀਨ = ਵਾਸੀ। ਓ = ਅਤੇ। ਮਕਾਨ = ਵਾਸ। ਅਜ਼ੀਮ = ਵੱਡਾ
ਓ = ਅਤੇ। ਫ਼ਹੀਮ = ਜਾਨਣਹਾਰ। ਓ = ਅਤੇ। ਜ਼ਮੀਨ = ਧਰਤੀ।
ਓ = ਅਤੇ। ਜ਼ਮਾਂ = ਸਮਾਂ।

ਭਾਵ—ਅਤੇ ਦਿਆਲੂ ਕ੍ਰਿਪਾਲੂ ਵਸਨੀਕ ਅਤੇ ਘਰ ਬਾਰ ਭੀ ਓਹੀ ਅਤੇ ਧਰਤੀ ਸਮਾਂ ਅਤੇ ਵੱਡਾ ਅਰ ਜਾਨਣਹਾਰ (ਹੈ)॥੨॥

ਸ਼ੁਨੀਦਮ ਸਖ਼ੁੰਨ ਕੋਹਿ ਕੈਬਰ ਅਜ਼ੀਮ॥
ਕਿ ਅਫ਼ਗ਼ਾਂ ਯਕੇ ਬੁਦ ਆਂ ਜਾ ਰਹੀਮ॥੩॥


  1. ੧ ਓਅੰਕਾਰ ਦੇ ਨਿਰਨੇ ਲਈ ਦੇਖੋ ਟੀਕਾ “ਭਾਈ ਗੁਰਦਾਸ ਜੀ” ਦੇ ਕਬਿੱਤ ਸਵੱਯਾਂ ਦਾ।