ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੪)

ਹਿਕਾਯਤ ਬਾਰਵੀਂ

ਸ਼ੁਨੀਦਮ = ਮੈਂ ਸੁਣੀ ਹੈ। ਸਖ਼ੁੰਨ = ਵਾਰਤਾ। ਕੋਹ = ਪਹਾੜ। ਇ = ਦੀ।
ਕੈਬਰ = ਨਾਉਂ। ਅਜ਼ੀਮ = ਵੱਡਾ। ਕਿ = ਜੋ। ਅਫ਼ਗਾਂ = ਪਠਾਣ। ਯਕੇ = ਇਕ
ਬੂਦ = ਸੀ। ਆਂਜਾ = ਉਥੇ। ਰਹੀਮ = ਨਾਉਂ।

ਭਾਵ—(ਸ੍ਰੀ ਗੁਰੂ ਜੀ ਲਿਖਦੇ ਹਨ) ਅਸੀਂ ਖ਼ੈਬਰ ਨਾਉਂ ਇਕ ਵਡੇ ਪਹਾੜ ਦੀ ਸਾਖੀ ਸੁਣੀ ਹੈ। ਜੋ ਇਕ ਰਹੀਮ ਨਾਮੇ ਪਠਾਣ ਉਥੇ ਸੀ ॥੩॥

ਯਕੇ ਬਾਨੂਏ ਬੂਦ ਓ ਹਮਚੋ ਮਾਹ॥
ਕੁਨਦ ਦੀਦਨਸ਼ ਰਿਸ਼ਤਹ ਗਰਦਨ ਜ਼ਸ਼ਾਹ॥੪॥

ਯਕੇ = ਇਕ। ਬਾਨੂਏ = ਇਸਤ੍ਰੀ। ਬੂਦ = ਸੀ। ਓ = ਓਹ। ਹਮਚੋ = ਨਿਆਈਂ।
ਮਾਹ = ਚੰਦ੍ਰਮਾ। ਕੁਨਦ = ਕਰੇ। ਦੀਦਨ = ਦੇਖਣਾ। ਸ਼ = ਉਸ।
ਰਿਸ਼ਤਹ = ਫਾਹੀ। ਗਰਦਨ = ਧੌਣ। ਜ = ਉਤੇ। ਸ਼ਾਹ = ਰਾਜਾ।

ਭਾਵ—ਉਸਦੀ ਇਕ ਚੰਦ੍ਰਮੁਖੀ ਇਸਤ੍ਰੀ ਸੀ ਜਿਸਦਾ ਦੇਖਣਾ ਰਾਜਿਆਂ ਕੰਨ੍ਹੇ ਉਤੇ ਫਾਹੀ ਪਾ ਲੈਂਦਾ ਸੀ (ਉਸਨੂੰ ਦੇਖਕੇ ਰਾਜੇ ਮੋਹਤ ਹੋ ਜਾਂਦੇ ਸੇ)॥੪॥

ਦੋ ਅਬਰੂ ਚੋ ਅਬਰੇ ਬਹਾਰਾਂ ਕੁਨਦ॥
ਬਿ ਮਿਯਗਾਂ ਚੋ ਅਜ਼ ਤੀਰ ਬਾਰਾਂ ਕੁਨਦ॥੫॥

ਅਬਰੂ = ਦੋ ਭਰਵੱਟੇ। ਚੋ = ਨਿਆਈਂ। ਅਬਰੇ ਬਹਾਰਾਂ = ਬਰਾਤੀ
ਬਦਲ। ਕੁਨਦ = ਕਰਦੀ। ਬਿ = ਨਾਲ। ਮਿਯਗਾਂ = ਪਲਕਾਂ। ਚੋ = ਨਿਆਈਂ।
ਅਜ਼ = ਨਾਲ। ਤੀਰ = ਬਾਣ। ਬਾਰਾਂ = ਬਰਖਾ। ਕੁਨਦ = ਕਰਦੀ

ਭਾਵ—ਦੋ ਭਰਵੱਟੇ ਬਰਸਾਤੀ ਬੱਦਲ ਦੇ ਧਨੁਖ (ਪੀਂਘ) ਵਾਂਙੂ ਸਨ ਅਤੇ ਪਲਕਾਂ ਨਾਲ ਤੀਰਾਂ ਦੀ ਬਰਖਾ ਵਾਂਙੂ ਝਾੜ ਬੰਨ੍ਹਿਆਂ ਹੋਇਆ ਸੀ॥੫॥

ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਰਾ॥
ਬਹਾਰ ਗੁਲਿਸਤਾਂ ਦਿਹਦ ਸ਼ਾਹਰਾ॥੬॥

ਰੁਖ਼ = ਮੁਖ। ਏ = ਇਕ। ਚੂੰ = ਜਿਉਂ। ਖੁਲਾਸੀ ਦਿਹਦ = ਛੁਟਕਾਰਾ ਦੇਵੇ।
ਮਾਹ = ਚੰਦ੍ਰਮਾਂ। ਰਾ = ਨੂੰ। ਬਹਾਰ ਗੁਲਿਸਤਾਂ = ਫੁਲਵਾੜੀ ਦੀ ਬਸੰਤ ਰੁਤ।
ਦਿਹਦ = ਦੇਵੇ। ਸ਼ਾਹਰਾ = ਰਾਜੇ ਨੂੰ।

ਭਾਵ—ਇਕ ਮੁਖੜਾ ਅਜੇਹਾ ਕਿ ਚੰਦ੍ਰਮਾ ਨੂੰ ਛੁਡਾ ਦੇਵੇ (ਅਰਥਾਤ ਉਸ ਮੁਖ ਨੂੰ ਦੇਖਕੇ ਲੋਕ ਚੰਦ੍ਰਮਾ ਦਾ ਧਿਆਨ ਛਡ ਦੇਨ) ਅਤੇ ਰਾਜਿਆਂ ਦੇ ਚਿਤਾਂ ਨੂੰ ਬਸੰਤੀ ਫੁਲਵਾੜੀ ਵਾਂਗੂੰ ਖਿੜਾ ਦੇਵੇ॥੬॥

ਬ ਅਬਰੂ ਕਮਾਨਿ ਸ਼ੁਦਹ ਨਾਜ਼ਨੀ॥