ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੭)

ਹਿਕਾਯਤ ਬਾਰਵੀਂ

ਕੁਨਦ ਦੋਸਤੀ ਬਾਹਮਹ ਯਕ ਦਿਗ਼ਰ॥
ਕਿ ਲੇਲੀਓ ਮਜਨੂੰ ਖ਼ਜ਼ਲ ਗੁਸਤਹ ਸਰ॥੧੧॥

ਕੁਨਦ = ਕਰਦੇ ਹਨ। ਦੋਸਤੀ = ਪਿਆਰ। ਬਾਹਮਹ = ਆਪੋ ਵਿਚੀ।
ਯਕ ਦਿਗਰ = ਇਕ ਦੂਜਾ। ਕਿ = ਜੋ। ਲੇਲੀ = ਨਾਉਂ। ਓ = ਅਤੇ।
ਮਜਨੂੰ = ਨਾਉਂ। ਖ਼ਜ਼ਿਲ = ਲਜਾਇਵਾਨ। ਗਸ਼ਤਹ ਸਰ = (ਸਰਗਸ਼ਤਹ)ਭੌਂਦੂ।

ਭਾਵ—ਆਪੋ ਵਿਚੀ ਇਕ ਦੂਜੇ ਨਾਲ ਅਜੇਹਾ ਪ੍ਰੇਮ ਕਰਦੇ ਭਏ ਜੋ ਲੇਲਾਂ ਮਜਨੂੰ ਭੀ ਲਜਾਇਵਾਨ ਹੋਕੇ ਉਜਾੜਾਂ ਵਿਚ ਫਿਰਨ ਲੱਗੇ॥੧੧॥

ਚੋ ਬਾ ਯਕ ਦਿਗਰ ਹਮਚੁਨੀਂ ਗ਼ੁਸ਼ਤ ਮਸਤ॥
ਚੋ ਪਾ ਅਜ਼ ਰਕਾਬੋ ਇਨਾਂ ਰਫ਼ਤ ਦਸਤ॥੧੨॥

ਚੋ = ਜਦ। ਬ = ਨਾਲ। ਯਕਦਿਗਰ = ਇਕ ਦੂਜਾ। ਦੁਨੀਂ = ਅਜੇਹਾ।
ਗਸ਼ਤ = ਹੋਯਾ ਮਸਤ = ਪੇਮ (ਮਦ)। ਚੋ = ਜੋ। ਪਾ = ਪੈਰ। ਅਜ਼ = ਤੇ।
ਰਕਾਬ = ਪਉੜ। ਓ = ਅਤੇ। ਇਨਾਂ = ਰਾਸਾਂ। ਰਫ਼ਤ = ਛੁਟੀ। ਦਸਤ = ਹੱਥ।

ਭਾਵ—ਜਦ ਇਕ ਦੂਜੇ ਨਾਲ ਅਜੇਹਾ ਪ੍ਰੇਮ ਹੋਇਆ ਜੋ ਪੈਰ ਪੌੜਿਓਂ ਅਤੇ ਰਾਸ ਹੱਥੋਂ ਛੁਟ ਗਈ॥੧੨॥

ਤਲਬ ਕਰਦ ਓ ਖ਼ਾਨਾਏ ਖ਼ਿਲਵਤੇ॥
ਮਿਆਂ ਆਮਦਸ਼ ਜ਼ੋ ਬਦਨ ਸ਼ਹਵਤੇ॥੧੩॥

ਤਲਬ ਕਰਦ = ਸੱਦਿਆ। ਓ = ਉਸਨੂੰ (ਹਸਨ ਖਾਂ। ਖ਼ਾਨਾ = ਘਰ।
ਏ = ਇਕ। ਖ਼ਿਲਵਤੇ = ਕਲਾ। ਮਿਆਂ = ਵਿਚ। ਆਮਦ = ਹੋਇਆ
ਜ਼ੋ = ਉਸਤੇ। ਬਦਨ = ਸਰੀਰ। ਸ਼ਹਵਤੇ = ਕਾਮ।

ਭਾਵ—ਉਸਨੂੰ ਇਕ ਕੱਲੇ ਘਰ ਸੱਦਿਆ ਅਤੇ ਉਸਦੇ ਕਰਕੇ ਉਸਦੇ ਸਰੀਰ ਵਿਚ ਕਾਮ ਭੜਕਿਆ॥੧੩॥

ਹਮੀਂ ਜ਼ਫ਼ਤ ਖ਼ੁਰਦੰਦ ਦੁ ਸੇ ਚਾਰ ਮਾਹ॥
ਖ਼ਬਰ ਕਰਦ ਜੋ ਦੁਸ਼ਮਨੇ ਨਿਜ਼ਦਿ ਸ਼ਾਹ॥੧੪॥

ਹਮੀਂ = ਇਸ ਪ੍ਰਕਾਰ। ਜ਼ੁਫ਼ਤ ਖ਼ੁਰਦੰਦ = ਕੱਠੇ ਹੁੰਦੇ ਰਹੇ। ਦੁ = ਦੋ
ਸੇ = ਤਿੰਨ ਚਾਰ = ਚਾਰ। ਮਾਹ = ਮਹੀਨਾ। ਖ਼ਬਰ = ਪਤਾ।
ਕਰਦ = ਕੀਤਾ। ਜੋ = ਉਸਦਾ। ਦੁਸ਼ਮਨੇ = ਇਕ ਵੈਰੀ। ਨਿਜ਼ਦ = ਪਾਸ।
ਇ = ਦੇ। ਸ਼ਾਹ = ਰਾਜਾ।

ਭਾਵ—ਇਸੇ ਪ੍ਰਕਾਰ ਦੋ ਚਾਰ ਮਹੀਨੇ ਮਿਲੇ ਰਹੇ ਤਾਂ ਇਕ ਵੈਰੀ ਰਾਜੇ