ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੭)

ਹਿਕਾਯਤ ਬਾਰਵੀਂ

ਪਾਸ ਓਸਦਾ ਪਤਾ ਕੀਤਾ (ਦੱਸਿਆ)॥੧੪॥

ਬਹੈਰਤ ਦਰਾਮਦ ਫ਼ਗ਼ਾਨੇ ਰਹੀਮ॥
ਕਸ਼ੀਦਨ ਯਕੇ ਤੇਗ਼ ਗ਼ੁੱਰਰਾਂ ਅਜ਼ੀਮ॥੧੫॥

ਬ = ਵਿਚ। ਹੈਰਤ = ਅਸਚਰਜ। ਦਰਾਮਦ = ਆਇਆ। ਫ਼ਗਾਨੇ
ਰਹੀਮ = ਰਹੀਮ ਪਠਾਣ। ਕਸ਼ੀਦਨ = ਖਿਚਕੇ। ਯਕੇ = ਇਕ।ਤੇਗ਼ = ਤਲਵਾਰ
ਗੁੱਜਰਾਂ = ਗਜਣ। ਅਜ਼ੀਮ = ਵੱਡਾ।

ਭਾਵ—ਰਹੀਮ ਪਠਾਣ ਅਸਚਰਜ ਰਹਿ ਗਿਆ ਅਤੇ ਇਕ ਭਗਉਤੀ ਖਿੱਚਕੇ ਵੱਡਾ ਗੱਜਿਆ॥੧੫॥

ਚੁ ਖ਼ਬਰਸ਼ ਰਸੀਦ ਆਂਕਿ ਆਮਦ ਸ਼ੌਹਰ॥
ਹਮਾ ਯਾਰਿ ਖ਼ੁਦ ਰਾ ਬਿਜ਼ਦ ਤੇਗ਼ ਸਰ॥੧੬॥

ਚੁ = ਜਦ ਖ਼ਬਰ = ਸੂਹ। ਸ਼ = ਉਸ। ਰਸੀਦ = ਪੁਜੀ। ਆਂਕਿ = ਜੋ।
ਆਮਦ = ਆਇਆ। ਸ਼ੌਹਰ = ਪਤੀ। ਹਮਾਂ = ਉਸੇ ਵੇਲੇ। ਯਾਰਿ ਖ਼ੁਦ = ਆਪਣਾ
ਪਿਆਰਾ। ਰਾ = ਦੇ। ਬਿਜ਼ਦ = ਮਾਰੀ। ਤੇਗ਼ = ਤਲਵਾਰ। ਸਰ = ਸਿਰ।

ਭਾਵ—ਜਦ ਉਸਨੂੰ ਪਤਾ ਲਗਿਆ ਜੋ ਪਤੀ ਆਇਆ ਤਾਂ ਝੱਟ ਆਪਣੇ ਮਿਤ੍ਰ ਦਾ ਸਿਰ ਤਲਵਾਰ ਨਾਲ ਵੱਢਿਆ॥੧੬॥

ਹਮਾਂ ਗੋਸ਼ਤਿ ਓ ਦੇਗ਼ ਅੰਦਰ ਨਿਹਾਦ॥
ਮਸਾਲਿਹ ਬਿਅੰਦਾਖ਼ਤ ਆਤਿਸ਼ ਬਿਦਾਦ॥੧੭॥

ਹਮਾਂ = ਓਹੀ। ਗੋਸ਼ਤਿ ਓ = ਉਹਦਾ ਮਾਸ। ਦੇਗ਼ = ਹਾਂਡੀ।ਅੰਦਰ = ਵਿਚ
ਨਿਹਾਦ = ਪਾਇਆ। ਮੁਸਾਲਿਹ = ਮਾਰਣ (ਲੂਣ ਮਿਰਚ ਆਦਿ)।
ਬਿਅੰਦਾਖ਼ਤ = ਪਾਇਆ। ਆਤਿਸ਼ = ਅੱਗ। ਬਿਦਾਦ = ਦਿਤੀ।

ਭਾਵ—ਅਤੇ ਉਸਦੇ ਮਾਸ ਨੂੰ ਤੌੜੀ ਵਿਚ ਪਾਇਆ ਅਤੇ ਮਾਰਣ ਪਾਕੇ ਅੱਗ ਬਾਲੀ॥੧੭॥

ਸ਼ੌਹਰ ਰਾ ਖ਼ੁਰਾਨੀਦ ਬਾਕੀ ਬਿਮਾਂਦ॥
ਹਮਹ ਨੌਕਰਾਂ ਰਾ ਜ਼ਿਆਫ਼ਤ ਕੁਨਾਂਦ॥੧੮॥

ਸ਼ੌਹਰ = ਪਤੀ। ਰਾ = ਨੂੰ। ਖ਼ੁਰਾਨੀਦ = ਖੁਲ੍ਹਾਇਆ। ਬਾਕੀ = ਬਚਿਆ।
ਬਿਮਾਂਦ = ਰਹਿਆ। ਹਮਹ = ਸਾਰੇ। ਨੌਕਰਾਂ = ਕਾਮਿਆਂ। ਰਾ = ਨੂੰ।
ਜ਼ਿਆਫਤ = ਨਿਉਂਤਾ। ਕੁਨਾਂਦ = ਕਰਾਇਆ।

ਭਾਵ—ਪਤੀ ਨੂੰ ਛਕਾਇਆ ਅਤੇ ਬਚੇ ਖੁਚੇ ਦਾ ਕਾਮਿਆਂ ਨੂੰ ਭੋਗ ਲਵਾਇਆ।੧੮