ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੮)

ਹਿਕਾਯਤ ਬਾਰਵੀਂ

ਚੁ ਖ਼ੁਸ਼ ਗਸ਼ਤ ਸ਼ੌਹਰ ਨਦੀਦਸ਼ ਚੋ ਨਰ॥
ਬਿਕੁਸ਼ਤ ਆਂ ਕਸੇ ਰਾ ਕਿ ਦਾਦਸ਼ ਖ਼ਬਰ॥੧੯॥

ਚ = ਜਦ। ਖ਼ੁਸ਼ = ਪ੍ਰਸੰਨ। ਗਸ਼ਤ = ਹੋਇਆ। ਸ਼ੌਹਰ = ਪਤੀ
ਨਦੀਦ = ਨਾ ਦੇਖਿਆ। ਸ਼ = ਉਸਨੇ। ਚੁ = ਜਦ। ਨਰ = ਪੁਰਖ।
ਬਿ = ਵਾਧੂ। ਕੁਸ਼ਤ = ਮਾਰਿਆ। ਆਂ = ਉਸ। ਕਸੇ = ਮਨੁਖ। ਰਾ = ਨੂੰ।
ਕਿ = ਜਿਨ। ਦਾਦ = ਦਿਤੀ। ਸ਼ = ਉਸ। ਖ਼ਬਰ = ਸੂਹ।

ਭਾਵ—ਜਦ ਉਸਦੇ ਪਤੀ ਨੇ ਕੋਈ ਪੁਰਖ ਨ ਦੇਖਿਆ ਅਤੇ ਜਦ ਪ੍ਰਸੰਨ ਹੋਯਾ ਤਾਂ ਉਸ ਮਨੁਖ ਨੂੰ ਮਾਰ ਦਿੱਤਾ ਜਿਸਨੇ ਪਤਾ ਦਿੱਤਾ ਸੀ॥ ੧੯॥

ਬਿਦੇਹ ਸਾਕੀਆ ਸਾਗਿਰਿ ਸਬਜ਼ ਗੂੰ॥
ਕਿ ਮਾਰਾਂ ਬਕਾਰ ਅਸਤ ਜੰਗ ਅੰਦਰੂੰ॥੨੦॥

ਬਿਦੇਹ = ਦੇਹੋ। ਸਾਕੀ = ਗੁਰੋ। ਆ = ਹੇ। ਸਾਗ਼ਿਰ = ਕਟੋਰਾ। ਇ = ਉਸਤਤੀ
ਸਨਬੰਧੀ। ਸਬਜ਼ = ਹਰਾ। ਗੂੰ = ਰੰਗ। ਕਿ = ਜੋ। ਮਾਰਾ = ਸਾਨੂੰ। ਬਕਾਰ
ਅਸਤ = ਲੋੜੀਂਦਾ ਹੈ। ਜੰਗ = ਜੁਧ। ਅੰਦਰੂੰ = ਵਿਚ।

ਭਾਵ—ਹੇ ਗੁਰੋ ਹਰੇ ਰੰਗ (ਵਿਹੂ) ਦਾ ਕਟੋਰਾ ਦਿਓ ਜੋ ਸਾਨੂੰ ਲੜਾਈ ਵਿਚ (ਸਤਰੂ ਲਈ) ਲੋੜ ਹੈ॥੨੦॥

ਲਬਾ ਲਬ ਬਿਕੁਨ ਓਦਮਬਦਮ ਨੋਸ਼ਕੁਨ॥
ਗ਼ਮਿ ਹਰਦੋ ਆਲਮ ਫਿਰਾਮੋਸ਼ ਕੁਨ॥੨੧॥

ਲਬਾਲਬ = ਮੂੰਹੋਂ ਮੂੰਹ।(ਭਰਪੂਰ)। ਬਿਕੁਨ = ਤੂੰ ਕਰ। ਓ = ਅਤੇ। ਦਮਬਦਮ = ਹਰ
ਵੇਲੇ (ਦਮਬਦਮ = ਸਾਹ ਤੇ ਅਸਾਹ) ਨੋਸ਼ਕੁਨ = ਤੂੰ ਪੀਉ। ਗ਼ਮ = ਚਿੰਤਾ।
ਇ = ਦੀ। ਹਰਦੋ = ਦੋਨੋਂ। ਆਲਮ = ਲੋਕ। ਫ਼ਿਰਾਮੋਸ਼ਕੁਨ = ਭੁਲਾ ਦੇਹ।

ਭਾਵ—ਗੁਰੂ ਜੀ ਵਰਨਨ ਕਰਦੇ ਹਨ ਹੇ ਔਰੰਗੇ ਤੂੰ ਹਰਵੇਲੇ ਪੀਓ (ਤੂੰ ਪੀਉ ਅਤ ਸਾਹ ਤੇ ਅਸਾਹ ਹੋਜਾ ਅਰਥਾਤ ਮਰਜਾ)ਅਰ ਲੋਕ ਪ੍ਰਲੋਕ ਦੀ ਚਿੰਤਾ ਛਡਦੇ॥੧੨॥ ਸਾਖੀ ਭਾਵ—ਸ੍ਰੀ ਗੁਰੂ ਜੀ ਔਰੰਗੇ ਪ੍ਰਤੀ ਲਿਖਦੇ ਹਨ ਜੋ ਤੇਰੇ ਮੁਲਾਣੇ ਅਤੇ ਹੋਰ ਮੰਤ੍ਰੀ ਆਦਿਕ ਇਸ ਇਸਤ੍ਰੀ ਵਰਗੇ ਧੋਖਾ ਦੇਣ ਵਾਲੇ ਅਤੇ ਛਲੀਏ ਹਨ। ਅਰ ਤੈਨੂੰ ਉਸ ਪਠਾਣ ਵਾਂਗੂੰ ਕੋਈ ਪਤਾ ਨਹੀਂ। ਆ ਜਗਤ ਦੇ ਧੰਦਿਆਂ ਨੂੰ ਛੱਡ ਅਤੇ ਚਲਦਾ ਹੋ (ਮਰ ਜਾਇ) ਤੇਰੇ ਅਜੇਹੇ ਜੀਵਨ ਤੋਂ ਮਰਣਾ ਚੰਗਾ ਹੈ ਜਿਸ ਕਰਕੇ ਸ੍ਰਿਸ਼ਟੀ ਸੁਖੀ ਵਸੇ॥੧੨॥