ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

3

ਅਥ ਜ਼ਫ਼ਰਨਾਮਾ ਸਟੀਕ ਲਿਖ੍ਯਤ॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਇਕ ਵਾਹਿਗੁਰੂ ਪਰ੍ਮ ਸਰੂਪ, ਸੋਭਾ ਵਾਲਾ। ਅਸਚਰਜ ਰੂਪ, ਅਗ੍ਯਾਨ ਅੰਧੇਰੇ ਤੋਂ ਪ੍ਰਕਾਸ਼ਕ ਜੀਵ ਦੀ ਫਤਹ ਕਰਨ ਵਾਲਾ ਹੈ।

ਜ਼ਫ਼ਰਨਾਮਾ ਪਾਦਸ਼ਾਹੀ ੧੦॥

ਫ਼ਤੇ ਦੀ ਪੱਤ੍ਰਕਾ ਜੋ ਸ੍ਰੀ ਗੁਰੂ ਦਸਮੇਸ ਜੀ ਨੇ ਉਚਾਰਨ ਕੀਤੀ ਅਤੇ ਔਰੰਗੇ ਨੂੰ ਘੱਲੀ।

ਹਕਾਇਤ ਪਹਿਲੀ ਤਥਾ ਪਹਿਲੀ ਕਹਾਣੀ

ਕਮਾਲੇ ਕਰਾਮਾਤ ਕਾਯਮ ਕਰੀਮ!
ਰਜ਼ਾ ਬਖਸ਼ੋ ਰਾਫ਼ਿਕ ਰਿਹਾ ਕੋ ਰਹੀਮ॥੧॥

ਕਮਾਲੇ = ਪੂਰਨ। ਕਰਾਮਾਤ = ਸ਼ਕਤੀ। ਕਾਇਮ = ਇਸਥਿਤ।
ਕਰੀਮ = ਕਿਰਪਾਲੂ। ਰਜ਼ਾ ਬਖਸ਼ = ਭਾਣਾ ਮਨਾਉਣ ਵਾਲਾ।
ਰਾਜ਼ਿਕ = ਅੰਨ ਦਾ ਦਾਤਾ। ਰਿਹਾ = ਛੁਟਕਾਰਾ ਕਰਨ ਹਾਰਾ।
ਕੋ = (ਏਹ ਪਦ 'ਕਿ' ਅਤੇ 'ਓ' ਦੇ ਮੇਲ ਨਾਲ ਬਣਿਆਂ ਹੈ।
ਕਿ = ਅਤੇ। ਊ = ਓਹ) ਅਤੇ ਓਹ। ਰਹੀਮ = ਦਿਆਲੂ

ਭਾਵ—ਓਹ ਪੂਰਨ ਸ਼ਕਤੀ ਵਾਲਾ, ਇਸਥਿਤ ਕ੍ਰਿਪਾਲੂ, ਭਾਣਾ ਮਨਾਉਣ ਵਾਲਾ, ਅੰਨ ਦਾਤਾ, ਛੁਟਕਾਰਾ ਕਰਨ ਹਾਰਾਅਤੇ ਦ੍ਯਾਲੂ ਹੈ॥੧॥

ਅਮਾਂ ਬਖ਼ਸ਼ ਬਖ਼ਸ਼ਿੰਦਰ ਓ ਦਸਤਗੀਰ॥
ਰਜ਼ਾ ਬਖਸ਼ ਰੋਜ਼ੀ ਇਹੋ ਦਿਲ ਪਜ਼ੀਰ॥੨॥

ਅਮਾਂ ਬਖ਼ਸ਼ = ਸੁਖਦਾਤਾ। ਬਖਸ਼ਿੰਦਰ = ਖਿਮਾਂ ਕਰਨ ਵਾਲਾ।
ਓ = ਅਤੇ। ਦਸਤਗੀਰ = ਹੱਥ ਫੜਨ ਵਾਲਾ। ਰਜ਼ਾ = ਭਾਣਾ
ਮਨਾਉਣ ਵਾਲਾ। ਰੋਜ਼ੀ ਦਿਹ = ਗੱਫਾ ਦੇਣ ਵਾਲਾ। (ਓ ਪਦ
ਵਾ ਸ਼ਬਦ ਤੇ ਬਣਦਾ ਹੈ।ਵਾ ਹੋਰ) ਦਿਲ ਪਜ਼ੀਰ = ਮਨਭਾਉਂਦਾ।

ਸ਼ਾਹਿਨਸ਼ਾਹਿ ਖ਼ੂਬੀ ਦਿਹੋ ਰਹਿਨਮੂੰ॥
ਕਿ ਬੇ ਗੂੰਨੋ ਬੇਚੂੰਨੋ ਚੂੰ ਬੇ ਨਮੂੰ॥੩॥