ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪)

ਹਿਕਾਯਤ ਪਹਿਲੀ

ਸਾਹਿਨਸ਼ਾਹ = ਰਾਜਿਆਂ ਦਾ ਰਾਜਾ। ਖ਼ੂਬੀ ਦਿਹੋ = ਚੰਗਿਆਈਆਂ
ਦੇਣ ਵਾਲਾ ਰਹਿਨਮੂੰ = ਰਸਤੇ ਪਾਉਣ ਵਾਲਾ। ਕਿ = ਅਤੇ।
ਬੇਗੂੰਨੋ = ਰੰਗਾਂ ਤੋਂ ਰਹਤ । ਬੇਚੂੰਨੋ = ਦ੍ਰਿਸ਼ਟਾਂਤ ਰਹਿਤ।
ਚੂੰ = ਜੇਹਾ, ਵਰਗਾ । ਬੇਨਮੂੰ = ਨਿਰਾਕਾਰ ॥ ੩ ॥

ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼ ॥
ਖ਼ੁਦਾਵੰਦ ਬਖ਼ਸ਼ਿੰਦਾ ਓ ਐਸ਼ ਅਰਸ਼॥੪॥

ਨ = ਨਹੀਂ । ਸਾਜ਼ = ਸਮਿਆਨ। ਨ = ਨਹੀਂ। ਬਾਜ਼ = ਉਗਰਾਹੀ,
ਮਾਮਲਾ ਕਰ। ਨ = ਨਹੀਂ । ਫੌਜੋ = ਜੱਥਾ। ਨ = ਨਹੀਂ।
ਫਰਸ਼ = ਵਿਛਾਈ। ਖੁਦਾਵੰਦ = ਪਤੀ। ਬਖ਼ਸ਼ਿੰਦ = ਦਾਤਾ।
ਐਸ਼= ਸ੍ਵਰਗ। ਅਰਸ਼ = ਅਠਵਾਂ ਅਸਮਾਨ। ਓ = (ਵਾਚਕ
ਵਾ ਪਦ ਦਾ ਹੈ । ਵਾ ਹੋਰ) ਹੋਰ ॥੪॥

ਜਹਾਂ ਪਾਕ ਜ਼ਬਰੱਸਤ ਜ਼ਾਹਰ ਜ਼ਹੂਰ॥
ਅਤਾ ਮੈ ਦਿਹੱਦ ਹਮ ਚੁ ਹਾਜ਼ਿਰ ਹਜ਼ੂਰ॥੫॥

ਜਹਾਂ ਪਾਕ = ਜਗਤ ਦੇ ਪਵਿੱਤ੍ਰ ਕਰਨਹਾਰਾ। ਜਬਰ = ਤਕੜਾ।
ਅਸਤ = ਹੈ। ਜ਼ਾਹਿਰ = ਪ੍ਰਗਟ। ਜ਼ਹੂਰ = ਪ੍ਰਤਾਪ। ਅਤਾ = ਦਾਤ।
ਮੇਦਿਹੱਦ = ਦਿੰਦਾ ਹੈ। ਹਮਚੁ = ਜਿਉਂ। ਹਾਜ਼ਿਰ = ਸਾਹਮਣੇ।
         ਹਜ਼ੂਰ = ਪਰਤੱਖ॥੫॥

ਅਤਾ ਬਖਸ਼ ਦੋ ਪਾਕੁ ਪਰਵਰਦਿਗਾਰ॥
ਰਹੀਮ ਅਸਤ ਰੋਜ਼ੀ ਦਿਹੋ ਹਰ ਦਿਆਰ॥੬॥

ਅਤਾ = ਗੱਫੇ। ਬਖਸ਼ਦ = ਦਿੰਦਾ ਹੈ। ਓ = ਅਤੇ। ਪਾਕ = ਸੁਧ
ਪਰਵਰਦਿਗਾਰ = ਪ੍ਰਿਤਪਾਲਾ ਕਰਨ ਵਾਲਾ। ਰਹੀਮ = ਦ੍ਯਾਲੂ
ਅਸਤ = ਹੈ। ਰੋਜ਼ੀ ਦਿਹ = ਦਾਤ ਦੇਣ ਵਾਲਾ ਅਰਥਾਤ ਦਾਤਾ
ਓ = ਅਤੇ। ਹਰ = ਸਭ । ਦਿਆਰ = ਦੇਸ ॥ ੬ ॥

ਕਿ ਸਾਹਿਬ ਦਿਆਰੱਸਤੁ ਆਜ਼ਮ ਅਜ਼ੀਮ॥
ਕਿ ਹੁਸਨਲ ਜਮਾਲੱਸਤੁ ਰਾਜ਼ਿਕ ਰਹੀਮ॥੭॥

ਕਿ = ਜੋ । ਸਾਹਿਬ = ਪਤੀ। ਦਿਆਰ = ਦੇਸ ਭਾਵ ਦੇਸ ਪਤੀ
ਅਸਤੁ = ਹੈ। ਆਜ਼ਮ = ਬਹੁਤ ਹੀ ਉੱਚਾ। ਅਜ਼ੀਮ = ਉੱਚਾ ਭਾਵ
ਉੱਚੇ ਤੇ ਉੱਚਾ ਅਰਥਾਤ ਅਤਿ ਊਚਾ। ਕਿ = ਜੋ। ਹੁਸਨ = ਸੁੰਦਰ।
(ਅਲ-ਅਰਬੀ ਦੇ ਪਦਾਂ ਦੇ ਪਹਿਲੇ ਫਾਲਤੂ ਬੋਲਦੇ ਹਨ। ਅਤੇ 'ਕਾ'