ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫)

ਹਿਕਾਯਤ ਪਹਿਲੀ

ਦਾ ਅਰਥ ਭੀ ਦਿਆ ਕਰਦਾ ਹੈ ਅਰਥਾਤ ‘ਅਲ 'ਕਾ' ਦਾ ਬੋਧਕ ਹੈ)
  ਜਮਾਲ = ਰੂਪ । ਅਸਤ = ਹੈ, ਭਾਵ ਸੁੰਦਰ ਸਰੂਪ ਹੈ।
  ਰਾਜ਼ਿਕ = ਗਫੇ ਦੇਣ ਵਾਲਾ। ਰਹੀਮ = ਦਿਆਲੂ ॥੭॥
ਕਿ ਸਾਹਿਬ ਸ਼ਉਰ ਅਸਤ ਆਜਿਜ਼ ਨਿਵਾਜ਼।
ਗ਼ਰੀਬਲ ਪ੍ਰੱਸਤੋ ਗ਼ਨੀਮੁਲ ਗੁਦਾਜ਼ ॥੮॥
ਕਿ - ਜੋ । ਸਾਹਿਬ ਸ਼ਊਰ = ਸਮਝ ਵਾਲਾ । ਅਸਤ = ਹੈ ।
ਆਜਿਜ਼ ਨਿਵਾਜ਼ = ਅਨਾਥਾਂ ਦੀ ਪਾਲਣਾ ਕਰਨ ਹਾਰਾ ।
ਗਰੀਬ = ਪ੍ਰਦੇਸੀ । ਅਲ = ਕਾ । ਸਤੋ = ਪੂਜਕ ਅਰਥਾਤ
ਸਹਾਈ, ਭਾਵ ਪ੍ਰਦੇਸੀਆਂ ਦਾ ਸਹਾਈ। ਗਨੀਮੁਲ ਗੁਦਾਜ = ਵੈਰੀਆਂ
ਦੇ ਗਾਲਣ ਵਾਲਾ, ਭਾਵ ਵੈਰੀਆਂ ਦੇ ਨਾਸ ਕਰਨ ਵਾਲਾ ਹੈ । ੮ ॥
ਸ਼ਰੀਅਤ ਪ੍ਰੱਸਤੋ ਫ਼ਜ਼ੀਲਤ ਮਆਬ।
ਹਕੀਕਤ ਸ਼ਨਾਸੋ ਨਬੀੳਲ ਕਿਤਾਬ ॥੯॥
ਸ਼ਰੀਅਤ ਪ੍ਰਸਤੁ = ਮਰਯਾਦਾ ਵਾਲਾ । ਫ਼ਜ਼ੀਲਤ = ਵਡਿਆਈ।
ਮੁਆਬ = ਭਰਿਆ ਹੋਇਆ, ਭਾਵ ਵਡਿਆਈ ਦਾ ਪੁੰਜ
ਹਕੀਕਤ = ਤੱਤ । ਮੁਸਲਮਾਨਾਂ ਦੇ ਮਜ਼ਹਬ ਵਿਚ ਪ੍ਰਮੇਸ਼ਰ ਦੀ ਪ੍ਰਾਪਤੀ
ਦੇ ਚਾਰ ਦਰਜੇ ਲਿਖੇ ਹਨ:—ਪਹਿਲਾ ਸ਼ਰੀਅਤ, ਦੂਜਾ ਤ੍ਰੀਕਤ, ਤੀਜਾ
ਮਾਰਫਤ,ਚੌਥਾ ਹਕੀਕਤ। ਹਕੀਕਤ ਸ਼ਨਾਸ = ਤੱਤ ਦੇ ਜਾਨਣ ਵਾਲਾ
ਨਬੀ – ਮੱਨਿਆਂ ਦੱਨਿਆਂ। ਉਲ = ਕਾ। ਕਿਤਾਬ = ਕੁਰਾਣ, ਵੇਦ,
    ਸ਼ਾਸਤ੍ਰ ਆਦਿਕ ਗ੍ਰੰਥ। ਭਾਵ ਜਿਸ ਵਾਹਿਗੁਰੂ ਨੂੰ ਸਭ
        ਵੇਦ ਸ਼ਾਸਤ੍ ਗ੍ਰੰਥ ਗਾਉਂਦੇ ਹਨ ॥੯॥
ਕਿ ਦਾਨਿੱਸ਼ ਪਯੋਹ ਅਸਤ ਸਾਹਿਬ ਸ਼ਊਰ
ਹਕੀਕਤ ਸ਼ਨਾਸੱਸਤੋ ਜ਼ਾਹਰ ਜ਼ਹੂਰ ॥੧੦॥
ਕਿ = ਜੋ । ਦਾਨਿਸ਼ ਪਯੋਹ = ਸਮਝ ਦਾ ਗਾਹਕ, ਭਾਵ ਜਾਣੀ ਜਾਣ ।
ਅਸਤ = ਹੈ । ਸਾਹਿਬ = ਪਤੀ । ਸ਼ਊਰ = ਸੋਝੀ ਭਾਵ ਸੋਝੀ ਵਾਲਾ।
ਹਕੀਕਤ ਸ਼ਨਾਸ = ਸਚਿਆਈ ਦਾ ਪਾਰਖੂ । ਅਸਤ = ਹੈ
ਜ਼ਾਹਿਰ = ਪ੍ਰਤੱਖ।ਜ਼ਹੂਰ = ਪ੍ਰਤਾਪ ਭਾਵ ਪ੍ਰਗਟ ਤਾਪ ਵਾਲਾ॥੧੦॥
ਸ਼ਨਾ ਜਿੰਦਹ ਏ ਇਲਮਿ ਆਲਮ ਖ਼ੁਦਾਇ।
ਕੁਸ਼ਾਇੰਦਹ ਏ ਕਾਰ ਆਲਮ ਕੁਸ਼ਾਇ॥੧੧॥
ਸ਼ਨਾ ਸਿੰਦਹ = ਜਾਣੂ । ਭਾਵ ਜਾਣਨੇ ਵਾਲਾ (ਏ, ਲਗਮਾਤ੍ਰਾ ਫਾਰਸੀ