ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬)

ਹਿਕਾਯਤ ਪਹਿਲੀ

ਬੋਲੀ ਵਿਚ ਕਾ, ਦਾ ਬੋਧਕ ਹੁੰਦੀ ਹੈ)। ਇਲਮ = ਜਾਚ, ਭਾਵ
ਵਿਦਿਆ ਜਾਨਣੇ ਵਾਲਾ। ਆਲਮ = ਪ੍ਰਿਥਵੀ। ਖੁਦਾਇ = ਪਤੀ,
ਭਾਵ ਪਰਜਾ ਪਤੀ। ਕਸ਼ਾਇੰਦ ਹੈ = ਸੌਖਾ ਕਰਨ ਵਾਲਾ। ਏ = ਕਾ
  ਕਾਰਿ, ਕੰਮ। ਭਾਵ ਕੰਮਾਂ ਦੇ ਸੌਖਾ ਅਤੇ ਸੰਪੂਰਨ ਕਰਨ ਵਾਲਾ।
   ਆਲਮ ਕੁਸ਼ਾਇ = ਸਾਰੀ ਧਰਤੀ ਨੂੰ ਜੈ ਕਰਨ ਵਾਲਾ।
     ਭਾਵ ਜਗਤ ਦੇ ਕੰਮਾਂ ਦੇ ਚਲਾਉਣ ਵਾਲਾ॥੧੧॥

ਗੁਜ਼ਾਰਿੰਦਹ ਏ ਕਾਰਿ ਆਲਮ ਕਬੀਰ॥
ਸ਼ਨਾਜਿੰਦਹ ਏ ਇਲਮਿ ਆਲਮ ਅਮੀਰ॥੧੨॥

ਗੁਜ਼ਾਰਿੰਦਏ — ਚਲੌਣਵਾਲਾ। ਕਾਰਿ = ਕੰਮ। ਆਲਮ = ਪਰਜਾ।
ਕਬੀਰ = ਵੱਡਾ। ਸ਼ਨਾਸਿੰਦਹਏ — ਜਾਨਣਵਾਲਾ। ਇਲਮ = ਵਿੱਦ੍ਯਾ।
ਆਲਿਮ = ਜਗਤ। ਅਮੀਰ = ਵੱਡਾ। ਭਾਵ ਸੰਸਾਰ ਦਾ ਮੋਹਰੀ। ਜੋ
ਪੂਰਬੋਕਤ ਗੁਣਾ ਪ੍ਰਵੀਨ ਹੈ ਮੈਂ ਉਸਦਾ ਸੇਵਨ ਕਰਦਾ ਹਾਂ॥੧੨॥

ਦਾਸਤਾਨ--ਸਾਖੀ

ਮਰਾ ਏਤਬਾਰੇ ਬਰੀਂ ਕਸਮ ਨੇਸਤ॥
ਕਿ ਏਜ਼ਦ ਗਵਾਹ ਅਸਤੁ ਯਜ਼ਦਾਂ ਯਕੋਸਤ॥੧੩॥

ਮਰਾ = ਮੈਨੂੰ। ਏਤਬਾਰੇ = ਭਰੋਸਾ। ਲਾਂ ਮਾਤ੍ਰਾਂ ਦਾ ਭਾਵ ਕੋਈ।
ਬਰ = ਉਪਰ। ਈਂ = ਇਸ। (ਬਰੀਂ = ਬਰ ਅਤੇ ਈਂ,ਸਬਦ ਦਾ ਜੋੜ
 ਹੈ) ਕਸਮ = ਸੁਗੰਦ। ਨੇਸਤ = (ਨ ਅਤੇ ਅਸਤ ਦਾ ਜੋੜ ਹੈ) ਨਹੀਂ
  ਹੈ। ਕਿ = ਅਤੇ। ਏਜ਼ਦ = ਅਕਾਲ ਪੁਰਖ। ਗਵਾਹ = ਸਾਖੀ।
   ਅਸਤੁ ਹੈ। ਯਜ਼ਦਾਂ = ਪਰਮੇਸ਼ਰ। ਯਕੇਸਤ = (ਯੂਕੇ ਅਤੇ
    ਅਸਤ ਦਾ ਜੋੜ) ਯਕੇ = ਇਕ। ਅਸਤ = ਹੈ।

ਭਾਵ—ਹੇ ਔਰੰਗੇ ਮੈਨੂੰ ਇਸ ਸੁਗੰਦ ਤੇ ਕੋਈ ਭਰੋਸਾ ਨਹੀਂ ਅਤੇ ਸ੍ਰੀ ਅਕਾਲ, ਪ੍ਰਮੇਸ਼ਰ ਜੋ ਇੱਕ ਹੈ ਇਸ ਗਲ ਨੂੰ ਜਾਣਦਾ ਹੈ॥੧੩॥

ਨ ਕਤਰਾਹ ਮੇਰਾ ਏਤਬਾਰੇ ਬਰੋਸਤ॥
ਕਿ ਬਖ਼ਸ਼ੀਓ ਦੀਵਾਂ ਹਮਹ ਕਿਜ਼ਬੱਗੋਸਤ॥੧੪॥

ਨ = ਨਹੀਂ। ਕਤਰਾ = ਪਾਣੀ ਦਾ ਤਿਪਕਾ। ਭਾਵ ਬਹੁਤ ਥੋੜਾ
ਏਤਬਾਰ = ਭਰੋਸਾ। ਬਰ = ਉਤੇ। ਓ = ਉਸ। ਅਸਤ = ਹੈ।
(ਬਰੋਸਤ = ਬਰਓ। ਅਤੇ ਅਸਤ ਦਾ ਜੋੜ ਹੈ) ਕਿ = ਕਿਉਂ ਜੋ।
ਬਖਸ਼ੀ = ਜੱਥੇਦਾਰ। ਦੀਵਾਂ = ਸਭਾ ਪਤੀ। ਹਮਹ = ਸਾਰੇ।