ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

ਹਿਕਾਯਤ ਪਹਿਲੀ

ਕਿਜ਼ਬਗੋ = ਝੂਠੇ। ਅਸਤ = ਹੈ।(ਅਸਤ ਦਾ ਅ,ਦੂਸਰੇ ਅੱਖਰ
   ਨਾਲ ਰਲਣ ਕਰਕੇ ਅਲੋਪ ਹੋ ਜਾਂਦਾ ਹੈ)

ਭਾਵ—ਮੈਨੂੰ ਰੱਤੀ ਭੀ ਓਸ ਉੱਤੇ ਭਰੋਸਾ ਨਹੀਂ ਕਿਉਂਜੋ ਜੱਥੇਦਾਰ ਅਤੇ ਸਭਾਪਤੀ ਸਾਰੇ ਝੂਠੇ ਹਨ॥੧੪॥

ਕਸੇ ਕੌਲਿ ਕੁਰਆਂ ਕੁਨਦ ਏਤਬਾਰ॥
ਹਮਾਂ ਰੋਜ਼ਿ ਆਖ਼ਿਰ ਸ਼ਵਦ ਮਰਦ ਖ਼ਾਰ॥੧੫॥

ਕਸੇ = ਜੋ ਕੋਈ। ਕੌਲਿ = ਗੱਲ। ਕੁਰਆਂ = ਕੁਰਾਨ (ਮੁਸਲਮਾਨਾਂ ਦੀ ਦੀਨੀ ਕਿਤਾਬ ਹੈ ਜਿਸ ਵਿਚ ਉਸਦੇ ਕਰਤਾ ਮੁਹੰਮਦ ਨੇ ਆਪਣੀ
ਕਾਰਜ ਸਿਧੀ ਸਮੇਂ ਸਮੇਂ ਅਨੁਸਾਰ ਲਈ ਸੇਵਕਾਂ ਨੂੰ ਦਸਿਆ ਹੈ ਕਿ
ਏਹ ਗੱਲਾਂ ਰੱਬ ਨੇ ਮੈਨੂੰ ਕਹੀਆਂ ਹਨ, ਜੋ ਮੈਂ ਤੁਹਾਨੂੰ ਦੱਸਦਾ ਹਾਂ)
ਕੁਨਦ = ਕਰੇ। ਏਤਬਾਰ = ਅਮੱਨ ਭਾਵ ਭਰੋਸਾ। ਹਮ = ਭੀ।
ਆਂ = ਓਹ। ਰੋਜ਼ਿ = ਦਿਨ। ਆਖ਼ਿਰ = ਅੰਤ।
ਸ਼ਵਦ = ਹੋਵੇ। ਮਰਦ = ਪੁਰਖ। ਖ੍ਵਾਰ = ਮੰਦਾ ਵੇਸ॥

ਭਾਵ— ਜੋ ਕੋਈ ਪੁਰਸ਼ ਕੁਰਾਨ ਦੀ ਬਾਤ ਉਤੇ ਭਰੋਸਾ ਕਰੇ ਸੋ ਓਹ ਮਰਦ ਭੀ ਅੰਤ ਕਾਲ ਨੂੰ ਮੰਦੇ ਵੇਸ ਹੋਵੇ ਹੈ॥ ੧੫॥

ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ॥
ਬਰੋ ਦਸਤ ਦਾਰਦ ਨ ਜਾਗੋ ਦਲੇਰ॥੧੬॥

ਹੁਮਾ = ਇਕ ਪੰਛੀ ਦਸਦੇ ਹਨ,(ਅਜੇਹਾ ਭਈ ਜਿਸ ਪੁਰਸ਼ ਉਤੇ ਓਸਦਾ
ਪਰਛਾਵਾਂ ਪੈ ਜਾਵੇ ਓਹ ਰਾਜ ਭਾਗ ਨੂੰ ਅਵੱਸ਼ ਹੀ ਪ੍ਰਾਪਤ ਹੋ ਜਾਂਦਾ ਹੈ)
ਰਾ = ਕੇ। ਕਸੇ = ਜੋ ਕੋਈ। ਸਾਯਹ = ਪਰਛਾਵਾਂ। ਆਯਦ = ਆਵੇ।
ਬਜ਼ੇਰ = ਹੇਠਾਂ। ਜ਼ੇਰ = ਤਲੇ ਅਤੇ ਬ = ਪਦ ਜੋੜਕੇ।
ਬਰ = ਉਪਰ। ਓ = ਉਸ। ਦਸਤ = ਹਥ। ਦਾਰਦ — ਰਖੇ।
ਨ = ਨਹੀਂ। ਜ਼ਾਗ, ਕਾਉਂ। ਏ = ਕੋਈ। ਦਲੇਰ = ਸੂਰਮਾ।

ਭਾਵ— ਜੋ ਕੋਈ ਹਮਾ ਦੇ ਪਰਛਾਵੇਂ, ਤੱਲੇ ਆ ਜਾਵੇ ਉਸ ਉੱਤੇ ਕੋਈ ਸੂਰਮਾ ਕਾਉਂ ਹੱਥ ਨਹੀਂ ਧਰ ਸੱਕਦਾ॥੧੬॥

ਕਸੇ ਪੁਸ਼ਤ ਉਫਤਦ ਪਸੇ ਸ਼ੇਰਿ ਨਰ॥
ਨ ਗੀਰਦ ਬੁਜ਼ੋ ਮੇਸ਼ੁ ਆਹੂ ਗੁਜ਼ਰ॥੧੭॥

ਕਸੇ = ਜੋ ਕੋਈ। ਪੁਸ਼ਤ = ਪਿਠ। ਉਫ਼ਤਦ = ਪਵੇ। ਪਸ = ਪਿਛੋਂ।
ਏ = ਦੇ। ਸ਼ੇਰਿ ਨਰ = ਸੂਰਮਾਂ ਸ਼ੀਂਹ। ਨ = ਨਹੀਂ। ਗੀਰਦ = ਫੜੇ