ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

ਹਿਕਾਯਤ ਪਹਿਲੀ

ਬੁਜ਼ = ਬਕਰੀ।ਓ = ਅਤੇ। ਮੇਸ਼ = ਭੇਡ। ਓ = ਅਤੇ ਆਹੂ = ਹਰਨ। ਗੁਜ਼ਰ = ਪਹੁੰਚ।

ਭਾਵ— ਜਿਸ ਕਿਸੇ ਦੀ ਪਿਠ ਦਾ ਸਹਾਰਾ ਸੂਰਮਾ ਸ਼ੀਂਹ ਹੋਵੇ ਉਸਨੂੰ ਬੱਕਰੀ ਭੇਡ ਅਤੇ ਹਰਨੀ ਨਹੀਂ ਪੁਜ ਸਕਦੀ।

ਭਾਵ— ਹੇ ਔਰੰਗੇ! ਸਾਡੇ ਉਤੇ ਪਰਮੇਸ਼ਰ ਦਾ ਪ੍ਰਤਾਪ ਹੈ ਅਤੇ ਅਕਾਲ ਪੁਰਖ ਦਾ ਸਹਾਰਾ ਹੈ ਅਤੇ ਤੇਰੇ ਜਹੇ ਕਾਊਂ ਬੱਕਰੀ ਭੇਡ ਹਰਨ ਆਦਿਕ ਸਾਡੇ ਨੇੜੇ ਨਹੀਂ ਛੂਹ ਸਕਦੇ॥੧੭॥

ਕਸਮ ਮੁਸਹਫੇ ਖੁਫ਼ੀਯਹ ਗਰ ਈਂ ਖ਼ੁਰਮ॥
ਨ ਫ਼ਉਜੋ ਅਜ਼ੀਂ ਜ਼ੋਰਿ ਸੁਮ ਅਫ਼ਗ਼ਨਮ॥੧੮॥

ਕਸਮ = ਸੌਂਹ। ਮੁਸਰਫ = ਕੁਰਾਨ ਖੁਫੀਯਹ = ਲੁਕਿਆ ਹੋਇਆ।
ਗੁਰ = ਜੇਕਰ। ਈਂ = ਏਹ। ਖੁਰਮ = ਮੈਂ ਖਾਊਂ। ਨ = ਨਹੀਂ।
ਫੌਜ = ਸੈਨਾ। ਓ = ਅਤੇ। ਅਜ਼ੀਂ = ਅਜੇਹੀ ਜ਼ੇਰਿ = ਹੇਠਾਂ।
ਸੁਮ = ਘੋੜੇ ਦਾ ਪਉੜ। ਅਫਗਨਮ = ਮੈਂ ਸੁਟੂੰ।

ਭਾਵ — ਜੇ ਮੈਂ ਇਸ ਲੁਕੇ ਹੋਏ ਕੁਰਾਨ ਦੀ ਸੌਂਹ ਖਾਵਾਂ ਤਾਂ ਅਜੇਹੀ ਭੀੜ ਅਤੇ ਸੈਨਾ ਨੂੰ ਘੋੜਿਆਂ ਦੇ ਪਉੜਾਂ ਤਲੇ ਨਾ ਸਿੱਟ ਸਕਾਂ॥੧੮॥

ਗੁਰਿਸਨਹ ਚਿ ਕਾਰੇ ਕੁਨੱਦ ਚਿਹਲ ਨਰ॥
ਕਿ ਦਹ ਲੱਕ ਬਰਾਮਦ ਬਰੋ ਬੇਖ਼ਬਰ॥੧੯॥

ਗੁਰਿਸਨਾ = ਭੁੱਖਾ। ਚਿ = ਕੀ। ਕਾਰ = ਕੰਮ। ਏ = ਕੋਈ।
ਕੁਨੱਦ = ਕਰੇ। ਚਿਹਲ = ਚਾਲੀ। ਨਰ = ਮਨੁਖ। ਕਿ = ਜੋ
ਦਹ = ੧੦। ਲੱਕ = ਲੱਖ। ਬਰਾਮਦ = ਆ ਪਏ।
ਬਰ = ਉਪਰ।ਓ = ਓਸ। ਬੇ = ਬਿਨਾਂ। ਖਬਰ = ਪਤਾ।

ਭਾਵ— ਚਾਲੀਆਂ ਭੁਖੇ ਮਨੁੱਖਾਂ ਦਾ ਟੋਲਾ ਕਿੰਨਾ ਕੁ ਕੰਮ ਕਰੇ ਜਦੋਂ ਦਸ ਲੱਖ ਬਿਨਾਂ ਪਤਿਓਂ ਉਨ੍ਹਾਂ ਉਤੇ ਆ ਪਏ॥੧੯॥

ਕਿ ਪੈਮਾ ਸ਼ਿਕਨ ਬੇਦਰੰਗ ਆਮਦੰਦ॥
ਮਿਯਾਂ ਤੇਗ਼ੋ ਤੀਰੋ ਤਫ਼ੰਗ ਆਮਦੰਦ॥੨੦॥

ਕਿ = ਜੋ। ਪੈਮਾਸ਼ਿਕਨ = ਬਚਨ ਤੇ ਫਿਰਨ ਵਾਲਾ। ਬੇ = ਬਿਨਾ।
ਦਰੰਗ - ਢਿਲ! ਆਮਦੰਦ = ਆਏ। ਮਿਯਾਂ = ਵਿਚ।
ਤੇਗ = ਤਲਵਾਰ। ਤੀਰੋ = ਤੀਰ = ਬਾਣ। ਓ = ਅਤੇ।
ਤੁਫੰਗ = ਰਾਮ ਜੰਗਾ। ਆਮਦੰਦ = ਆਏ!