ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

ਹਿਕਾਯਤ ਪਹਿਲੀ

ਭਾਵ— ਜੋ ਬਚਨ ਤੇ ਫਿਰਨ ਵਾਲੇ ਝੱਟ ਪੱਟ ਆਇ ਪਏ ਅਰ ਸ੍ਰੀ ਸਾਹਿਬ ਅਤੇ ਬਾਣ ਅਤੇ ਰਾਮਜੰਗੀਂ ਉਤਰ ਪਏ। ਅਰਥਾਤ ਤਲਵਾਰ,ਤੀਰ,ਬੰਦੂਕਾਂ ਫੜਕੇ ਲੜਨ ਲੱਗ ਪਏ॥੨੦॥

ਬ ਲਾਚਾਰਗੀ ਦਰਮਿਯਾਂ ਆਮਦੰਮ॥
ਬ ਤਦਬੀਰਿ ਤੀਰੋ ਕਮਾਂ ਆਮਦੰਮ॥

ਬ = ਤੇ। ਲਾਚਾਰਗੀ = ਬਦੋ ਬਦੀ। ਦਰਮਿਯਾਂ = ਵਿਚ।
ਆਮਦੰਮ = ਮੈਂ ਆਇਆ। ਬ = ਵਿਚ । ਤਦ੍ਬੀਰਿ= ਬਿਧਿ
ਤੀਰ = ਬਾਣ। ਓ, ਅਤੇ। ਕਮਾਂ = ਧਨੁਖ। ਆਮਦੰਮ = ਮੈਂ ਆਇਆ।

ਭਾਵ—ਹਾਰਕੇ ਮੈਂ ਵੀ ਰਣ ਵਿਚ ਆਯਾ ਅਤੇ ਧਨੁਖ ਅਰ ਬਾਣਾ ਦੇ ਵਿਚ ਮੈਂ ਆਇਆ, ਅਰਥਾਤ ਮੈਂ ਵੀ ਤੀਰ ਧਨੁਖ ਫੜਕੇ ਤਿਆਰ ਬਰ ਤਿਆਰ ਹੋਇਆ॥੨੧॥

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੇਰ ਦਸਤ॥੨੨॥

ਚ = ਜਦ ਕਾਰ = ਕੰਮ.ਅਜ਼ = ਤੇ। ਹਮਹ = ਸਾਰੇ। ਹੀਲਤੇ — ਢੰਗ।
ਦਰ ਗੁਜ਼ਸ਼ਤ = ਲੰਘ ਗਿਆ। ਹਲਾਲਸੱਤ = (ਹਲਾਲ ਅਤੇ ਅਸਤ ਦਾ
ਜੋੜ ਹੈ) ਹਲਾਲ = ਉਚਿਤ। ਅਸਤ = ਹੈ। ਬੁਰਦਨ = ਲੈ ਜਾਣਾ।
ਬ = ਵਿਚ। ਸ਼ਮਸ਼ੇਰ = ਸ੍ਰੀ ਸਾਹਿਬ: ਦਸਤ = ਹੱਥ॥

ਭਾਵ— ਜਦ ਕੰਮ ਸਾਰੇ ਢੰਗਾਂ ਤੇ ਲੰਘ ਜਾਵੇ ਤਾਂ ਸ੍ਰੀ ਸਾਹਿਬ ਦਾ ਹੱਥ ਵਿੱਚ ਫੜਨਾ ਉਚਿਤ ਹੈ॥੨੨॥

ਚਿ ਕਸਮੇ ਕਰਾਂ ਮਨ ਕੁਨਮ ਏਤਬਾਰ
ਵਗਰਨਹ ਤੋਂ ਗੋਈ ਮਨ ਈਂ ਰਹਿ ਚਿ ਕਾਰ॥੨੩॥

ਚਿ = ਕਿਆ। ਕਸਮ = ਸੌਂਹ। ਕੁਰਾਂ = ਕੁਰਾਨ, (ਮੁਸਲਮਾਨਾਂ ਦੀ
ਦੀਨੀ ਕਿਤਾਬ) ਮਨ = ਮੈਂ। ਕੁਨਮ = ਕਰਾਂ। ਏਤਬਾਰ = ਪਰਤੀਤ।
ਵਗਰਨਹ = ਨਹੀਂ ਤਾਂ। ਤੋ = ਤੂੰ! ਗੋਈ = ਕਹਿ। ਮਨ = ਮੇਰਾ
ਈਂ = ਇਸ। ਰਹਿ = ਰਸਤਾ। ਚਿ = ਕੀ। ਕਾਰ = ਕੰਮ।

ਭਾਵ— ਮੈਂ ਕੁਰਾਨ ਦੀ ਸੌਂਹ ਦੀ ਕੀ ਪ੍ਤੀਤ ਕਰਾਂ? ਨਹੀਂ ਤਾਂ ਹੇ ਔਰੰਗੇ! ਤੂੰ ਹੀ ਦੱਸ ਮੇਰਾ ਇਸ ਪਾਸੇ ਕੀ ਕੰਮ ਸੀ॥੨੩॥

ਨ ਦਾਨਮ ਕਿ ਈਂ ਮਰਦ ਰੋਬਾਹਿ ਪੇਚ।