ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੦

ਹਿਕਾਯਤ ਪਹਿਲੀ

ਮਗਰ ਹਰਗਿਜ਼ ਈਂ ਰਹ ਨਿਆਰਦ ਬਹੇਚ ॥੨੪॥

ਨਦਾਨਮ = ਮੈਂ ਨਹੀਂ ਜਾਣਦਾ।ਕਿ = ਜੋਈਂ = ਇਹ ਮਰਦ – ਮਨੁਖੀ
ਰੋਬਾਹ = ਲੂੰਬੜੀ। = ਦੇ ਪੇਚ = ਦਾਉ। ਮਗਰ = ਜੋ ਕਿਤੇ
ਹਰਗਿਜ਼ = ਕਦੇ ਭੀ । ਈਂ – ਇਸ । ਰਹ = ਰਸਤਾ । ਨਿਆਰਦ = ਨ
ਫੜਦਾ । ਬਹੇਚ = ਕਿਸੀ ਗੱਲ ਨਾਲ

ਭਾਵ— ਮੈਂ ਨਹੀਂ ਜਾਣਦਾ ਸੀ ਕਿ ਏਹ ਲੋਕ ਲੂੰਬੜੀ ਵਰਗੇ ਢਾਈ ਪੇਚੀ ਹਨ, ਜੇਕਰ ਜਾਣਦਾ ਕਦਾਚਿਤ ਕਿਸੇ ਗਲ ਨਾਲ ਭੀ ਇਸ ਰਸਤੇ ਨਾ ਪੈਂਦਾ, ਅਰਥਾਤ ਸੌਹਾਂ ਤੇ ਨਾਂ ਜਾਂਦਾ ॥੨੪॥

ਹਰਾਂ ਕਸ ਕਿ ਕੌਲੇ ਕਰਾਂ ਆਇਦਸ਼।
ਨਾਜ਼ੋ ਕਸ਼ਤਨੋ ਬਸਤਨੋ ਬਾਇਦਸ਼॥੨੫॥

ਹਰਾਂ – ਜੋ ਕੋਈ। ਕਸ = ਪੁਰਖ । ਕਿ = ਜੋ । ਕੌਲ = ਬਾਤ ਕਹਣਾ टे = ਦਾ।ਕੁਰਾਂ = ਕੁਰਾਨ । ਆਇਦ = ਆਵੇ । ਸ਼ = ਉਸਨੂੰ ਨ = ਨਹੀਂ। ਜੋ = ਉਸਨੂੰ। ਕੁਸ਼ਤਨ = ਮਾਰਨਾ।ਓ = ਅਰ। ਬਸਤਨ = ਬੰਨਣਾ।ਓ = ਵਾਧੂ ਪਦ ਹੈ (ਪਦਾਂ ਦੇ ਜੋੜਨ ਵਾਸਤੇ)। ਬਾਇਦ = ਚਾਹੀਦਾ। ਸ਼ = ਉਸਨੂੰ ਭਾਵ— ਜੋ ਕੋਈ ਕੁਰਾਨ ਦੀ ਸੌਂਹ ਖਾ ਲਵੇ ਫੇਰ ਉਸਨੂੰ ਮਾਰਨਾ, ਬੰਨਣਾ ਅਤੇ ਉਸ ਨਾਲ ਲੜਨਾ ਨਹੀਂ ਚਾਹੀਦਾ ਹੈ ॥੨੫॥

ਬਰੰਗੇ ਮਗਸ ਸਿਯਾਹ ਪੋਸ਼ ਆਮਦੰਦ ॥
ਬ ਯਕ ਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥

ਬਰੰਗ = ਰੰਗ ਵਾਂਗੂੰ। ਏ = ਦੀ । ਮਗਸ = ਮੱਖੀ। ਸਿਯਾਹ ਪੋਸ਼
ਕਾਲੇ ਪੁਸ਼ਾਕੇ ਵਾਲੇ। ਆਮਦੰਦ = ਆਏ। ਬ = ਵਾਧੂ ਪਦ ਹੈ।
ਯਕ ਬਾਰਗੀ = ਇਕੋ ਵਾਰੀ। ਦਰ = ਵਿਚ। ਖ਼ਰੋਸ਼ = ਰੌਲਾ।
ਆਮਦੰਦ = ਆਏ।

ਭਾਵ— ਮੱਖੀਆਂ ਦੇ ਰੰਗ ਵਾਂਗੂੰ ਕਾਲੇ ਬਸਤਾਂ ਵਾਲੇ ਆਇ ਪਏ ਅਰ ਇਕੋ ਵੇਰੀ ਰੌਲਾ ਮਚਾਇ ਦਿੱਤਾ॥੨੬॥

ਹਰਾਂ ਕਸ ਜ਼ਿ ਦੀਵਾਰ ਆਮਦ ਬੇਰੁ॥
ਬ ਖ਼ੁਰਦਨ ਯਕੇ ਤੀਰ ਸ਼ੁਦ ਗ਼ਰਕੇ ਖੂੰ ॥੨੭॥

ਹਰਾਂ = ਜੋ । ਕਸ = ਮਨੁਖ । ਜਿ = ਤੇ। ਦੀਵਾਰ = ਕੰਧ।
ਆਮਦ = ਆਇਆ। ਬੇਰੂੰ = ਬਾਹਰ । ਬ = ਨਾਲ। ਖੁਰਦਨ = ਖਾਣ।