ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੧

ਹਿਕਾਯਤ ਪਹਿਲੀ

ਯਕੇ = ਇਕ । ਤੀਰ = ਬਾਣ। ਸ਼ੁਦ = ਹੋਇਆ। ਗਰਕ = ਡੁੱਬਿਆ।
          ਏ = ਵਿਚ । ਖ਼ੂੰ = ਲਹੂ।

ਭਾਵ— ਜੋ ਕੋਈ ਕੰਧ ਤੋਂ ਬਾਹਰ ਆਇਆ, ਇਕ ਤੀਰ ਖਾਣ ਨਾਲ ਲਹੂ ਵਿਚ ਡੁੱਬ ਗਿਆ। ਅਰਥਾਤ ਲਹੂ ਲੁਹਾਣ ਹੋ ਗਿਆ ॥੨੭॥

ਕਿ ਬੇਰੂੰ ਨਿਯਾਮਦ ਕਸੇ ਜਾਂ ਦੀਵਾਰ॥
ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼੍ਵਾਰ॥੨੮॥

ਕਿ = ਜੋ । ਬੇਰੂੰ = ਬਾਹਰ। ਨਿਯਾਮਦ = ਨਾ ਆਇਆ। ਕਸੇ = ਕੋਈ।
ਜਾਂ=ਉਸਤੇ। ਦੀਵਾਰ ਕੰਧ। ਨ ਖ਼ੁਰਦੰਦ = ਨਾ ਖਾਇਆ।ਤੀਰ = ਬਾਣ।
   ਓ = ਅਰ ! ਨਗਸ਼ਤੰਦ = ਨਾ ਹੋਏ। ਖ਼੍ਵਾਰ = ਰੁਲਣਾਂ।

ਭਾਵ— ਫੇਰ ਓਸ ਕੰਧ ਤੇ ਕੋਈ ਬਾਹਰ ਨਾ ਆਇਆ ਨਾ ਤੀਰ ਖਾਧੇ ਨਾ ਹੀ ਓਹ ਰੁਲੇ॥੨੮॥

ਚ ਦੀਦਮ ਕਿ ਨਾਹਰ ਬਿਆਮਦ ਬਜੰਗ॥
ਚਸ਼ੀਦਨ ਯਕੇ ਤੀਰ ਤਨ ਬੇਦਰੰਗ॥੨੯॥

ਚੁ = ਜਦ। ਦੀਦਮ = ਮੈਂ ਦੇਖਿਆ ਕਿ = ਜੋ। ਨਾਹਰ = ਨਾਹਰ ਖਾਂ।
ਬਿਆਮਦ = ਆਯਾ। ਬ = ਵਿਚ। ਜੰਗ = ਲੜਾਈ। ਚਸ਼ੀਦਨ = ਖਾਣਾ
ਯਕੇ = ਇਕ । ਤੀਰ = ਬਾਣ। ਤਨ = ਸਰੀਰ । ਬੇ = ਬਿਨਾਂ ।
ਦਰੰਗ = ਢਿੱਲ।

ਭਾਵ— ਜਦ ਮੈਂ ਦੇਖ੍ਯਾ ਕਿ ਨਾਹਰਖਾਂ ਲੜਨ ਲਈ ਆਇਆ ਤਾਂ ਓਹ ਇਕ ਤੀਰ ਖਾ ਕਰਕੇ ਬਿਸੁਧ ਹੋ ਗਿਆ ॥੨੯॥

ਹਮ ਆਖ਼ਰ ਗੁਰਏਜ਼ੰਦ ਬਜਾਏ ਮੁਸਾਫ਼॥॥
ਬਸੇ ਖਾਨਾ ਖ਼ੁਰਬੰਦ ਬੇਰੂੰ ਗਜ਼ਾਫ਼॥੩੦॥

ਹਮ = ਭੀ। ਆਖਰ = ਪਿਛੇ । ਗੁਰਏਜ਼ੰਦ = ਨੱਸ ਗਏ । ਬ = ਤੇ।
ਜਾਏ= ਥਾਉਂ । ਮੁਸਾਫ਼ = ਲੜਾਈ । ਬਸੇ = ਬਹੁਤੇ । ਖਾਨਾ = ਪਠਾਣ
ਮੁਗ਼ਲ । ਖੁਰਦੰਦ = ਖਾਂਦੇ ਸੀ, ਅਰਥਾਤ ਮਾਰਦੇ ਸਨ। ਬੇਰੂੰ = ਬਾਹਰ।
ਗਜ਼ਾਫ਼ = ਗੱਪ।

ਭਾਵ— ਪਿਛਲੇ ਰਹਿੰਦੇ ਬਹੁਤੇ ਪਠਾਣ ਮੁਗਲ ਜੋ ਬਾਹਰ ਗੱਪਾਂ ਮਾਰਦੇ ਸਨ ਲੜਾਈ ਦੀ ਥਾਂ ਤੋਂ ਨੱਸ ਗਏ॥੩੦॥

ਕਿ ਅਫ਼ਗਾਨਿ ਦੀਗਰ ਬਿਯਾਮਦ ਬਜੰਗ॥